ਜਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਸੈਂਪਲਿੰਗ ਟੀਮ ਵਲੋ ਕੋਵਿਡ-19 ਦੇ ਸੈਂਪਲ ਲਏ ਗਏ

ਜਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਸੈਂਪਲਿੰਗ ਟੀਮ ਲੋਕਾਂ ਦੇ ਕੋਵਿਡ-19 ਟੈਸਟ ਲਈ ਸੈਂਪਲ ਲੈਂਦੀ ਹੋਈ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸਿਵਲ ਸਰਜਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਵਿੰਦਰ ਸਿੰਘ ਦੀਆ ਹਦਾਇਤਾਂ ਅਨੁਸਾਰ ਅੱਜ ਜਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਸੈਂਪਲਿੰਗ ਟੀਮ ਵੱਲੋ ਕੋਵਿਡ-19 ਤਹਿਤ ਅੱਜ ਵੀ 119 ਸੈਂਪਲ, ਬਲੱਡ ਬੈਂਕ, ਇਬਰਾਹੀਮ ਬਸਤੀ ਅਤੇ ਕੇ ਸੀ ਕਾਲਜ ਨਵਾਂਸ਼ਹਿਰ ਤੋ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰ ਹਰਦੀਪ ਸਿੰਘ ਦੀ ਅਗਵਾਹੀ ਹੇਠ, ਕਮਲਦੀਪ ਸਿੰਘ, ਨੀਰਜ, ਜਗਤਾਰ ਸਿੰਘ, ਪਰਦੀਪ ਕੁਮਾਰ, ਸੁਖਦੇਵ, ਡਾਕਟਰ ਮੋਨਿਕਾ, ਤਰਸੇਮ ਲਾਲ , ਬਲਵਿੰਦਰ ਕੌਰ ਜੋਤੀ, ਰਿੰਪੀ ਸਹੋਤਾ ਦੀ ਟੀਮ ਵਲੋ ਇਹ ਸੈਂਪਲ ਬੜੀ ਹੀ ਸਾਵਧਾਨੀ ਨਾਲ ਲਏ ਗਏ।


ਉਨ੍ਹਾਂ ਨੇ ਅਪੀਲ ਕੀਤੀ ਕੇ ਜਿਨ੍ਹਾਂ ਵੀ ਵੀਰਾ ਨੂੰ ਕੋਵਿਡ 19 ਦੇ ਲੱਛਣ ਬੁਖ਼ਾਰ, ਖਾਂਸੀ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੋਵੇ ਤਾਂ ਉਹ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਫਲੂ ਕਾਰਨਰ ਤੇ ਵੀ ਡਾਕਟਰੀ ਜਾਂਚ ਕਰਵਾਉਣ ਤੋ ਬਾਅਦ ਟੈਸਟ ਜਰੂਰ ਕਰਵਾਉਣ। ਇਸ ਦੇ ਨਾਲ ਹੀ ਕੋਵਿਡ-19 ਤਹਿਤ ਠੀਕ ਹੋ ਚੁੱਕੇ ਵੀਰਾ ਨੂੰ ਪਾਲਾਸਮਾ ਦਾਨ ਕਰਨ ਲਈ ਸਿੱਖਿਆ ਦਿੱਤੀ ਗਈ । ਇਸ ਮੌਕੇ ਡਾਕਟਰ ਮੋਨਿਕਾ, ਤਰਸੇਮ ਲਾਲ ਬੀ.ਈ.ਈ., ਡਾਕਟਰ ਅਮਿਤ ਕੁਮਾਰ, ਡਾਕਟਰ ਸਤਵਿੰਦਰ ਸਿੰਘ, ਜਸਵਿੰਦਰ ਸਿੰਘ ਐੱਸ ਐਮ ਐਲ, ਆਸ਼ਾ ਵਰਕਰਾਂ ਕਮਲਜੀਤ ਕੌਰ, ਬਿੰਦਰ ਭਾਰਤੀ ਅਵਤਾਰ ਕੌਰ ਕਾਂਤਾ ਦੇਵੀ, ਮਨਜੀਤ ਕੌਰ ਅਤੇ ਪੁਲਸ ਪਾਰਟੀ ਤੋ ਪਰਮਜੀਤ ਸਿੰਘ ਏ ਐੱਸ ਆਈ, ਰਵੇਲ ਸਿੰਘ ਏ ਐੱਸ ਆਈ, ਗੁਰਬਖ਼ਸ਼ ਸਿੰਘ ਹਾਰਜਾਪ ਸਿੰਘ ਏ ਐੱਸ ਆਈ, ਅਤੇ ਉਨ੍ਹਾਂ ਦੀ ਟੀਮ ਵੱਲੋਂ ਕੈਂਪ ਵਿੱਚ ਲੋਕਾ ਨੂੰ ਸੰਪਲਿੰਗ ਕਰਵਉਣ ਅਤੇ ਸੋਸ਼ਲ ਡਿਸਟੈਂਸ ਰੱਖਣ ਲਈ ਸੰਪੂਰਣ ਸਹਿਜੋਗ ਦਿੱਤਾ ਗਿਆ।

Share This :

Leave a Reply