ਪਿੰਡ ਨੌਰਾ ਵਿਖੇ ਏ ਟੀ ਐਮ ਨੂੰ ਕੱਟਕੇ 13 ਲੱਖ , 88 ਹਜ਼ਾਰ 500 ਰੁਪਏ ਲੈਕੇ ਹੋਏ ਲੁਟੇਰੇ ਫਰਾਰ

ਪਿੰਡ ਨੋਰਾ ਵਿਖੇ ਲੁਟੇਰਿਆ ਵੱਲੋ ਸਟੇਟ ਬੈਂਕ ਦੀ ਸ਼ਾਖਾ ਦੇ ਲੁੱਟੇ ਏ ਟੀ ਐਮ ਦੀ ਜਾਂਚ ਕਰਨ ਪੁੱਜੇ ਪੁਲਿਸ ਅਧਿਕਾਰੀ ਤੇ ਬੈ’ਕ ਅਧਿਕਾਰੀ

ਨਵਾਂਸ਼ਹਿਰ/ਬੰਗਾ ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਨੌਰਾ ਵਿਖੇ ਬੀਤੀ ਦੇਰ ਰਾਤ ਲੁਟੇਰਿਆ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੀ ਸ਼ਾਖਾ ਦੇ ਏ ਟੀ ਐਮ ਨੂੰ ਤੋੜ ਕੇ 13 ਲੱਖ , 88 ਹਜ਼ਾਰ 500 ਰੁਪਏ ਲੁੱਟ ਕੇ ਲੈ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਏ.ਟੀ.ਐੱਮ. ਵਿੱਚ ਪੈਸੇ ਪਾਉਣ ਵਾਲੀ ਕੰਪਨੀ ਦੇ ਮੈਨੇਜਰ ਜਗਦੀਪ ਕੁਮਾਰ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਸਟੇਟ ਬੈਂਕ ਦਾ ਉਕਤ ਏ.ਟੀ.ਐਮ.ਬੰਗਾ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਪਿੰਡ ਨੌਰਾ ਦੇ ਬੱਸ ਸਟੈਂਡ ਕੋਲ ਲੱਗਾ ਹੋਇਆ ਹੈ। ਜਿਸ ਦੀ ਦੇਖ ਰੇਖ ਐਫ.ਆਈ. ਐਸ. ਕੰਪਨੀ ਦੇ ਅਧਿਕਾਰੀ ਕਰਦੇ ਹਨ ਅਤੇ ਸਮੇ-ਸਮੇ ਤੇ ਇਸ ਵਿਚ ਆਪਣੀ ਸਹਿਯੋਗੀ ਹੋਰ ਕੰਪਨੀ ਦੁਆਰਾ ਵੀ ਇਸ ਵਿੱਚ ਨਗਦੀ ਆਦਿ ਪਾਉਦੇ ਹਨ। ਬੀਤੀ ਦੇਰ ਸ਼ਾਮ ਵੀ ਸਹਿਯੋਗੀ ਕੰਪਨੀ ਦੇ ਕਰਮਚਾਰੀਆ ਵੱਲੋਂ ਉਪਰੋਕਤ ਏ ਟੀ ਐਮ ਵਿੱਚ 8 ਲੱਖ ਦੀ ਕਰੰਸੀ ਪਾਈ ਗਈ ਸੀ ।

ਉਸ ਉਪੰਰਤ ਉਕਤ ਏ ਟੀ ਐਮ ਵਿੱਚ 14 ਲੱਖ ਦੇ ਕਰੀਬ ਨਗਦੀ ਹੋ ਗਈ ਸੀ, ਜਿਸ ਵਿੱਚ ਕੁਝ ਪੈਸੇ ਗ੍ਰਾਹਕਾ ਪਾਸੋ ਕਢਵਾਏ ਗਏ ਸਨ ਤੇ ਬਾਕੀ ਦੀ ਰਕਮ ਜੋ 13 ਲੱਖ 88 ਹਜ਼ਾਰ 500 ਰੁਪਏ ਰਹਿੰਦੀ ਸੀ ਜੋ ਲੁਟੇਰੇ ਲੁੱਟ ਕੇ ਲੈ ਗਏ ਹਨ। ਲੁੱਟ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਪੀ (ਡੀ) ਵਜ਼ੀਰ ਸਿੰਘ , ਡੀ ਐਸ ਪੀ (ਡੀ) ਹਰਜੀਤ ਸਿੰਘ , ਡੀ ਐਸ ਪੀ ਬੰਗਾ ਗੁਰਵਿੰਦਰ ਪਾਲ ਸਿੰਘ ,ਸੀ ਆਈ ਏ ਇੰਚਾਰਜ਼ ਕੁਲਜੀਤ ਸਿੰਘ, ਐਸ ਐਚ ਉ ਬੰਗਾ ਸਦਰ ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਨਾਲ ਪੁੱਜ ਗਏ । ਪੁਲੀਸ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ 1.30 ਵਜੇ ਤੱਕ ਪੁਲਸ ਨੇ ਨੌਰਾ ਪਿੰਡ ਵਿੱਚ ਨਾਕਾ ਲਗਾਇਆ ਹੋਇਆ ਸੀ । ਪੁਲਸ ਪਾਰਟੀ ਦੇ ਨਾਕਾ ਛੱਡ ਕੇ ਜਾਣ ਤੋਂ ਬਾਅਦ ਰਾਤ ਨੂੰ ਕਰੀਬ 2.30 ਵਜੇ ਤੇ ਇਹ ਵਾਰਦਾਤ ਹੋਈ ਹੈ । ਵਾਰਦਾਤ ਵਾਲੀ ਕਾਰ ਸੀਸੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਨੇ ਕਿ ਘਟਨਾ ਸਥਾਨ ਤੇ ਕਈ ਚੱਕਰ ਲਗਾਏ ਹਨ । ਲੁੱਟ ਦੀ ਜਾਂਚ ਲਈ ਡਾਗ ਸੁਕੈਡ ਤੇ ਫਿੰਗਰ ਪ੍ਰਿੰਟ ਤੇ ਹੋਰ ਜਾਂਚ ਏਜੰਸੀਆ ਨੂੰ ਮੌਕੇ ਤੇ ਸੱਦਿਆ ਗਿਆ । ਏ ਟੀ ਐਮ ਲੁਟੇਰਿਆ ਦੀ ਭਾਲ ਵਿੱਚ ਪੁਲਸ ਪਾਰਟੀ ਨੂੰ ਪਿੰਡ ਵਿੱਚ ਵੱਖ ਵੱਖ ਥਾਵਾ ਤੇ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ। ਡੀ ਐਸ ਪੀ ਬੰਗਾ ਗੁਰਵਿੰਦਰ ਪਾਲ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਏ ਟੀ ਐਮ ਅਧਿਕਾਰੀਆ ਦੇ ਬਿਆਨਾ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦ ਹੀ ਲੁਟੇਰਿਆ ਨੂੰ ਕਾਬੂ ਕਰ ਲਿਆ ਜਾਵੇਗਾ । ਲੁੱਟ ਦੀ ਵਾਰਦਾਤ ਤੋ ਬਾਅਦ ਲੋਕਾ ਵਿੱਚ ਦਹਿਸ਼ਤ- ਉਪਰੋਕਤ ਏ ਟੀ ਐਮ ਦੀ ਹੋਈ ਵਾਰਦਾਤ ਤੋ ਬਾਅਦ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

Share This :

Leave a Reply