ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨਾਂ ਮੁਕਾਬਲਿਆਂ ਦੇ ਹੁਣ ਤੱਕ ਸ਼ਬਦ ਗਾਇਨ, ਗੀਤ ਗਾਇਨ, ਕਵਿਤਾ ਉਚਾਰਨ ਤੇ ਭਾਸ਼ਨ ਮੁਕਾਬਲੇ ਹੋ ਚੁੱਕੇ ਹਨ ਜਿੰਨਾਂ ਵਿੱਚ ਅੰਮ੍ਰਿਤਸਰ ਜਿਲੇ ਦੇ ਰਾਜ ਭਰ ‘ਚੋਂ ਸਭ ਤੋਂ ਵੱਡੀ ਗਿਣਤੀ ‘ਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਪਦੇਸ਼ਾਂ, ਕੁਰਬਾਨੀ ਤੇ ਉਸਤਤ ‘ਤੇ ਅਧਾਰਤ ਪੇਸ਼ਕਾਰੀਆਂ ਰਾਹੀਂ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਸਕੂਲ ਸਿੱਖਿਆ ਵਿਭਾਗ ਵਲੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮਦਿਵਸ ਸੰਬੰਧੀ ਕਰਵਾਏ ਜਾ ਰਹੇ ਆਨ ਲਾਈਨ ਵਿੱਦਿਅਕ ਮੁਕਾਬਲੇ ਦੀ ਅਗਲੀ ਕੜੀ ਦੇ ਸਾਜ ਵਾਦਨ ਮੁਕਾਬਲੇ ਦਾ ਬਲਾਕ ਪੱਧਰੀ ਨਤੀਜਾ ਘੋਸ਼ਿਤ ਕਰ ਦਿਤਾ ਗਿਆ ਹੈ ।
ਇਸ ਵਿਚ ਜਿਲੇ ਦੇ 173 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ । ਮਿਡਲ ਵਰਗ ਵਿਚ ਤੇਜਬੀਰ ਸਿੰਘ (ਸੁਧਾਰ) ਸਾਜਨਪ੍ਰੀਤ ਸਿੰਘ (ਨੰਗਲ ਸੋਹਲ) ਸ਼ੁਭਮਪ੍ਰੀਤ ਕੌਰ (ਕੋਟ ਬਾਬਾ ਦੀਪ ਸਿੰਘ ,ਕੰਨਿਆ) ਸੌਰਭਜੀਤ (ਵੱਲਾ) ਹਰਮਨਜੀਤ ਕੌਰ (ਮਾਲ ਰੋਡ) ਨੂਰਦੀਪ (ਖੈਰਾਬਦ) ਸਾਧੂਕੁਰਬਾਨ ਸਿੰਘ (ਪੁਤਲੀਘਰ ,ਲੜਕੇ) ਬਲਦੇਵ ਸਿੰਘ (ਭੀਲੋਵਾਲ ਪੱਕਾ) ਸੁਖਮਨਦੀਪ ਸਿੰਘ (ਜੌਨਸ ਮੁਹਾਰ) ਪਲਕਪ੍ਰੀਤ ਕੌਰ (ਕੱਥੂਨੰਗਲ) ਸਾਜਨਦੀਪ ਸਿੰਘ (ਫੇਰੂਮਾਨ) ਗੁਰਦਸੇਵਕ ਸਿੰਘ (ਚੌਂਕ ਮਹਿਤਾ) ਗੁਰਪ੍ਰੀਤ ਕੌਰ (ਤਰਸਿੱਕਾ) ਰਾਜਾ ਸਿੰਘ (ਚੱਕ ਮੁਕੰਦ)ਦਯਾ ਸਿੰਘ (ਕੋਟ ਖਾਲਸਾ) ਸ਼ਰਨਜੀਤ ਕੌਰ (ਛੱਜਲਵਡੀ ਕੰਨਿਆ) ਅਤੇ ਸੀਨੀਯਰ ਵਰਗ ਵਿਚ ਕਰਨਬੀਰ ਕੌਰ (ਚਮਿਆਰੀ) ਕੋਮਲਪ੍ਰੀਤ ਕੌਰ (ਕਾਮਲ ਪੁਰਾ) ਅਮ੍ਰਿਤਪਾਲ ਸਿੰਘ (ਗੰਗੋਮਾਹਲ) ਪਲਕਪ੍ਰੀਤ ਕੌਰ (ਨੰਗਲ ਸੋਹਲ) ਗੁਰਸੇਵਕ ਸਿੰਘ (ਬੋਹਡੂ) ਹਰਪ੍ਰਭਲੀਨ ਕੌਰ (ਕੋਟ ਬਾਬਾ ਦੀਪ ਸਿੰਘ) ਨਿਸ਼ਾਨ ਸਿੰਘ (ਮੁਰਾਦਪੁਰਾ) ਪਰਮਜੀਤ ਸਿੰਘ (ਸੈਂਸਰਾ) ਸ਼ਕਤੀ ਸਿੰਘ (ਮਹਿਲ ਡਿਆਲਾ) ਅਜਾਦਪ੍ਰੀਤ (ਸੰਗਤਪੁਰਾ) ਚਰਨਪ੍ਰੀਤ ਕੌਰ (ਟਰਪਾਈ) ਲਵਪ੍ਰੀਤ (ਚਵਿੰਡਾ ਦੇਵੀ) ਚੰਦਨਪ੍ਰੀਤ ਕੌਰ (ਕੱਥੂਨੰਗਲ) ਹਰਪ੍ਰਭਸਿਮਰਨਜੀਤ ਸਿੰਘ (ਫੇਰੂਮਾਨ) ਕਰਨਬੀਰ ਸਿੰਘ (ਬੱਲ ਸਰਾਏ) ਸ਼ਹਿਨਾਜਪ੍ਰੀਤ ਕੌਰ (ਧੂਲਕਾ) ਅਕਵਿੰਦਰ ਕੌਰ (ਛੱਜਲਵਡੀ ਕੰਨਿਆਂ) ਕੋਮਲਪ੍ਰੀਤ ਕੌਰ (ਤਰਸਿੱਕਾ) ਕਾਜਲ ਦੀਪ ਕੌਰ (ਨੰਗਲ ਮਹਿਤਾ) ਗੁਰਦੀਪ ਸਿੰਘ (ਵੇਰਕਾ) ਹਰਪ੍ਰੀਤ ਕੌਰ (ਖਾਸਾ ਬਜ਼ਾਰ) ਨੇ ਆਪਣੇ ਆਪਣੇ ਬਲਾਕਾਂ ਵਿਚੋਂ ਪੁਜੀਸ਼ਨਾਂ ਹਾਂਸਲ ਕੀਤੀਆਂ ਹਨ ।