ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਗੰਭੀਰ ਆਰਥਕ ਸੰਕਟ ਦਾ ਸਾਹਮਣਾ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਕੋਰੋਨਾਵਾਇਰਸ ਕਾਰਨ ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਬਹੁਤ ਬੁਰੀ ਆਰਥਕ ਸੱਟ ਵੱਜੀ ਹੈ। 6 ਰਾਸ਼ਟਰੀ ਰੈਸਟੋਰੈਂਟ ਚੇਅਨਜ਼ ਦੀ ਹਾਲਤ ਤਾਂ ਬਹੁਤ ਨਿਘਰ ਚੁੱਕੀ ਹੈ। ਆਊਟਬੈਕ ਸਟੀਕਹਾਊਸ, ਐਪਲਬੀ ਤੇ ਚੀਜ਼ਕੇਕ ਫੈਕਟਰੀ ਉਨਾਂ ਕੌਮੀ ਰੈਸਟੋਰੈਂਟਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ ਜੋ ਆਪਣਾ ਕਰਜਾ ਮੋੜਨ ‘ਚ ਅਸਮਰਥ ਹਨ।

ਜਦੋਂ ਕੋਈ ਕੰਪਨੀ ਕਰਜਾ ਮੋੜਨ ਦੀ ਸਥਿੱਤੀ ਵਿਚ ਨਹੀਂ ਰਹਿੰਦੀ ਤਾਂ ਉਸ ਨੂੰ ਦਿਵਾਲੀਆ ਦਰਖਾਸਤ ਦਾਇਰ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਜਾਂ ਫਿਰ ਉਹ ਬੰਦ ਹੋ ਜਾਂਦੀ ਹੈ। ਕੈਲੀਫੋਰਨੀਆ ਪੀਜ਼ਾ ਕਿਚਨ ਪਹਿਲਾਂ ਹੀ ਆਪਣੇ ਆਪ ਨੂੰ ਦਿਵਾਲੀਆ ਐਲਾਨ ਚੁੱਕੀ ਹੈ। ਉਸ ਵੱਲੋਂ ਆਪਣੀਆਂ ਕੁਝ ਥਾਵਾਂ ਬੰਦ ਕਰਨ ਦੀ ਯੋਜਨਾ ਹੈ। ਅਨੇਕਾਂ ਵੱਡੀਆਂ ਰੈਸਟੋਰੈਂਟ ਕੰਪਨੀਆਂ ਨੂੰ ਗਾਹਕਾਂ ਦੀ ਗਿਣਤੀ ਉਪਰ ਲੱਗੀਆਂ ਪਾਬੰਦੀਆਂ ਦੇ ਨਾਲ ਨਾਲ ਗਾਹਕਾਂ ਦੀ ਘੱਟ ਆਮਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਲਾਗਤਾਂ ਤੇ ਮੁਕਾਬਲੇਬਾਜੀ ਵਧ ਗਈ ਹੈ। ਗਾਹਕਾਂ ਨੂੰ ਲੁਭਾਉਣ ਲਈ ਕਈ ਤਰਾਂ ਦੇ ਲਾਲਚ ਦੇਣੇ ਪੈ ਰਹੇ ਹਨ। ਇਨਾਂ ਦਾ ਯਤਨ ਹੈ ਕਿ ਕਿਸੇ ਤਰਾਂ ਆਰਥਕ ਤਬਾਹੀ ਤੋਂ ਬਚਿਆ ਜਾਵੇ ਪਰ ਜੋ ਹਾਲਾਤ ਬਣੇ ਹੋਏ ਹਨ ਉਸ ਤੋਂ ਲੱਗਦਾ ਹੈ ਕਿ ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਦਰਪੇਸ਼ ਮੰਦਾ ਅਜੇ ਦੂਰ ਹੋਣ ਵਾਲਾ ਨਹੀਂ ਹੈ। ਇਸ ਸਨਅਤ ਉਪਰ ਪਈ ਮਾਰ ਕਾਰਨ ਹਜਾਰਾਂ ਮੁਲਾਜ਼ਮਾਂ ਵੇਹਲੇ ਹੋ ਗਏ ਹਨ ਤੇ ਉਹ ਸਰਕਾਰ ਵੱਲੋਂ ਮਿਲਦੀ ਬੇਰੁਜ਼ਗਾਰੀ ਰਾਹਤ ਉਪਰ ਨਿਰਭਰ ਹਨ।

Share This :

Leave a Reply