ਨਵਾਂਸ਼ਹਿਰ ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹੇ ’ਚ ਅੱਜ ਆਈਆਂ ਕੋਵਿਡ-19 ਟੈਸਟ ਰਿਪੋਰਟਾਂ ’ਚੋਂ ਐਮ ਐਲ ਏ ਅੰਗਦ ਸਿੰਘ ਅਤੇ ਉਨ੍ਹਾਂ ਦੇ ਮਾਤਾ ਅਤੇ ਸਾਬਕਾ ਐਮ ਐਲ ਏ ਸ੍ਰੀਮਤੀ ਗੁਰ ਇਕਬਾਲ ਕੌਰ ਸਮੇਤ 222 ਵਿਅਕਤੀਆਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਪਾਜ਼ਿਟਿਵ ਪਾਈਆਂ ਗਈਆਂ ਰਿਪੋਰਟਾਂ ’ਚੋਂ ਇੱਕ ਦਾ ਸਬੰਧ ਲੁਧਿਆਣਾ ਦੇ ਮਾਧੋਪੁਰੀ, ਜੋਧੇਵਾਲ ਇਲਾਕੇ ਨਾਲ ਹੈ ਜਦਕਿ ਮੰਗੂਪੁਰ ਦਾ ਰਹਿਣ ਵਾਲਾ ਵਿਅਕਤੀ ਯੂ ਪੀ ਤੋਂ ਆਇਆ ਹੈ। ਤੀਸਰੀ ਮਹਿਲਾ ਰਾਹੋਂ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 181 ਪਾਜ਼ਿਟਿਵ ਕੇਸ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 139 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ, ਇੱਕ ਦੀ ਮੌਤ ਹੋ ਗਈ ਸੀ ਅਤੇ 41 ਆਈਸੋਲੇਸ਼ਨ ਪੀਰੀਅਡ ’ਚ ਹਨ। ਡਾ. ਭਾਟੀਆ ਅਨੁਸਾਰ ਜ਼ਿਲ੍ਹੇ ’ਚੋਂ 11715 ਸੈਂਪਲ ਲਾਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 11060 ਨੈਗੇਟਿਵ ਪਾਏ ਗਏ ਹਨ ਜਦਕਿ 438 ਦੀ ਰਿਪੋਰਟ ਬਕਾਇਆ ਹੈ।