ਮਾਨਸਾ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਜ਼ਰਖੇਜ ਧਰਤੀ ਗਿਣੀ ਜਾਂਦੀਹੈ। ਭਾਵੇਂ ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਪਛੜਿਆ ਹੋਇਆ ਇਲਾਕਾ ਗਿਣਿਆਂ ਜਾਂਦਾ ਰਿਹਾ ਹੈ ਪੰਤੂਇਥੋਂ ਦੇ ਜੰਮਪਲ ਸਾਹਿਤਕਾਰਾਂ, ਪੱਤਰਕਾਰਾਂ,ਸਮਾਜਿਕ ਕਾਰਕੁਨਾ,ਇਥੋਂ ਤੱਕ ਕਿ ਖੱਬੇ ਪੱਖੀ ਸਿਆਸਤਦਾਨਾ ਨੇ ਵੀ ਇਨਸਾਨੀਅਤਦਾ ਪੱਲਾ ਫੜਕੇ ਅਜਿਹੀ ਰਹਿਨੁਮਾਈ ਦਿੱਤੀ, ਜਿਸਨੇ ਸਮਾਜਵਿਚ ਜਾਗਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਥੋਂ ਦੇ ਸਾਹਿਤਕਾਰ ਜ਼ਮੀਨਨਾਲ ਜੁੜੇ ਲੋਕਾਂ ਦੇ ਦੁੱਖਾਂ, ਦਰਦਾਂ ਅਤੇ ਉਨਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਰਹੇ ਹਨ, ਜੋ ਅਜੇ ਵੀ ਬਾਦਸਤੂਰ ਜ਼ਾਰੀ ਹੈ। ਵਰਤਮਾਨ ਪਦਾਰਥਵਾਦੀ ਸਮੇਂ ਦੇ ਦੌਰ ਵਿਚ ਇੱਕ ਅਜਿਹਾ ਉਭਰਦਾ ਕਵੀ ਹੈ, ਜਿਹੜਾ ਪੰਜਾਬ ਸਰਕਾਰ ਦੀ ਰੁਝੇਵਿਆਂ ਅਤੇ ਮਾਨਸਿਕ ਤਣਾਓ ਵਾਲੀ ਨੌਕਰੀ ਤੇ ਦੇ ਫਰਜ ਨਿਭਾਉਂਦਿਆਂ ਹੋਇਆਂ ਕੁਝ ਸਮਾਂ ਕੱਢਕੇ ਪੰਜਾਬੀ ਮਾਂ ਬੋਲੀ ਦੀਆ ਪਣੀਆਂ ਤਿੜਕ ਰਹੇ ਮਨੁੱਖੀ ਰਿਸ਼ਤਿਆਂ,ਚਲੰਤ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਸੰਜੀਦਾ ਕਵਿਤਾਵਾਂ ਲਿਖਕੇ ਇਨਸਾਨੀ ਹਿੱਤਾਂ ਤੇ ਪਹਿਰਾ ਦੇ ਰਿਹਾਹੈ।
ਉਹ ਕਵੀ ਰਣਦੀਪ ਸਿੰਘ ਆਹਲੂਵਾਲੀਆ, ਜਿਹੜਾਸੂਚਨਾ ਤੇ ਪਸਾਰ ਵਿਭਾਗ ਵਿਚ ਸੰਯੁਕਤ ਸੰਚਾਲਕ ਦੇ ਤੌਰ ਤੇ ਆਪਣੇ ਫਰਜ਼ ਨਿਭਾਰਿਹਾਹੈ। ਉਸਦੀ ਪਰਿਵਾਰਿਕ ਵਿਰਾਸਤ ਵੀ ਪੜੀ ਲਿਖੀ ਹੋਣ ਕਰਕੇ ਸਮਾਜ ਵਿਚ ਮਹਿਕ ਖਿਲਾਰ ਰਹੀ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿਚੋਂ ਇਨਸਾਨੀ ਮੋਹਦੀਆਂ ਤੰਦਾਂ ਦੀ ਖ਼ੁਸ਼ਬੋ ਆਉਂਦੀ ਹੈ, ਜਿਹੜੀ ਉਸ ਦੀਆਂ ਕਵਿਤਾਵਾਂ ਦਾ ਗਹਿਣਾ ਬਣ ਨਿਬੜਦੀਹੈ। ਇਹ ਕਵਿਤਾਵਾਂ ਸਮਾਜਿਕ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਉਹ ਭਾਵੇਂ ਕਿਸੇ ਵੀ ਵਿਸ਼ੇ ਤੇ ਕਵਿਤਾ ਲਿਖੇ ਪੰਤੂ ਉਸ ਵਿਚੋਂ ਆਪਸੀ ਪਿਆਰ ਅਤੇ ਸਹਿਹੋਂਦ ਦੀ ਸਾਂਝ ਦੀ ਕਨਸੋਅ ਆਉਂਦੀ ਹੈ। ਬਾਗ, ਨਾਨਕੇ, ਪੈਂਡੇ, ਜ਼ਿੰਦਗੀ ਬਨਾਮ ਚਣੌਤੀਆਂ, ਨਵਾਂ ਰਿਸ਼ਤਾ, ਪੱਤ ਜੋ ਹਨੇਰੇ ਸੰਗ ਲੜੇ, ਸਾਂਝ ਲੰਮੇਰੀ, ਘਰ, ਖ਼ੁਦ, ਵਹਿੰਦੇ ਪਾਣੀ, ਜੰਗਲ ਬਨਾਮ ਜ਼ਿੰਦਗੀ, ਸੱਚਅਤੇ ਨਿਰਾਸ਼ਾ ਦਾ ਸਫ਼ਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਦੀ ਸੁਗੰਧ ਦੀ ਹੂਕ ਪੈਦਾ ਕਰਦੀਆਂ ਹੋਈਆਂ ਇਨਸਾਨ ਦੀ ਮਾਨਸਿਕਤਾ ਨੂੰ ਕੁਰੇਦ ਦੀਆਂ ਹਨ। ਸਮੇਂ ਦੀ ਆਧੁਨਿਕਤਾ ਅਤੇ ਪਦਾਰਥਵਾਦੀ ਰੁਚੀ ਦੇ ਪਫੁਲਤ ਹੋਣ ਨਾਲ ਸਮਾਜਿਕ ਰਿਸ਼ਤਿਆਂ, ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤਿਆਂ ਵਿਚ ਵੀ ਅਣਕਿਆ ਸੀ ਗਿਰਾਵਟ ਆ ਗਈ ਹੈ। ਸਾਂਝੇ ਪਰਿਵਾਰ ਬਿਖਰ ਗਏ ਹਨ। ਆਈ ਟੀ ਯੁਗ ਦੇ ਆਉਣ ਨਾਲ ਇਹ ਗਿਰਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਰਿਵਾਰਾਂ ਦੇ ਮੈਂਬਰ ਇਕੱਠੇ ਬੈਠਣ ਦੀ ਥਾਂ ਆਪੋ ਆਪਣੇ ਕਮਰਿਆਂ ਵਿਚ ਬੈਠਣ ਨੂੰ ਤਰਜ਼ੀਹ ਦਿੰਦੇ ਹਨ। ਕਿਸੇ ਸਮੇਂ ਪੰਜਾਬੀ ਪਰਿਵਾਰ ਇਕ ਕਮਰੇ ਦੀ ਦਲਾਣ ਵਿਚ ਹੀ ਜੀਵਨ ਗੁਜ਼ਾਰਦੇ ਸਨ। ਇਨਸਾਨ ਵਿਚ ਖੁਦਗਰਜ਼ੀ ਦਾਬੋਲ-ਬਾਲਾ ਇਤਨਾ ਹੋ ਗਿਆ ਹੈ ਕਿ ਅੱਜ ਕਲ ਲੋੜ ਤੋਂ ਬਿਨਾ ਰਿਸ਼ਤੇ ਰੱਖੇ ਹੀ ਨਹੀਂ ਜਾਂਦੇ। ਲੋੜ ਰਿਸ਼ਤਿਆਂ ਦਾ ਦੂਜਾ ਨਾਮ ਬਣ ਗਈ ਹੈ। ਅਪਣਤਪਰਲਾ ਕੇ ਉਡਾਰੀ ਮਾਰ ਗਈ ਹੈ। ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਝੰਜੋੜਕੇ ਰੱਖ ਦਿੰਦੀਆਂ ਹਨ, ਜਦੋਂ ਇਹ ਪੜੀਦਾ ਹੈ ਕਿ ਪੁੱਤਰ ਨੇ ਮਾਂ-ਬਾਪ, ਮਾਂ ਨੇ ਪੁੱਤਰ, ਪਤਨੀ ਨੇ ਪਤੀ ਅਤੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਕੁਝ ਵਧੇਰੇ ਹੀ ਸਾਰਥਕ ਜਾਪਣ ਲੱਗਦੀਆਂ ਹੋਈਆਂ ਅਤੇ ਥੋੜਾ ਢਾਰ ਸਵੀ ਦਿੰਦੀਆਂ ਹਨ। ਉਹ ਇਨਾਂ ਪਰਿਵਾਰਿਕ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਦਾ, ਆਪਣੇ ਪੜਦਾਦੇ ਦੀ ਵਿਰਾਸਤ ਉਪਰ ਪਹਿਰਾਦੇਣ ਨੂੰ ਤਰਜ਼ੀਹ ਦਿੰਦਾ ਹੋਇਆ ਬਾਗ ਸਿਰਲੇਖ ਵਾਲੀ ਕਵਿਤਾ ਅਜਿਹੇ ਢੰਗ ਨਾਲ ਲਿਖ ਗਿਆ ਹੈ ਕਿ ਜੋ ਨਿੱਜ ਦੀ ਥਾਂ ਲੋਕਾਈ ਦਾ ਦਰਦ ਜਾਪਦੀਹੈ। ਇਹੋ ਉਸਦੀ ਕਲਮ ਦੀ ਕਰਾਮਾਤ ਹੈ-
ਪੜਦਾਦੇ ਦੀ ਯਾਦ ਵਿਚ ਰੀਝ ਹੈ, ਇਕ ਬਾਗ ਮੁੜ ਲਾਉਣ ਦੀ।
ਉਸ ਦੂਰ ਅੰਦੇਸ਼ੀ ਦਾ ਕਰਜ਼ਾ ਲਾਹੁਣ ਦੀ।
ਮਿਹਨਤ ਚੜੀ ਪਵਾਨ ਮਿਲਿਆ ਮਾਣ ਸਨਮਾਨ, ਵੱਡਾ ਅਹਿਸਾਨਕਰ ਗਏ।
ਖ਼ੂਬਸੂਰਤ ਬਾਗ ਸਾਡੇ ਹੱਥੀਂ ਧਰ ਗਏ।
ਵਕਤ ਨੇ ਲਈ ਅੰਗੜਾਈ ਫਸਲ ਕੰਕਰੀਟ ਦੀ ਬਾਗ ਅੰਦਰ ਉਗ ਆਈ
ਨਵਾਂ ਇੱਕ ਬਾਗ ਲਾਵਾਂਗੇ,ਨੇਕ ਰੂਹ ਦਾ ਕਰਜ਼ ਲਾਹਾਂਗੇ।
ਹੁਣ ਬਾਬੇ ਦੇ ਬਾਗ ਦੇ ਬੂਟੇ,ਭਾਵੇਂ ਦੂਰਦੂਰ ਨੇ ।
ਹੈ ਯਕੀਨ ਮੈਨੂੰ ਪੂਰਾ ਬਾਗ ਮੁੜ ਉਹੀ ਲਾਉਣਾ ਸੋਚਦੇ ਹੋਣੇ ਜ਼ਰੂਰਨੇ।
ਇਹ ਕਵਿਤਾ ਸੰਕੇਤਕ ਹੈ ਕਿ ਪਰਿਵਾਰਿਕ ਰਿਸ਼ਤੇ ਬਿਖਰ ਗਏ ਹਨ।ਪਰਿਵਾਰ ਅਤੇ ਪਰਿਵਾਰਾਂ ਦੇ ਮੈਂਬਰ ਆਧੁਨਿਕਤਾ ਦੇ ਦੌਰ ਅਤੇ ਰੋਜ਼ਗਾਰ ਕਰਕੇ ਦੂਰ-ਦੂਰਚਲੇ ਗਏ ਹਨ। ਉਨਾਂ ਨੂੰ ਮੁੜ ਸੰਭਾਲਣ ਦੀ ਲੋੜ ਹੈ, ਜਿਵੇਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੇ ਸੀ। ਸਮਾਜ ਆਪਣੀ ਵਿਰਾਸਤ ਨਾਲੋਂ ਟੁੱਟ ਕੇ ਅਕਿਰਤਘਣ ਬਣ ਗਿਆ ਹੈ। ਰਣਦੀਪ ਸਿੰਘ ਆਹਲੂਵਾਲਆ ਦੀ ਨਾਨਕੇ ਸਿਰਲੇਖ ਵਾਲੀ ਕਵਿਤਾਵੀ ਇਸੇ ਭਾਵਨਾਦਾਪਤੀਕ ਹੈ-
ਮਾਂ ਨੂੰ ਗਿਆਂ ਗਏ ਬੀਤ ਬਾਈ ਸਾਲ ਜੀ, ਨਾਨਕੇ ਸਾਡੇ ਅੱਜ ਵੀ ਨਿਭਣ ਪੂਰੇ ਨਾਲ ਜੀ।
ਫਗਵਾੜੇ ਚੋਂ ਜਦ ਲੰਘਾਂ ਰਾਣੀਪੁਰ ਨੂੰ ਜਾਵਾਂ ਮੁੜ ਜੀ,ਨਾਨਕਿਆਂ ਤੋਂ ਹਰਸਾਲ ਪਹੁੰਚੇ ਗੁੜ ਜੀ।
ਮਾਮੀ ਫੋਨ ਕਰ ਕਹੇ ਕਰ ਫੋਟੋ ਵਾਲੀ ਕਾਲ ਪੁੱਤ, ਤੈਨੂੰਦੇਖਾਂ ਨਾਲੇ ਦੱਸ ਆਪਣਾ ਹਾਲ ਪੁੱਤ।
ਏਸੇ ਤਰਾਂ ਇਕ ਹੋਰ ਜ਼ਿੰਦਗੀ ਬਨਾਮ ਚਣੌਤੀਆਂ ਸਿਰਲੇਖ ਵਾਲੀ ਕਵਿਤਾ ਵਿਚ ਉਹ ਸਮਾਜਿਕ ਰਿਸ਼ਤਿਆਂ ਦੀ ਗਿਰਾਵਟ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਜ਼ਿੰਦਗੀ ਵਿੱਚ ਵਧ ਰਹੀਆਂ ਚਣੌਤੀਆਂ ਰਿਸ਼ਤਿਆਂ ਦਾ ਅਧਾਰ ਬਣੀਆਂ ।
ਚਾਹੁੰਦੇ-ਨਾ ਚਾਹੁੰਦੇ ਕਈ ਮੰਨ-ਮਨੌਤੀਆਂ।
ਕਦੇ-ਕਦੇ ਤਾਂ ਜਾਪੇ ਜਾ ਰਹੇ ਹਾਂ ਵਜੂਦ ਗੁਆਉਂਦੇ।
ਵੱਡਾ ਅਰਸਾਬੀਤ ਗਿਆ ਜ਼ਿੰਦਗੀ ਸਥਿਰ ਬਣਾਉਂਦੇ ਕਿੰਝ ਰਹੀਏ ਖ਼ਦੁ ਨੂੰ ਮਨਾਉਂਦੇ।
ਜ਼ਿੰਦਗੀ ਵਿੱਚ ਨਵੀਆਂ ਉਲਝਣਾ ਨੇ ਆ ਰਹੀਆਂ ਦਿਨ-ਰਾਤ ਸਤਾ ਰਹੀਆਂ।
ਦਵੰਧਨਿਤ-ਨਵੇਂ ਮਨਅੰਦਰ ਨੇ ਪਾਰਹੀਆਂ।
ਰੀਝਾਂ ਨੂੰ ਜਾਪੇ ਲੱਗ ਰਿਹੈ ਗਹਿਣ ਗੱਲਾਂ ਢਹਿੰਦੀ ਕਲਾਦੀਆਂ ਆਪਣੇ ਹੀ ਕਹਿਣ।
ਰੁਕਦਾ ਜਾਪੇ ਜ਼ਿੰਦਗੀ ਦਾ ਵਹਿਣ।
ਇਕ ਹੋਰ ਪੈਂਡੇ ਸਿਰਲੇਖ ਵਾਲੀ ਕਵਿਤਾ ਵਿਚ ਰਿਸ਼ਤਿਆਂ ਨੂੰ ਬਣਾਉਣ, ਨਿਭਾਉਣ ਅਤੇ ਬਰਕਰਾਰ ਰੱਖਣ ਵਿਚਦੋਹਾਂ ਪੱਖਾਂ ਦੇ ਹੁੰਘਾਰੇ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ-
ਹਰ ਰਿਸ਼ਤਾ ਮੁਹਤਾਜ਼ ਏ ਦੋਵੇਂ ਪਾਸਿਉਂ ਹੀ ਨਿਭਣ ਦੇ ਚਾਅ ਦਾ।
ਬੇਨਾਮ ਮੋੜ ਵੀਰਹਿਜਾਂਦੈ ਜ਼ਿੰਦਗੀ ਦੇ ਰਾਹਦਾ।
ਇਰਾਦਾਮਜ਼ਬੂਤਹੋਵੇ ਤਾਂ ਛੋਟ-ਛੋਟੇ ਕਦਮ ਵੀ ਮੰਜ਼ਿਲ ਪਾਲੈਂਦੇ।
ਔਖੇ ਪੈਂਡਿਆਂ ਦੇ ਰਾਹੀ ਹੀ ਅਕਸਰ ਯਾਦ ਰਹਿੰਦੇ।
ਮਾਨਵਤਾ ਨੂੰ ਮੁਹੱਬਤ, ਆਪਸੀ ਸਾਂਝ, ਰਿਸ਼ਤਿਆਂ ਅਤੇ ਆਪਸੀ ਸਹਿਹੋਂਦ ਦਾ ਅਹਿਸਾਸ ਕਰਵਾਉਣ ਲਈ ਕਵੀ ਰੁੱਖਾਂ ਅਤੇ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾਉਣਾ ਚਾਹੁੰਦਾ ਹੈ ਕਿ ਇਕੱਲਤਾ ਰੁੱਖਾਂ ਅਤੇ ਪੰਛੀਆਂ ਨੂੰ ਵੀ ਪਵਾਨ ਨਹੀਂ, ਉਹ ਵੀ ਇਕੱਲੇ ਮੁਰਝਾ ਜਾਂਦੇ ਹਨ। ਇਸੇ ਲਈ ਉਹ ਲਿਖਦਾ ਹੈ ਕਿ-
ਮੌਸਮ ਦੇ ਝੰਬੇ ਰੁੱਖ ਤੇ ਕੱਲੇ ਦਿਲ ਨੂੰ ਨਾਟਿਕਾਆ,
ਇਕਲਾ ਪਾ ਖਾ ਜਾਂਦੈ ਪੰਖੇਰੂਆਂ ਦੇ ਵੀ ਚਾਅ।
ਇਸੇ ਤਰਾਂ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਪਾਉਂਦੀਆਂ ਇਨਸਾਨੀਅਤ ਦੇ ਰਾਹ ਵਿਚ ਆ ਰਹੀਆਂ ਉਲਝਣਾ, ਸਮੱਸਿਆਵਾਂ, ਕੁਦਰਤ ਦੀਆਂ ਦਾਤਾਂ ਨਾਲ ਹੋ ਰਹੇ ਖਿਲਵਾੜਅਤੇ ਔਕੜਾਂ ਦੇ ਦਰਦ ਨੂੰ ਪਗਟਾਉਂਦੀਆਂ ਹੋਈਆਂ ਲੋਕ-ਹਿਤਾਂ ਦੀ ਗੱਲ ਕਰਦੀਆਂ ਹਨ। ਵਰਤਮਾਨ ਸਮੇਂ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕਸਿਟਿਆਂ ਵਜੋਂ ਪਰਵਾਸੀ ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਪਹੁੰਚਣ ਦੇ ਹੇਰਵੇ ਦੇ ਦਰਦਨਾਕ ਸਫਰ ਬਾਰੇ ਉਨਾਂ ਦੀ ਬੇਬਸੀ ਦਾ ਜ਼ਿਕਰ ਆਪਣੀ ਨਿਰਾਸ਼ਾ ਦਾ ਸਫ਼ਰ ਕਵਿਤਾ ਵਿਚ ਕਰਦਾ ਹੈ-
ਨਿਰਾਸ਼ਾ ਦੇ ਸਫ਼ਰ ਵਿੱਚ ਥੱਕੇ-ਟੁੱਟੇ ਜਿਸਮਾਂ ਤੇ ਹਾਲੋਂ-ਬੇਹਾਲ,
ਮਾਸੂਮ ਅੱਖਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਪੈ ਰਿਹਾ।
ਸ਼ਾਇਦ ਹਰ ਚਿਹਰਾ ਹੀ ਸੰਵਿਧਾਨ ਵਿੱਚ ਸਭਨਾ ਲਈ,
ਬਰਾਬਰੀ ਦੇ ਹੱਕ ਦੇ ਜ਼ੋਰ-ਸ਼ੋਰ ਨਾਲ ਗੁਣਗਾਨ ਤੇ ਭਾਰੂ ਪੈ ਰਿਹੈ।
ਵੱਡਿਆਂ ਦੀ ਬੇਪਰਵਾਹੀ ਅਣਕਿਆਸੇ ਰੋਗ ਦਾ ਭੈਅ ਤੇ ਗੁਰਬਤ ਦੀਮਾਰ,
ਪਤਾ ਨਹੀਂ ਇੱਕ ਗ਼ਰੀਬ ਕੀ-ਕੀ ਸਹਿ ਰਿਹੈ।
ਕੁਝ ਮਹੀਨੇ ਜਾਂ ਕੁਝ ਸਾਲ ਇਹੋ ਰੁਤ ਰਹਿਣੀਨਾਲ,
ਨੈਣਾ ਵਿੱਚੋਂ ਜੋ ਨੀਰ ਵਹਿ ਰਿਹੈ ਸਮਾਜ ਦੀ ਉਪਰਾਮਤਾ ਦੀ ਕਹਾਣੀ ਕਹਿ ਰਿਹੈ।
ਰਣਦੀਪ ਸਿੰਘ ਆਹਲੂਵਾਲੀਆ ਸਮਾਜਿਕ ਸਰੋਕਾਰਾਂ ਅਤੇ ਹਰ ਰੋਜ਼ ਵਾਪਰਣ ਵਾਲੀਆਂ ਸਮਾਜਿਕ,ਆਰਥਿਕ,ਸਭਿਆਚਾਰਕ, ਰਾਜਨੀਤਕ ਘਟਨਾਵਾਂ ਅਤੇ ਇਨਸਾਨੀਅਤਨਾਲ ਹੋ ਰਹੇ ਦੁਰਾਚਾਰਾਂ ਬਾਰੇ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਰਿਹਾਹੈ। ਉਸ ਦੀਆਂ ਕਵਿਤਾਵਾਂ ਉਸਦੀ ਇਨਸਾਨੀਅਤ ਦੀ ਤਰਸਯੋਗ ਹਾਲਤਬਾਰੇ ਚਿੰਤਾ ਦਾ ਪਗਟਾਵਾ ਕਰਦੀਆਂ ਹੋਈਆਂ ਸਮੇਂ ਦੀ ਕਰਵਟ ਤੋਂ ਬੇਮੁੱਖ ਨਹੀਂ ਹੁੰਦੀਆਂ ਸਗੋਂ ਸਮਾਜਿਕ ਤਾਣੇ ਬਾਣੇ ਤੇ ਵਿਅੰਗ ਕਸਦੀਆਂ ਹਨ। ਸ਼ਾਲਾ ਇਹ ਉਭਰਤਾ ਕਵੀ ਏਸੇ ਤਰਾਂ ਆਪਣੀ ਕਲਮ ਦਾ ਕਿਰਦਾਰਕਾਇਮ ਰੱਖਦਾ ਹੋਇਆ ਇਨਸਾਨੀਅਤ ਦਾ ਪਹਿਰੇਦਾਰ ਬਣਿਆਂ ਰਹੇ।
ਤਸਵੀਰਾਂ- ਰਣਦੀਪ ਸਿੰਘ ਆਹਲੂਵਾਲੀਆ।
ਉਜਾਗਰ ਸਿੰਘ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com