ਰਾਕੇਸ਼ ਜਿੰਦਲ ਇੰਡੀਅਨ ਮੀਡੀਆ ਐਸ਼ੋਸੀਏਸ਼ਨ ਨਾਭਾ ਦੇ ਬਣੇ ਪ੍ਰਧਾਨ

ਪੱਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਨੂੰ ਮਿਲੇਗਾ ਵਫਦ: ਅਸਲਮ ਨਾਜ਼

ਨਾਭਾ  (ਤਰੁਣ ਮਹਿਤਾਂ) ਰਿਆਸਤੀ ਸ਼ਹਿਰ ਦੇ ਪੱਤਰਕਾਰ ਭਾਈਚਾਰੇ ਦੀ ਅਹਿਮ ਮੀਟਿੰਗ ਸਥਾਨਕ ਨਿੱਜੀ ਹੋਟਲ ਵਿਖੇ ਰਾਕੇਸ ਜਿੰਦਲ ਅਤੇ ਪਰਸੋਤਮ ਮੋਦੀ ਦੀ ਅਗੁਵਾਈ ਵਿੱਚ ਰੱਖੀ ਗਈ। ਮੀਟਿੰਗ ਦੋਰਾਨ ਇੰਡੀਅਨ ਮੀਡੀਆ ਐਸ਼ੋਸੀਏਸ਼ਨ (ਆਈ.ਐਮ.ਏ) ਪੰਜਾਬ ਦੇ ਪ੍ਰਧਾਨ ਅਸਲਮ ਨਾਜ ਅਤੇ ਸੂਬਾ ਮੀਤ ਪ੍ਰਧਾਨ ਕਿਮੀ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਦਾ ਪੱਤਰਕਾਰ ਭਾਈਚਾਰੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਦੋਰਾਨ ਪੱਤਰਕਾਰਾਂ ਨੂੰ ਪੇਸ਼ ਆ ਰਹੀਆ ਅੋਕੜਾਂ ਬਾਰੇ ਪੱਤਰਕਾਰ ਭਾਈਚਾਰੇ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਈ.ਐਮ.ਏ ਦੇ ਪੰਜਾਬ ਪ੍ਰਧਾਨ ਅਸਲਮ ਨਾਜ ਨੇ ਦੱਸਿਆ ਕਿ ਇੰਡੀਅਨ ਮੀਡੀਆ ਐਸ਼ੋਸੀਏਸ਼ਨ ਨਾਲ ਪੂਰੇ ਭਾਰਤ ਦੇ ਲਗਪੱਗ 4500 ਪੱਤਰਕਾਰ ਜੁੱੜ ਚੁੱਕੇ ਹਨ। ਐਸ਼ੋਸੀਏਸ਼ਨ ਵੱਲੋਂ ਕਿਸੇ ਵੀ ਪੱਤਰਕਾਰ ਦੇ ਦਿੱਕਤ ਵਿੱਚ ਘਿਰਨ ‘ਤੇ ਏਕਤਾ ਨਾਲ ਉਸ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਂਦਾ ਹੈ ਅਤੇ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਂਦੀ ਹੈ। ਇਸ ਮੌਕੇ ਆਈ.ਐਮ.ਏ ਦੀ ਨਾਭਾ ਇਕਾਈ ਦਾ ਗਠਨ ਕੀਤਾ ਗਿਆ।

ਜਿਸ ਵਿੱਚ ਸਰਵਸੰਮਤੀ ਨਾਲ ਰਾਕੇਸ਼ ਜਿੰਦਲ ਨੂੰ ਪ੍ਰਧਾਨ, ਬਲਜਿੰਦਰ ਸਿੰਘ ਮਾਨ ਨੂੰ ਮੀਤ ਪ੍ਰਧਾਨ, ਜਨਰਲ ਸਕੱਤਰ ਐਸ.ਕੇ ਸ਼ਰਮਾ, ਐਡਵੋਕੇਟ ਟੀ.ਕੇ ਸ਼ਰਮਾ ਅਤੇ ਪਰਸ਼ੋਤਮ ਮੋਦੀ ਨੂੰ ਕਾਨੂੰਨੀ ਸਲਾਹਕਾਰ, ਵਿਕਾਸ ਜੋਹਰ ਨੂੰ ਜੁਆਇੰਟ ਸਕੱਤਰ, ਚੇਅਰਮੈਨ ਮਨਦੀਪ ਕੋਸ਼ਿਕ, ਵਾਇਸ ਚੇਅਰਮੈਨ ਮਨਦੀਪ ਮਾਝਾ, ਸਾਹਿਲ ਮਦਾਨ ਖਜਾਨਚੀ, ਸੁਖਬੀਰ ਸਿੰਘ ਥੂਹੀ ਸਹਾਇਕ ਖਜਾਨਚੀ, ਜਸਪਾਲ ਕੌਰ ਜੱਸੀ ਪ੍ਰੈਸ ਸਕੱਤਰ, ਤਰੁਣ ਮਹਿਤਾ ਜੁਆਇੰਟ ਪ੍ਰੈਸ ਸਕੱਤਰ, ਹੈਪੀ ਢੀਂਗੀ ਨੂੰ ਬਤੋਰ ਸਲਾਹਕਾਰ ਚੁਣਿਆ ਗਿਆ। ਇਸ ਤੋ ਇਲਾਵਾ ਦਵਿੰਦਰ ਸ਼ਰਮਾ, ਜਗਜੀਤ ਸਿੰਘ ਗਿੱਲ, ਭਰਪੂਰ ਸਿੰਘ ਮੱਟਰਾਂ, ਅਮਿੱਤ ਮੋਦੀ, ਜੋਸ਼ੀ, ਮੋਹਦ ਗਿੱਲ ਅਤੇ ਗੋਰਵ ਢੀਂਗੀ ਨੂੰ ਐਸ਼ੋਸੀਏਸ਼ਨ ਦਾ ਐਗਜੀਕਿਊਟਿਵ ਮੈਂਬਰ ਲਗਾਇਆ ਗਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਦਾ ਦਿੱਲੋ ਧੰਨਵਾਦ ਕਰਦਿਆਂ ਨਵ-ਨਿਯੁਕਤ ਪ੍ਰਧਾਨ ਰਾਕੇਸ਼ ਜਿੰਦਲ ਨੇ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹਿਣਗੇ। ਮੀਟਿੰਗ ਦੇ ਅੰਤ ਵਿੱਚ ਸੂਬਾ ਪ੍ਰਧਾਨ ਅਸਲਮ ਨਾਜ ਨੇ ਦੱਸਿਆ ਕਿ ਐਸ਼ੋਸੀਏਸ਼ਨ ਦਾ ਪੰਜਾਬ ਪੱਧਰੀ ਵਫਦ ਜਲਦ ਹੀ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ ਅਤੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆ ਅੋਕੜਾਂ ਅਤੇ ਮੁਸ਼ਕਿਲਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਗੇ।

Share This :

Leave a Reply