ਨਾਭਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਟਰੈਕ ਕੀਤੇ ਜਾਮ

ਨਾਭਾ (ਤਰੁਣ ਮਹਿਤਾ) ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਸੱਦੇ ਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਅੱਪਣਤ ਸੋਸ਼ਲ ਸੁਸਾਇਟੀ ,ਕੁਲ ਹਿੰਦ ਕਿਸਾਨ ਸਭਾ, ਪੱਲੇਦਾਰ ਯੂਨੀਅਨ, ਮਜ਼ਦੂਰ ਸਭਾ, ਇਸਤਰੀ ਸਭਾ ਆਦਿ ਵਲੋ ਨਾਭਾ ਵਿਖੇ ਰੇਲ ਰੋਕੋ ਪ੍ਰੋਗਰਾਮ ਤਹਿਤ ਰੇਲਵੇ ਸਟੇਸ਼ਨ ਧਰਨਾ ਦਿੱਤਾ ਗਿਆ। ਅੈਮ ਅੈਸ ਪੀ ਦੀ ਕਾਨੂਨੀ ਗਰੰਟੀ, ਝੂਠੇ ਮੁਕੱਦਮੇ ਰੱਦ ਕਰਨ ਅਤੇ ਸੰਘਰਸ ਦੇ ਸ਼ਹੀਦਾ ਨੂੰ ਮੁਆਵਜ਼ਾ ਦੇਣ ਵਾਸਤੇ ਮੰਗ ਕੀਤੀ ਗਈ। ਵਿਸ਼ਾਲ ਇਕੱਠ ਨੂੰ ਮੋਦੀ ਸਰਕਾਰ ਵਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਅਤੇ ਕੀਤੇ ਜਾਦੇ ਜਬਰ ਦੀ ਨਿੰਦਾ ਕੀਤੀ ਗਈ ਸਰਕਾਰ ਦੇ ਮਨਸੂਬਿਆਂ ਕਿ ਕਿਸਾਨ ਥੱਕ ਜਾਣਗੇ ਜਾ ਡੋਲ ਜਾਣਗੇ ਨੂੰ ਦਰਕਿਨਾਰ ਕਰਦਿਆਂ ਦਿੱਲੀ ਮੋਰਚੇ ਸਮੇਤ ਸਾਰੇ ਧਰਨਿਆਂ ਮੁਜਾਹਰਿਆਂ ‘ਚ ਸ਼ਾਮਲ ਹੋਣ ਦਾ ਅਹਿਦ ਲਿਆ। ਜਿਸ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਕੀਤਾ ਗਿਆ। ਧਰਨੇ ਵਿੱਚ ਕਿਸਾਨ ਆਗੂ ਗੁਰਬਖਸੀਸ ਸਿੰਘ ਗੋਪੀ ਕੌਲ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਵਾਲਾ ਰਵੱਈਆ ਅਪਣਾਇਆ ਹੋਇਆ ਹੈ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।

ਸਰਕਾਰ ਨੂੰ ਲੋਕਾਂ ਦੀ ਅਵਾਜ਼ ਸੁਣਣੀ ਚਾਹੀਦੀ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਹਨ। ਕਾਮਰੇਡ ਨੱਛਤਰ ਸਿੰਘ ਨੇ ਕਿਹਾ ਕਿ ਹਰੇਕ ਵਰਗ ਸੰਘਰਸ ਵਿੱਚ ਸਾਮਿਲ ਹੈ ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਇਸਤਰੀ ਸਭਾ ਦੀ ਆਗੂ ਨੇ ਕਿਹਾ ਕਿ ਅੱਜ ਅੌਰਤਾਂ ਵੱਲੋ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਅੈਡਵੋਕੇਟ ਲਖਵਿੰਦਰ ਸਿੰਘ ਇਛੇਵਾਲ ਨੇ ਕਿਹਾ ਕਿ ਅੱਜ ਸਾਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਤੇ ਜਾਗਰੂਕ ਹੋਣ ਦੀ ਲੋੜ ਹੈ ।ਬਲਾਕ ਪ੍ਰਧਾਨ ਮਹਿੰਦਰ ਸਿੰਘ ਬਿਨਾਹੇੜੀ ਨੇ ਕਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਕਿਸਾਨ ਮਜਦੂਰ ਤੇ ਲੋਕ ਸਭ ਇੱਕਠੇ ਹੋ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਗੁਰਦਰਸ਼ਨ ਸਿੰਘ ਖੱਟੜਾ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਸਬੰਧੀ ਆਖਰੀ ਸਾਹਾਂ ਤੱਕ ਧੜੇਬੰਦੀ ਤੋਂ ਉਪਰ ਉੱਠ ਹੌਸਲੇ ਦ੍ਰਿੜ ਅਤੇ ਸੂਝਬੂਝ ਨਾਲ ਲੜਾਗੇ । ਸੋਸ਼ਲ ਮੀਡੀਆ ਦੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਤੇ ਕਿਸਾਨ ਆਗੂਆਂ ਦੇ ਹੁਕਮਾਂ ‘ਤੇ ਫੁੱਲ ਚੜਾਉਣ ਦਾ ਸੱਦਾ ਦਿੱਤਾ। ਇਸ ਧਰਨੇ ਵਿੱਚ ਵੱਖ ਵੱਖ ਪਿੰਡਾਂ ਵਿਚੋਂ ਲੋਕਾਂ ਵਲੋਂ ਸਮੂਲੀਅਤ ਕੀਤੀ ਗਈ। ਇਸ ਧਰਨੇ ਵਿੱਚ ਜਗਪਾਲ ਸਿੰਘ ਉਧਾ, ਪਰਮਜੀਤ ਸਿੰਘ ਥੂਹੀ,ਨਿਰਮਲ ਸਿੰਘ ਘਮਰੌਦਾ, ਗੁਰਦਿਆਲ ਸਿੰਘ ਅੱਚਲ, ਕੁਲਦੀਪ ਸਿੰਘ, ਭੀਮ ਸਿੰਘ ਬਿਰੜਵਾਲ ,ਅਮਰਜੀਤ ਸਿੰਘ ਬਿਰੜਵਾਲ ,ਦਰਸ਼ਨ ਸਿੰਘ ਘਮਰੌਦਾ ,ਇੰਦਰਜੀਤ ਸਿੰਘ ਗੁਰਮੀਤ ਸਿੰਘ, ਹਰਬੰਸ ਸਿੰਘ ,ਹਰਪਾਲ ਸਿੰਘ, ਲਖਵਿੰਦਰ ਕੌਰ,ਬਲਬੀਰ ਕੌਰ,ਲੱਛਮੀ ਦੇਵੀ ,ਸਤਿਆ ਦੇਵੀ ,ਜਗਤਾਰ ਸਿੰਘ ਨਿਰਮਾਣਾ ,ਜਗਦੇਵ ਸਿੰਘ, ਨੇਤਰ ਸਿੰਘ ,ਜਗਦੀਪ ਦਾਸ, ਲਾਲ ਸਿੰਘ ਥੂਹੀ, ਮੋਹਨਦੀਪ ਸਿੰਘ, ਭਿੰਦਰ ਸਿੰਘ ਸਮਲਾ ਦਰਸ਼ਨ ਸਿੰਘ ਰੋਹਟੀ ਮੌੜਾਂ ਪ੍ਰਮਾਤ ਨਾਭਾ ਕਸ਼ਮੀਰ ਸਿੰਘ ਗਦਾਇਆ, ਕਾੰਨਗੋ ਲਾਲ ਸਿੰਘ ,ਰਣਜੀਤ ਸਿੰਘ ਥੂਹੀ, ਸੁੱਖੀ ਬਿਸ਼ਨਗੜ, ਅਵਤਾਰ ਸਿੰਘ ਇਛੇਵਾਲ, ਅਵਤਾਰ ਸਿੰਘ ਬਨੇਰਾ, ਡਾ ਲਾਲ ਚੰਦ ਜਗਜੀਤ ਸਿੰਘ ਹਰਮਨ ਨਾਭਾ ਹੈਰੀ ਪਾਲ ਸਿੰਘ ਕੈਦੂਪਰ ਆਦਿ ਨੇ ਸੰਬੋਧਨ ਕੀਤਾ।

Share This :

Leave a Reply