ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਵਿੱਚ ਅਲੱਗ ਥਲੱਗ ਕਰਨਾ ਮੰਦਭਾਗਾ ਫੈਸਲਾ, ਕੇਂਦਰ ਸਰਕਾਰ ਦੁਬਾਰਾ ਵਿਚਾਰ ਕਰੇ- ਰਾਮਗੜ

ਗੁਰਚਰਨ ਸਿੰਘ ਰਾਮਗੜ੍ਹ

ਨਾਭਾ (ਤਰੁਣ ਮਹਿਤਾਂ ) -ਅੱਜ ਇੱਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ ਨੂੰ ਬੜਾ ਹੀ ਅਦਬ ਸਤਿਕਾਰ ਦਿੱਤਾ ਜਾਂਦਾ ਸੀ। ਪ੍ਰੰਤੂ ਪਿਛਲੇ ਲੰਮੇ ਸਮੇਂ ਦੌਰਾਨ ਕੇਂਦਰ ਵੱਲੋਂ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਨਿਦਾਰਦ ਕਰ ਦਿੱਤਾ ਹੈ। ਜੋ ਕਿ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨਾਲ ਇਹ ਵੱਡੀ ਪੱਧਰ ਉਪਰ ਵਿਤਕਰਾ ਹੈ। ਰਾਮਗੜ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਪੰਜਾਬੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਉਤਰਾਂਚਲ, ਮੱਧ ਪ੍ਰਦੇਸ਼, ਗੁਜਰਾਤ ਅਤੇ ਦਿੱਲੀ ਵਿੱਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ। ਜਿੱਥੇ ਉਹ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ।

ਉਥੇ ਸੂਬੇ ਦੇ ਬਹੁਤ ਲੋਕਾਂ ਨੂੰ ਪੰਜਾਬੀ ਰੁਜਗਾਰ ਵੀ ਮੁਹੱਈਆ ਕਰਾਉਂਦਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸਾਹ ਨੂੰ ਬੇਨਤੀ ਕੀਤੀ ਕਿ ਉਪਰੋਕਤ ਰਾਜਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਜਿੱਥੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਰਾਜ ਦੀ ਪਹਿਲੀ ਭਾਸ਼ਾ ਹੈ ਉਥੇ ਹੀ ਜਿਨ੍ਹਾਂ ਰਾਜਾਂ ਵਿੱਚ ਪੰਜਾਬੀ ਵੱਡੀ ਪੱਧਰ ਤੇ ਬੋਲੀ ਜਾਂਦੀ ਹੈ। ਉਥੇ ਸਨਮਾਨ ਸਹਿਤ ਪੰਜਾਬੀ ਨੂੰ ਸੂਬੇ ਦੀ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ| ਸ. ਰਾਮਗੜ ਨੇ ਦੇਸ ਦੇ ਵੱਖ-ਵੱਖ ਸੂਬਿਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਅਗਲੇ ਵਰ੍ਹੇ ਜਦੋਂ ਜਨਗਣਨਾ ਦਾ ਕਾਰਜ ਸ਼ੁਰੂ ਹੋਵੇਗਾ ਤਾਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਦਰਜ ਕਰਵਾਉਣੀ ਹੈ। ਤਦ ਹੀ ਕੇਂਦਰ ਪਾਸ ਪੰਜਾਬੀ ਭਾਸ਼ਾ ਸਬੰਧੀ ਵੱਡੀ ਤੈਦਾਦ ਵਿੱਚ ਅੰਕੜੇ ਪਹੁੰਚਣਗੇ ਤਦ ਹੀ ਜਨਗਣਨਾ ਤੋਂ ਬਾਅਦ ਕੇਂਦਰ ਸਰਕਾਰ ਸੂਬਿਆਂ ਵਿੱਚ ਪੰਜਾਬੀ ਨੂੰ ਹਿੰਦੀ ਤੋਂ ਬਾਅਦ ਦੂਜੀ ਮਾਤ ਭਾਸ਼ਾ ਦਾ ਦਰਜਾ ਦੇਣ ਲਈ ਮਜਬੂਰ ਹੋਵੇਗੀ ਅਤੇ ਪੰਜਾਬੀ ਮਾਤ ਭਾਸ਼ਾ ਨੂੰ ਮਾਨ ਸਨਮਾਨ ਮਿਲੇਗਾ।  

Share This :

Leave a Reply