ਭਿੱਖੀਵਿੰਡ ਵਿਚ ਪੁਲੀਸ ਦੀ ਹਥਿਆਰਬੰਦ ਵਿਅਕਤੀਆ ਨਾਲ ਹੋਈ ਮੁਠਭੇੜ

ਵਿਅਕਤੀਆਂ ਵਲੋਂ ਪੁਲੀਸ ਤੇ ਕੀਤੀ ਗਈ ਫਾਇਰਿੰਗ ਮੌਕੇ ਤੇ ਦੋ ਵਿਆਕਤੀ ਕਾਬੂ ਬਾਕੀ ਹੋਏ ਫਰਾਰ

ਤਰਨਤਾਰਨ/ਭਿੱਖੀਵਿੰਡ (ਜਗਜੀਤ ਸਿੰਘ ਡੱਲ,ਭੁੱਲਰ) ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਵਿਚ ਅੱਜ ਅੰਮ੍ਰਿਤਸਰ ਰੋਡ ਤੇ ਪੁਲੀਸ ਵੱਲੋਂ ਸ਼ੱਕੀ ਗੱਡੀਆਂ ਦੀ ਜਾਂਚ ਕਰਦੇ ਸਮੇਂ ਕੁਝ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕਿ ਜਦ ਉਹ ਗੱਡੀਆਂ ਭਜਾਕੇ ਦੋੜਨ ਲੱਗੇ ਤਾਂ ਐੱਸਐੱਚਓ ਗੁਰਚਰਨ ਸਿੰਘ ਵਲੋਂ ਪੁਲੀਸ ਪਾਰਟੀ ਨਾਲ ਉੱਕਤ ਵਿਅਕਤੀਆਂ ਦਾ ਪਿੱਛਾ ਕੀਤਾ ਗਿਆ ਤਾਂ ਉਕਤ ਵਿਅਕਤੀਆਂ ਨੇ ਪੁਲੀਸ ਉੱਪਰ ਫਾਇਰਿੰਗ ਕੀਤੀ ਗਈ ਜਿਸਤੋ ਬਾਅਦ ਪੁਲੀਸ ਨੇ ਆਪਣੇ ਬਚਾਅ ਵਿਚ ਕੁਝ ਰੋਂਦ ਗੋਲੀਆਂ ਚਲਾਈਆਂ ਇਸ ਦੌਰਾਨ ਉਕਤ ਵਿਅਕਤੀਆਂ ਦੀ ਇੱਕ ਗੱਡੀ ਡਰੇਨ ਵਿਚ ਪਲਟ ਗਈ ਜਿਸ ਦੇ ਚੱਲਦੇ ਪੁਲੀਸ ਦੂਜੀ ਗੱਡੀ ਨੂੰ ਵੀ ਕਾਬੂ ਕਰ ਲਿਆ ਗਿਆ


ਇਸ ਮੌਕੇ ਮਨਦੀਪ ਸਿੰਘ ਅਤੇ ਸਤਨਾਮ ਸਿੰਘ ਸਰਪੰਚ ਨੇ ਜਾਣਕਾਰੀ ਦੇਦੇ ਦੱਸਿਆ ਕਿ ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਕਿ ਪੁਲੀਸ ਨੇ ਵਧੀਆ ਕਾਰਵਾਈ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਇਸ ਬਾਰੇ ਐੱਸਐੱਚਓ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਪਿੱਛਾ ਕਰਦੇ ਸਮੇਂ ਇਨ੍ਹਾਂ ਹਥਿਆਰਬੰਦ ਵਿਅਕਤੀਆਂ ਨੇ ਪੁਲੀਸ ਉੱਪਰ ਫਾਇਰਿੰਗ ਕੀਤੀ ਜਿਸ ਉਪਰੰਤ ਪੁਲੀਸ ਵੱਲੋਂ ਆਪਣੇ ਬਚਾਅ ਵਿਚ ਗੋਲੀ ਚਲਾਈ ਗਈ ਜਿਸਤੋਂ ਬਾਅਦ ਪੁਲੀਸ ਨੇ 2 ਗੱਡੀਆਂ ਸਮੇਤ 2-3 ਵਿਅਕਤੀਆਂ ਨੂੰ ਕਾਬੂ ਕਰ ਲਿਆ ਪੁਲੀਸ ਮੁਤਾਬਿਕ ਕੁਲ ਤਿੰਨ ਗੱਡੀਆਂ ਵਿਚ 8-9 ਵਿਅਕਤੀਆਂ ਸਨ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਸਨ ਉਨ੍ਹਾਂ ਦੱਸਿਆ ਕਿ ਬਾਕੀ ਮੌਕੇ ਤੋਂ ਫਰਾਰ ਹੋ ਗਏ ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ

Share This :

Leave a Reply