ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਪਹੁੰਚੇ ਨਾਭਾ , ਨਾਭਾ ਪੁਲਿਸ ਵਲੋਂ ਸਲਾਮੀ ਨਾਲ ਕੀਤਾ ਸਵਾਗਤ

ਨਾਭਾ (ਤਰੁਣ ਮਹਿਤਾ) ਪੰਜਾਬ ਦੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ  ਪਹਿਲੀ ਵਾਰ ਨਾਭਾ ਪਹੁੰਚੇ,ਉਨ੍ਹਾਂ ਦਾ ਨਾਭਾ ਪਹੁੰਚਣ ਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਵਾਗਤ ਕੀਤਾ,ਮੰਤਰੀ ਨੇ ਕਿਹਾ ਕਿ ਪੰਜਾਬ ਦੇ ਉਦਯੋਗਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ,ਬੱਸਾਂ ਦੇ ਕਿਰਾਏ ਸਬੰਧੀ ਬੋਲਦਿਆਂ ਕਿਹਾ ਕਿ ਜੇਕਰ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਤਾਂ ਬੱਸਾਂ ਦੇ ਕਿਰਾਏ ਦੀ ਵਧਾਏ ਜਾਂਦੇ ਹਨ

ਉਨ੍ਹਾਂ ਕਿਹਾ ਕਿ ਅੱਜ ਸਾਰਾ ਦੇਸ਼ ਕਰੋਨਾ ਮਹਾਂਮਾਰੀ ਦੇ ਨਾਲ ਲੜਾਈ ਲੜ ਰਿਹਾ ਹੈ,ਕਿਹਾ ਕਿ ਪੰਜਾਬ ਸਰਕਾਰ ਕਰੋਨਾ ਦੇ ਨਾਲ ਲੜਾਈ ਪੂਰੀ ਤਰ੍ਹਾਂ ਲੜ ਰਹੀ ਹੈ,ਨਵਜੋਤ ਸਿੰਘ ਸਿੱਧੂ ਤੇ ਬੋਲਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ ਦਾ ਵਫਾਦਾਰ ਸਿਪਾਹੀ ਹੈ,ਜਦੋਂ ਉਨ੍ਹਾਂ ਨੂੰ ਸਿੱਧੂ ਦੇ ਡਿਪਟੀ ਸੀਐਮ ਬਣਨ ਤੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿ ਸਕਦਾ,ਉਹ ਸਾਡੀ ਪਾਰਟੀ ਦੇ ਵਿੱਚ ਹੀ ਰਹੇਗਾ,ਉਨ੍ਹਾਂ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ ਤੇ ਕੇਂਦਰ ਸਰਕਾਰ ਨੇ ਕੰਟਰੋਲ ਨਾ ਕੀਤਾ ਤਾਂ ਸਾਰਾ ਪੰਜਾਬ ਇਕਜੁੱਟ ਹੋ ਜਾਵੇਗਾ,ਜਿਸ ਦਾ ਨਤੀਜਾ ਕੇਂਦਰ ਸਰਕਾਰ ਨੂੰ ਹੀ ਭੁਗਤਣਾ ਪਵੇਗਾਇਸ ਮੌਕੇ ਤੇ ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸੈਂਟੀ ਤੇ ਚਰਨਜੀਤ ਬਾਤਿਸ਼ ਵੱਲੋਂ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਾਂ ਰਾਮ ਕਾਂਸਲ ਐਸਡੀਐਮ ਨਾਭਾ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ, ਰਜਨੀਸ਼ ਮਿਤਲ ਸ਼ੈਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਭਾ, ਚਰਨਜੀਤ ਬਾਤਿਸ਼ ਪੀਏ ਮੰਤਰੀ ਸਾਧੂ ਸਿੰਘ ਧਰਮਸੋਤ, ਰਾਜੇਸ਼ ਛਿਬਰ ਡੀਐਸਪੀ ਨਾਭਾ, ਸਰਬਜੀਤ ਸਿੰਘ ਚੀਮਾ ਐਸਐਂਚ ਓ ਨਾਭਾ, ਨੀਤਿਨ ਜੈਨ ਪ੍ਰਧਾਨ ਰੋਟਰੀ ਕਲੱਬ ਨਾਭਾ, ਹਾਜ਼ਰ ਸਨ।

Share This :

Leave a Reply