ਪੰਜਾਬ ਸਰਕਾਰ ਨੇ SGPC ਦੀ ਪੁਲਿਸ ਦੀ ਪੱਗ ਨੂੰ ਲੈਕੇ ਦਿੱਤੀ ਦਰਖ਼ਾਸਤ ਨੂੰ ਮਨਜ਼ੂਰ ਕੀਤਾ

ਬਰਨਾਲਾ /ਚੰਡੀਗੜ੍ਹ (ਬਲਵੰਤ ਸਿੰਘ ਸਿੱਧੂ) ਪੰਜਾਬ ਪੁਲਿਸ ਦੇ ਕਈ ਸਿਪਾਹੀਆਂ ਦੇ ਸਿਰ ‘ਤੇ ਤੁਸੀਂ ਹੁਣ ਵੀ ਝਾਲਰ ਵਾਲੀ ਪੱਗ ਸੱਜੀ ਹੋਈ ਵੇਖ ਦੇ ਹੋਵੋਗੇ। ਪਰ ਹੁਣ ਇਹ ਸਿਪਾਹੀ ਤੁਹਾਨੂੰ ਨਵੇਂ ਰੂਪ ਵਿੱਚ ਨਜ਼ਰ ਆਉਣਗੇ, ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਰਖ਼ਾਸਤ ਨੂੰ ਮਨਜ਼ੂਰ ਕਰ ਲਿਆ ਹੈ, ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਝਾਲਰ ਵਾਲਿਆਂ ਪੱਗਾਂ ਬਦਲਣ ਦੀ ਅਪੀਲ ਕੀਤੀ ਸੀ, ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਹੈ, ਐੱਸਜੀਪੀਸੀ ਦਾ ਕਹਿਣਾ ਸੀ ਝਾਲਰ ਵਾਲੀ ਪੱਗ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ।

ਜਿਸ ਨੂੰ ਬਦਲਣ ਦੀ ਜ਼ਰੂਰਤ ਹੈ, ਕੁੱਝ ਲੋਕ ਇਸ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਪ੍ਰਤੀਕ ਵੀ ਦੱਸਦੇ ਸਨ,।ਕੁੱਝ ਸਾਲ ਪਹਿਲਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤੋਂ ਬਾਅਦ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਨੇ ਕੁੱਝ ਖ਼ਾਸ ਮੌਕਿਆਂ ਨੂੰ ਛੱਡਕੇ ਝਾਲਰ ਵਾਲੀ ਪੱਗਾ ਨੂੰ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਸਨ ਪਰ ਹੁਣ ਵੀ ਝਾਲਰ ਵਾਲੀ ਪੱਗ ਕਿਧਰੇ ਨਾ ਕਿਧਰੇ ਪੰਜਾਬ ਪੁਲਿਸ ਦੀ ਵਰਦੀ ਦਾ ਹਿਸਾ ਹੈ, ਪਰ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਮੁੱਖ ਮੰਤਰੀ ਕੈਪਟਨ ਵੱਲੋਂ ਮਿਲੀ ਮਨਜ਼ੂਰੀ ਤੋਂ ਬਾਅਦ ਝਾਲਰ ਵਾਲੀ ਪੱਗ ਨੂੰ ਜਲਦ ਹੀ ਹਟਾਇਆ ਜਾ ਸਕੇਗਾ, ਸਾਲ 2000 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਨੇ ਵੀ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕੀ ਅੰਗਰੇਜ਼ੀ ਹਕੂਮਤ ਸਮੇਂ ਤੋਂ ਚੱਲੀ ਆ ਰਹੀ ਝਾਲਰ ਵਾਲੀ ਪਗੜੀ ਨੂੰ ਬਦਲਿਆ ਜਾਵੇ
ਪਹਿਲਾਂ ਵੀ ਹਟਾਉਣ ਦੇ ਹੁਕਮ ਜਾਰੀ ਹੋਵੇ ਸਨ
ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ 2016 ਵਿੱਚ ਝਾਲਰ ਵਾਲੀ ਪੱਗ ਨੂੰ ਹਟਾਉਣ ਦੇ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਪੁਲਿਸ ਦੇ ਜਵਾਨ ਸਿਰਫ਼ ਸੈਰਾਮੋਨੀਅਲ ਸਮਾਗਮਾਂ ‘ਤੇ ਸਲਾਮੀ ਦੇਣ ਮੌਕੇ ‘ਤੇ ਹੀ ਝਾਲਰ ਵਾਲੀ ਪੱਗ ਪਾਉਣਗੇ, ਪਰ ਇਸ ਦੇ ਬਾਵਜੂਦ ਹੁਣ ਵੀ ਇਹ ਪੰਜਾਬ ਪੁਲਿਸ ਦਾ ਹਿੱਸਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੇ ਵੀ ਐੱਸਜੀਪੀਸੀ ਨੂੰ ਇਹ ਮੁੱਦਾ ਪੰਜਾਬ ਸਰਕਾਰ ਦੇ ਸਾਹਮਣੇ ਚੁੱਕਣ ਦੀ ਅਪੀਲ ਕੀਤੀ ਸੀ,ਉਨ੍ਹਾਂ ਨੇ ਝਾਲਰ ਵਾਲੀ ਪੱਗ ਦੀ ਤੁਲਨਾ ਟੋਪੀ ਨਾਲ ਕੀਤੀ ਸੀ, ਅੰਗਰੇਜ਼ਾਂ ਦੇ ਸਮੇਂ ਪੰਜਾਬ ਪੁਲਿਸ ਵਿੱਚ ਹਿੰਦੂ ਮੁਲਾਜ਼ਮ ਝਾਲਰ ਵਾਲੀ ਪੱਗਾਂ ਬੰਨ੍ਹ ਦੇ ਸਨ, ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਸਮੇਂ ਦੀ ਵਰਦੀ ਬਦਲੀ ਪਰ ਝਾਲਰ ਵਾਲੀ ਪੱਗ ਹੁਣ ਵੀ ਪੰਜਾਬ ਪੁਲਿਸ ਦਾ ਹਿੱਸਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਆਪਣੀ ਪਿਛਲੀ ਸਰਕਾਰ ਦੌਰਾਨ ਪਟਿਆਲਾ ਵਿੱਚ ਪੁਲਿਸ ਮੁਲਾਜ਼ਮਾਂ ਲਈ ਸੰਗਤ ਦਰਸ਼ਨ ਰੱਖਿਆ ਸੀ ਤਾਂ ਉਸ ਸਮੇਂ ਵੀ ਮੁਲਾਜ਼ਮਾਂ ਦਾ ਵਫ਼ਦ ਝਾਲਰ ਵਾਲੀ ਇਸ ਪਗੜੀ ਨੂੰ ਬਦਲਾਉਣ ਲਈ ਮੁੱਖ ਮੰਤਰੀ ਨੂੰ ਮਿਲਿਆ ਸੀ

ਕਿੰਨਾ ਮੁਸ਼ਕਲ ਹੈ ਝਾਲਰ ਵਾਲੀ ਪੱਗ ਬੰਨ੍ਹਣਾ ?

ਝਾਲਰ ਵਾਲੀ ਪੱਗ ਬੰਨ੍ਹਣ ਦੇ ਲਈ ਤਿੰਨ ਬੰਦਿਆਂ ਦੀ ਲੋੜ ਪੈਂਦੀ ਹੈ, ਦੋ ਬੰਦੇ ਪੱਗ ਦੇ 2 ਸਿਰੇ ਫੜਦੇ ਹਨ ਤੇ ਇੱਕ ਸ਼ਖ਼ਸ ਵਿਚੋਂ ਪੱਗ ਦੀ ਸਫ਼ਾਈ ਕਰਦਾ ਹੈ ਅਤੇ ਤਕਰੀਬਨ ਅੱਧੇ ਪੌਣੇ ਘੰਟੇ ਵਿਚ ਇਸ ਪੱਗ ਨੂੰ ਬੰਨ੍ਹਿਆਂ ਜਾਂਦਾ ਹੈ, ਪੱਗ ਬੰਨ੍ਹਣ ਦੌਰਾਨ ਪੁਲਿਸ ਮੁਲਾਜ਼ਮ ਇੰਨੇ ਦੁਖੀ ਹੋ ਜਾਂਦੇ ਨੇ ਕਿ ਉਹ ਮੁੜ ਕੇ ਇਹ ਕੋਸ਼ਿਸ਼ ਨਹੀਂ ਕਰਦੇ ਨੇ, ਬੰਨ੍ਹੀ ਹੋਈ ਪੱਗ ਨੂੰ ਨਾ ਖੌਲ ਕੇ ਇਸੇ ਪੱਗ ਨੂੰ ਹੀ ਲੋੜ ਪੈਣ ‘ਤੇ ਟੋਪੀ ਵਾਂਗ ਬੰਨ੍ਹ ਦੇ ਨੇ ਅਤੇ ਉਤਾਰ ਦੇ ਨੇ, ਪੁਲਿਸ ਟ੍ਰੇਨਿੰਗ ਦੌਰਾਨ ਝਾਲਰ ਵਾਲੀ ਪੱਗ ਬੰਨ੍ਹਣ ਦਾ ਤਰੀਕਾ ਵੀ ਸਿਖਾਇਆ ਜਾਂਦਾ ਹੈ, ਪੱਗ ਦੇ ਦੋਵਾਂ ਅੱਖਾਂ ਕੋਲੋਂ ਲੰਘਦੇ ਲੜਾਂ ਵਿਚ ਅਖ਼ਬਾਰ ਦੇ ਟੁਕੜੇ ਪੁਆਏ ਜਾਂਦੇ ਹਨ ਤਾਂ ਜੋ ਵੇਖਣ ਵਿਚ ਇਹ ਸੋਹਣੀ ਲੱਗੇ ਅਤੇ ਕੱਸੀ ਹੋਈ ਰਹੇ ਤੇ ਇਹ ਖੁੱਲ੍ਹੇ ਨਾ ਪਰ ਇਸ ਕਾਰਨ ਕਈ ਪੁਲਿਸ ਮੁਲਾਜ਼ਮਾਂ ਨੂੰ ਸੁਣਨ ਵਿੱਚ ਪਰੇਸ਼ਾਨੀ ਹੁੰਦੀ ਹੈ, ਕਈ ਪੁਲਿਸ ਮੁਲਾਜ਼ਮ ਛੇ ਮਹੀਨਿਆਂ ਦੀ ਸਿਖਲਾਈ ਦੌਰਾਨ ਇੱਕ ਵਾਰ ਪੱਗ ਬੰਨ੍ਹਣ ਤੋਂ ਬਾਅਦ ਮੁੜ ਖੋਲ੍ਹ ਕੇ ਨਹੀਂ ਬੰਨ੍ਹਦੇ।

Share This :

Leave a Reply