ਪੁਲਿਸ ਵੱਲੋਂ 50 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮਈ ਵਿਚ ਪੁਲਿਸ ਹੱਥੋਂ ਮਾਰੇ ਗਏ ਜਾਰਜ ਫਲਾਇਡ ਦੇ ਮਾਮਲੇ ਵਿਚ ਲੋਕਾਂ ਦਾ ਰੋਹ ਥਮ ਨਹੀਂ ਰਿਹਾ ਹੈ। ਪੋਰਟਲੈਂਡ ਵਿਚ ਪੁਲਿਸ ਨੇ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਹੈ। ਕੁਝ ਲੋਕਾਂ ਨੇ ਪੁਲਿਸ ਉਪਰ ਫਾਇਰ ਬੰਬ ਤੇ ਪਟਾਕੇ ਸੁੱਟੇ। ਪੁਲਿਸ ਅਨੁਸਾਰ ਇਕ ਵਿਅਕਤੀ ਨੂੰ ਜ਼ਖਮੀ ਹਾਲਤ ਵਿਚ ਇਕ ਨਿੱਜੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ।
ਪੋਰਟਲੈਂਡ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਰਾਤ 9 ਵਜੇ ਦੇ ਕਰੀਬ ਵੈਨਟੁਰਾ ਪਾਰਕ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਤੇ ਉਨ•ਾਂ ਨੇ ਮਾਰਚ ਕੱਢਿਆ। ਪੁਲਿਸ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਕਾਲੇ ਕਪੜੇ ਪਾਏ ਹੋਏ ਸਨ, ਹੱਥਾਂ ਵਿਚ ਢਾਲਾਂ ਫੜੀਆਂ ਹੋਈਆਂ ਸਨ ਤੇ ਉਹ ਹਥਿਆਰਬੰਦ ਸਨ। ਇਸ ਤੋਂ ਲੱਗਦਾ ਸੀ ਕਿ ਪ੍ਰਦਰਸ਼ਨਕਾਰੀਆਂ ਦਾ ਇਰਾਦਾ ਸ਼ਾਤਮਈ ਪ੍ਰਦਰਸ਼ਨ ਕਰਨਾ ਨਹੀਂ ਸੀ।