ਰਾਸ਼ਟਰਪਤੀ ਨੇ ਟਿਕਟਾਕ ਨਾਲ ਕਿਸੇ ਵੀ ਤਰਾਂ ਦੇ ਲੈਣ ਦੇਣ ਉਪਰ ਲਾਈ ਰੋਕ, ਚੀਨੀ ਐਪ ਵੀਚੈਟ ‘ਤੇ ਵੀ ਲੱਗੀ ਪਾਬੰਦੀ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੀ ਮੁੱਖ ਕੰਪਨੀ ਬਾਈਟਡਾਂਸ ਨਾਲ ਹਰ ਤਰਾਂ ਦਾ ਲੈਣਦੇਣ ਰੋਕਣ ਲਈ ਆਦੇਸ਼ ਉਪਰ ਦਸਤਖ਼ਤ ਕਰ ਦਿੱਤੇ ਹਨ। ਆਦੇਸ਼, ਜਿਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦਾ ਹੈ, ਤਹਿਤ ਅਮਰੀਕਾ ਦੇ ਖੇਤਰ ਵਿਚ ਆਉਂਦੇ ਹਰ ਵਿਅਕਤੀ ਉਪਰ ਬਾਈਟਡਾਂਸ ਲਿਮਟਿਡ ਚੀਨੀ ਕੰਪਨੀ ਨਾਲ ਕਿਸੇ ਵੀ ਤਰਾਂ ਦਾ ਲੈਣ ਦੇਣ ਕਰਨ ਉਪਰ ਰੋਕ ਲੱਗ ਗਈ ਹੈ।

ਇਕ ਹੋਰ ਵੱਖਰੇ ਆਦੇਸ਼ ਤਹਿਤ ਰਾਸ਼ਟਰਪਤੀ ਨੇ ਚੀਨ ਦੀ ਵੱਡੀ ਟੈਕ ਕੰਪਨੀ ਟੈਨਸੈਂਟ ਜੋ ਵੀਚੈਟ ਦੀ ਮਾਲਕ ਹੈ, ਨਾਲ ਵੀ ਕਿਸੇ ਤਰਾਂ ਦਾ ਲੈਣ ਦੇਣ ਕਰਨ ਉਪਰ ਰੋਕ ਲਾ ਦਿੱਤੀ ਹੈ। ਰਾਸ਼ਟਰਪਤੀ ਨੇ ਇਹ ਆਦੇਸ਼ ਰਾਸ਼ਟਰੀ ਸੁਰੱਖਿਆ ਨੂੰ ਦਰਪੇਸ਼ ਖਤਰੇ ਨੂੰ ਮੁੱਖ ਰਖਦਿਆਂ ਜਾਰੀ ਕੀਤੇ ਹਨ। ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਇਨ•ਾਂ ਚੀਨੀ ਐਪਾਂ ਕੋਲ ਆਪਣੇ ਖਪਤਕਾਰਾਂ ਦੀ ਵਿਸ਼ਾਲ ਜਾਣਕਾਰੀ ਹੈ, ਜਿਸ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਵਰਤ ਸਕਦੀ ਹੈ।

Share This :

Leave a Reply