ਨਵਾਂਸ਼ਹਿਰ/ ਬੰਗਾ (ਏ-ਆਰ. ਆਰ. ਐੱਸ. ਸੰਧੂ) ਹਿੰਦੂ ਹਾਈ ਸਕੂਲ ਬੰਗਾ ਤੋਂ ਬਤੌਰ ਸੇਵਾ ਮੁਕਤ ਡਰਾਇੰਗ ਅਧਿਆਪਕ, ਸੀ ਪੀ ਆਈ (ਐਮ) ਦੇ ਆਗੂ, ਲੋਕ ਚੇਤਨਾ ਵਿਕਾਸ ਮੰਚ ਬੰਗਾ ਦੇ ਪ੍ਰਧਾਨ ਮਾਸਟਰ ਅਜੀਤ ਸਿੰਘ ਗਿੱਲ (84)ਦੀ ਬੀਤੀ ਰਾਤ ਦੋ ਵਜੇ ਦੇ ਕਰੀਬ ਸਦੀਵੀ ਵਿਛੋੜਾ ਦੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬੀਮਾਰੀ ਦੇ ਮਰੀਜ਼ ਸਨ ਪਰ ਬੀਤੇ 6 ਅਗਸਤ ਤੋਂ ਉਹ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਚੱਲ ਰਿਹਾ ਸੀ। ਪਰ ਅਚਾਨਕ ਸਿਹਤ ਦੀ ਹਾਲਤ ਗੰਭੀਰ ਹੋਣ ਕਰਕੇ ਇੱਕ ਦਿਨ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਇਲਾਜ ਲਈ ਭੇਜਿਆ ਗਿਆ ਸੀ ਜਿੱਥੇ ਰਾਤ ਉਨ੍ਹਾਂ ਨੇ ਆਖਰੀ ਸਾਹ ਲਏ।
ਮਾਸਟਰ ਅਜੀਤ ਸਿੰਘ ਗਿੱਲ ਸਥਾਨਿਕ ਹਿੰਦੂ ਹਾਈ ਸਕੂਲ ਬੰਗਾ ਤੋਂ ਸੇਵਾ ਮੁਕਤ ਡਰਾਇੰਗ ਅਧਿਆਪਕ ਸਨ। ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ, ਪੁੱਤਰ ਦਵਿੰਦਰ ਸਿੰਘ ਇੱਕ ਪੁੱਤਰੀ ਨੂੰ ਵਿਛੋੜਾ ਦੇ ਗਏ। ਉਨ੍ਹਾਂ ਦੀ ਮੌਤ ਕਾਰਨ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਫੱਤੂ ‘ਤੇ ਮੌਜੂਦਾ ਘਰ ਰੇਲਵੇ ਰੋਡ ਬੰਗਾ ਵਿਖੇ ਸੋਗਮਈ ਮਾਹੌਲ ਪੈਦਾ ਹੋ ਗਿਆ। ਇਸ ਮੌਕੇ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁੱਖਵਿੰਦਰ ਸਿੰਘ ਸੇਖੋਂ, ਰਘੁਨਾਥ ਸਿੰਘ, ਲਹਿੰਬਰ ਸਿੰਘ ਤੱਗੜ, ਜਿਲ੍ਹਾ ਸਕੱਤਰ ਬਲਵੀਰ ਸਿੰਘ ਜਾਡਲਾ, ਸੂਬਾ ਕਮੇਟੀ ਮੈਂਬਰ ਮਹਾਂ ਸਿੰਘ ਰੌੜੀ, ਰਾਮ ਸਿੰਘ ਨੂਰਪੁਰੀ, ਮਾਸਟਰ ਪ੍ਰੇਮ ਰੱਕੜ, ਸੁਰਿੰਦਰ ਖੀਵਾ, ਲੋਕ ਚੇਤਨਾ ਵਿਕਾਸ ਮੰਚ ਦੇ ਸਕੱਤਰ ਮਾਸਟਰ ਅਸ਼ੋਕ ਕੁਮਾਰ ਹੀਂਉ, ਮਾਸਟਰ ਰਾਜ ਹੀਉਂ, ਪਿੰਸੀਪਲ ਜਸਵੀਰ ਸਿੰਘ, ਨਰਿੰਦਰ ਗੋਸਲ, ਰਵਿੰਦਰ ਰਾਣਾ, ਕਾਮਰੇਡ ਬਲਵਿੰਦਰ ਪਾਲ ਬੰਗਾ, ਕੁਲਦੀਪ ਝਿੰਗੜ, ਮਾਸਟਰ ਤਰਸੇਮ ਪਠਲਾਵਾ, ਚਰਨਜੀਤ ਚੰਨੀ, ਨਰਿੰਦਰ ਮਾਹੀ, ਮਾਸਟਰ ਸ਼ੰਕਰ ਦਾਸ, ਮਾਸਟਰ ਬਲਵੀਰ ਮੱਲ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ, ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ, ਸੀ ਪੀ ਆਈ ਆਗੂ ਰਾਮ ਲਾਲ, ਪੱਤਰਕਾਰ ਜਸਵੀਰ ਸਿੰਘ ਨੂਰਪੁਰ, ਸੰਤੋਖ ਜੱਸੀ, ਸੁਰਜੀਤ ਮਜਾਰੀ, ਰਾਜ ਮਜਾਰੀ, ਕਾਮਰੇਡ ਬਲਵੀਰ ਕਰਨਾਣਾ ਆਦਿ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਡੂੰਘੇ ਦੁੱਖ ਪ੍ਰਗਟਾਵਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮਾਸਟਰ ਅਜੀਤ ਸਿੰਘ ਗਿੱਲ ਵਲੋਂ ਜੀਵਨ ਭਰ ਕੀਤੇ ਨਿਸ਼ਕਾਮ ਸਮਾਜ ਸੇਵੀ ਕਾਰਜਾਂ ਲਈ ਉਨ੍ਹਾਂ ਨੂੰ ਸਦਾ ਹੀ ਯਾਦ ਕੀਤਾ ਜਾਵੇਗਾ।






















