ਵਾਸ਼ਿੰਗਟਨ (ਹੁਸਨ ਲੜੋਆ ਬੰਗਾ) -ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੇਲੀਘ ਮਕਏਨਾਨੀ ਨੇ ਕਿਹਾ ਹੈ ਕਿ ਸਕੂਲਾਂ ਦਾ ਮੁੜ ਖੋਲਣਾ ਕੋਰੋਨਾਵਾਇਰਸ ਨਾਲ ਸਬੰਧਤ ਸਾਇੰਸ ਉਪਰ ਨਿਰਭਰ ਨਹੀਂ ਹੋਣਾ ਚਾਹੀਦਾ।
ਉਨਾਂ ਸਪਸ਼ਟ ਕੀਤਾ ਕਿ ਸਕੂਲ ਮੁੜ ਖੋਲਣ ਦੇ ਰਾਹ ਵਿਚ ਸਾਇੰਸ ਅੜਿਕਾ ਨਹੀਂ ਬਣਨੀ ਚਾਹੀਦੀ। ਸਕੂਲਾਂ ਨੂੰ ਮੁੜ ਖੋਲੇ ਜਾਣਾ ਬਿਲਕੁਲ ਸੁਰੱਖਿਅਤ ਹੈ। ਉਨਾਂ ਕਿਹਾ ਕਿ ਰਾਸ਼ਟਰਪਤੀ ਬਿਨਾਂ ਕੋਈ ਗਲਤੀ ਕੀਤੇ ਕਹਿ ਚੁੱਕੇ ਹਨ ਕਿ ਉਹ ਸਕੂਲਾਂ ਨੂੰ ਮੁੜ ਖੋਲਣਾ ਚਹੁੰਦੇ ਹਨ। ਜਦੋਂ ਉਹ ਖੋਲਣ ਦੀ ਗੱਲ ਕਰਦੇ ਹਨ ਤਾਂ ਇਸ ਦਾ ਅਰਥ ਹੈ ਕਿ ਸਕੂਲਾਂ ਨੂੰ ਮੁਕੰਮਲ ਰੂਪ ਵਿਚ ਖੋਲਣਾ।