ਕੇਂਦਰ ਅਤੇ ਪੰਜਾਬ ਸਰਕਾਰ ਦੀ ਸਕਾਲਰਸਿਪ ਘੁਟਾਲੇ ਨੂੰ ਲੈਕੇ ਕਸਮਾਕਸ ਦੀ ਨੀਤੀ ਦਾ ਜਾਂਚ ਉਪਰ ਅਸਰ ਪੈਣਾ ਸੁਭਾਵਿਕ- ਭਰਾਤਰੀ ਜਥੇਬੰਦੀਆਂ

ਸੰਵਿਧਾਨ ਬਚਾਓ ਅੰਦੋਲਨ ਭਾਰਤ ਐਕਸ਼ਨ ਕਮੇਟੀ ਵੱਲੋਂ ਕਾਨੂੰਨੀ ਕਰਕੇ ਚਾਰਾਜੋਈ ਸੀ.ਬੀ.ਆਈ. ਦੀ ਜਾਂਚ ਲਈ ਅੰਤਿਮ ਫੈਸਲਾ ਜਲਦੀ-ਰਾਮਗੜ੍ਹ 

ਜੋਰਾ ਸਿੰਘ ਚੀਮਾ 
ਗੁਰਚਰਨ ਸਿੰਘ ਰਾਮਗੜ੍ਹ

ਨਾਭਾ (ਤਰੁਣ ਮਹਿਤਾ) ਅੱਜ ਇੱਥੇ ਦਲਿੱਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਜਿਸ ਵਿੱਚ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ੍ਹ, ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟਰੇਡ ਐਸੋਸੀਏਸਨ ਪੰਜਾਬ, ਰੇਸਮ ਸਿੰਘ ਕਾਹਲੋਂ ਪ੍ਰਧਾਨ (ਨਰੇਗਾ ਫਰੰਟ ਪੰਜਾਬ), ਗੁਰਬਚਨ ਸਿੰਘ ਪੀਪਲਜ ਪਾਰਟੀ ਆਫ ਇੰਡੀਆ, ਗੁਰਕੀਰਤ ਸਿੰਘ ਦਲਿੱਤ ਭਲਾਈ ਫੈਡਰੇਸਨ ਆਦਿਕ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਸ੍ਰੀ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਮੁੱਖ ਸਕੱਤਰ ਪੰਜਾਬ ਨੂੰ ਸਕਾਲਰਸਿਪ ਘੁਟਾਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਮੁੱਖ ਸਕੱਤਰ ਸਾਹਿਬ ਵੱਲੋਂ ਇਸ ਘੁਟਾਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ, ਜਿਸ ਵਿੱਚ ਸ੍ਰੀ ਕੇ.ਏ.ਪੀ. ਸਿਨ੍ਹਾਂ (ਪ੍ਰਿੰਸੀਪਲ ਸੈਕਟਰੀ ਫਾਈਨਾਂਸ), ਸ੍ਰੀ ਜਸਪਾਲ ਸਿੰਘ (ਪ੍ਰਿੰਸੀਪਲ ਸੈਕਟਰੀ ਪਲਾਨਿੰਗ), ਸ੍ਰੀ ਵਿਵੇਕ ਪ੍ਰਤਾਪ (ਸਕੱਤਰ ਵਿਜੀਲੈਂਸ ਵਿਭਾਗ) ਨੂੰ ਸਕਾਲਰਸਿਪ ਘੁਟਾਲੇ ਦੀ ਜਾਂਚ ਲਈ ਨਿਯੁਕਤ ਕੀਤਾ। ਇਸੇ ਤਰ੍ਹਾਂ ਹੀ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਟ ਵੱਲੋਂ ਦੋ ਮੈਂਬਰੀ ਸੰਯੁਕਤ ਕਮੇਟੀ ਤੋਂ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ।

ਇਸ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਸਕਾਲਰਸਿਪ ਘਪਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਕਰੇਗੀ, ਜਿਸ ਵਿੱਚ (ਕਮੇਟੀ ਚੇਅਰਪਰਸਨ) ਮਾਨਯੋਗ ਕਲਿਆਣੀ ਚੱਠਾ, ਜੁਆਇੰਟ ਸੈਕਟਰੀ, ਸ੍ਰੀ ਐਸ.ਏ. ਮੀਨਾ ਜੁਆਇੰਟ ਸੈਕਟਰੀ (ਕਮੇਟੀ ਮੈਂਬਰ), ਸ੍ਰੀ ਪ੍ਰਕਾਸ ਤਾਮਰਕਰ ਡਾਇਰੈਕਟਰ ਆਈ.ਐਫ.ਡੀ. (ਕਮੇਟੀ ਮੈਂਬਰ) ਹੋਣਗੇ। ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕੇਂਦਰੀ ਕਮੇਟੀ ਬਣਾਉਣ ਦੇ ਸਖਤ ਵਿਰੋਧੀ ਸਨ ਤੇ ਕੇਂਦਰ ਦੀ ਸਰਕਾਰ ਵੱਲੋਂ ਇਹ ਤਿੰਨ ਮੈਂਬਰੀ ਜਾਂਚ ਕਮੇਟੀ ਹੋਂਦ ਵਿੱਚ ਲਿਆਂਦੀ, ਪ੍ਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਕਾਲਰਸਿਪ ਘੁਟਾਲੇ ਨੂੰ ਲੈਕੇ ਕਸਮਾਕਸ, ਖਹਿਬਾਜੀ ਦੀ ਨੀਤੀ ਦਾ ਸਕਾਲਰਸਿਪ ਘੁਟਾਲੇ ਦੀ ਜਾਂਚ ਉਪਰ ਅਸਰ ਪੈਣਾ ਸੁਭਾਵਿਕ ਹੈ। ਰਾਮਗੜ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਤਿੰਨ-ਤਿੰਨ ਮੈਂਬਰੀ ਕਮੇਟੀਆਂ ਨਾਲ ਜਾਂਚ ਭੜਕਣ ਦਾ ਖਦਸਾ ਹੈ। ਇਸ ਲਈ ਸੰਵਿਧਾਨ ਬਚਾਓ ਅਦੋਲਨ ਭਾਰਤ ਐਕਸ਼ਨ ਕਮੇਟੀ ਵੱਲੋਂ ਕਾਨੂੰਨੀ ਚਾਰਾਜੋਈ ਕਰਕੇ ਸੀ.ਬੀ.ਆਈ. ਦੀ ਜਾਂਚ ਕਰਵਾਉਣ ਲਈ ਜਲਦੀ ਹੀ ਕਾਨੂੰਨ ਦਾ ਸਹਾਰਾ ਲਿਆ ਜਾਵੇਗਾ ਤਾਂ ਜੋ ਸਕਾਲਰਸਿਪ ਘੁਟਾਲੇ ਦੀ ਤਹਿ ਤੱਕ ਜਾਂਚ ਹੋ ਸਕੇ। ਇਸ ਸਬੰਧੀ ਕਾਨੂੰਨੀ ਪੱਖ ਘੋਖ ਕੇ ਅੰਤਿਮ ਫੈਸਲਾ ਜਲਦੀ ਲਿਆ ਜਾਵੇਗਾ ਤਾਂ ਜੋ ਸਕਾਲਰਸਿਪ ਘੁਟਾਲੇ ਦੇ ਅਸਲੀ ਦੋਸ਼ੀਆਂ ਤੇ ਕਾਨੂੰਨੀ ਸਿਕੰਜਾ ਕਸਿਆ ਜਾ ਸਕੇ, ਕਿਉਂਕਿ ਇਹ ਦਲਿੱਤ ਗਰੀਬ ਵਿਦਿਆਰਥੀਆਂ ਦੇ ਭਵਿੱਖ ਦਾ ਮਸਲਾ ਹੈ। ਇਸ ਸਕਾਲਰਸਿਪ ਘੁਟਾਲੇ ਕਾਰਨ ਲੱਖਾਂ ਦੀ ਤੈਦਾਦ ਅੰਦਰ ਗਰੀਬ ਦਲਿੱਤ ਵਿਦਿਆਰਥੀ ਵਿਦਿਆ ਤੋਂ ਵਾਂਝੇ ਰਹਿ ਗਏ ਹਨ। ਜਿਸ ਸਬੰਧੀ ਇਹ ਘੁਟਾਲੇ ਦੇ ਦੋਸ਼ੀ ਜਿੰਮੇਵਾਰ ਹਨ।

Share This :

Leave a Reply