ਨਾਭਾ ( ਤਰੁਣ ਮਹਿਤਾ ) ਨਸ਼ਾ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦਿਆਂ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਾਭਾ ਸਦਰ ਪੁਲਿਸ ਨੇ ਗਸ਼ਤ ਦੌਰਾਨ ਸਵਿਫ਼ਟ ਕਾਰ ਸਮੇਤ ਵੀਹ ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਏ.ਐਸ.ਆਈ ਚਮਕੌਰ ਸਿੰਘ ਨੇ ਦੱਸਿਆ ਕਿ ਜਦੋ ਉਹ ਪੁਲਿਸ ਪਾਰਟੀ ਨਾਲ ਨੋ ਗਜੇ ਪੀਰ ਦੀ ਸਮਾਧ ਬੀੜ ਵਿਖੇ ਗਸ਼ਤ ਕਰ ਰਹੇ ਸੀ ਤੇ ਸਵਿਫ਼ਟ ਕਾਰ ਨੂੰ ਜਦੋਂ ਰੋਕਿਆ ਤਾਂ ਉਸ ਦੇ ਵਿੱਚ ਵੀ ਵੀਹ ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਸਨ। ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ । ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਸ਼ੂਰੁ ਕਰ ਦਿੱਤੀ ਹੈ।