ਵੋਟਾਂ ‘ਤੇ ਨਿਗਰਾਨੀ ਰੱਖਣ ਲਈ ਪੋਲਿੰਗ ਸਟੇਸ਼ਨਾਂ ‘ਚ ਪੁਲਿਸ ਤਾਇਨਾਤ ਹੋਵੇਗੀ-ਟਰੰਪ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵੋਟਾਂ ਉਪਰ ਨਿਗਰਾਨੀ ਰੱਖਣ ਲਈ ਪੋਲਿੰਗ ਸਟੇਸ਼ਨ ‘ਚ ਪੁਲਿਸ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ੈਰਿਫ, ਲਾਅ ਇਨਫੋਰਸਮੈਂਟ ਅਧਿਕਾਰੀ ਤੇ ਵਕੀਲ ਨਜਰ ਰੱਖਣਗੇ ਤਾਂ ਜੋ ਕਿਸੇ ਤਰਾਂ ਦੀ ਧਾਂਦਲੀ ਨਾ ਹੋਵੇ। ਇਕ ਖ਼ਬਰ ਏਜੰਸੀ ਨਾਲ ਫੋਨ ਉਪਰ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੋਣਾਂ ਉਪਰ ਨਿਗਰਾਨੀ ਲਈ ਲਾਅ ਇਨਫੋਰਸਮੈਂਟ ਅਮਲੇ ਦੀ ਪੂਰੀ ਤਾਕਤ ਝੋਕ ਦਿੱਤੀ ਜਾਵੇਗੀ।

ਰਾਸ਼ਟਰਪਤੀ ਨੇ ਵੱਡੀ ਪੱਧਰ ਉਪਰ ਡਾਕ ਰਾਹੀਂ ਵੋਟਾਂ ਪੈਣ ਦੀ ਸੰਭਾਵਨਾ ਬਾਰੇ ਚਰਚਾ ਕਰਦਿਆਂ ਇਕ ਵਾਰ ਫਿਰ ਦਾਅਵਾ ਕੀਤਾ ਕਿ ਡੈਮੋਕਰੈਟਸ ਚੋਣਾਂ ਧੋਖੇ ਨਾਲ ਜਿੱਤਣਾ ਚਹੁੰਦੇ ਹਨ। ਉਨਾਂ ਕਿਹਾ ” ਇਹ ਛਲਕਪਟ ਵਾਲੀਆਂ ਚੋਣਾਂ ਹਨ। ਅੰਧਾਧੁੰਦ ਤਰੀਕੇ ਨਾਲ 5.10 ਕਰੋੜ ਵੋਟਾਂ ਉਨਾਂਲੋਕਾਂ ਨੂੰ ਭੇਜੀਆਂ ਜਾ ਰਹੀਆਂ ਹਨ ਜਿਨਾਂ ਨੇ ਇਸ ਦੀ ਮੰਗ ਵੀ ਨਹੀਂ ਕੀਤੀ। ਇਹ ਲੋਕ ਵੋਟਾਂ ਮਿਲਣ ‘ਤੇ ਖੁਸ਼ ਹੋ ਜਾਣਗੇ ਤੇ ਵੋਟ ਪਾਉਣ ਲਈ ਤਿਆਰ ਹੋ ਜਾਣਗੇ। ਇਹ ਬਹੁਤ ਭਿਆਨਕ ਵਰਤਾਰਾ ਹੈ।” ਉਨਾਂਕਿਹਾ ਕਿ ਚੋਣਾਂ ਉਪਰ ਨਜਰ ਰੱਖਣਾ ਬਹੁਤ ਸਖਤ ਕੰਮ ਹੈ ਪਰ ਉਹ ਨਜਰ ਰੱਖਣਗੇ। ਮਾਨਵੀ ਹੱਕਾਂ ਬਾਰੇ ਯੁਨੀਅਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਪੋਲਿੰਗ ਸਟੇਸ਼ਨਾਂ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਪੁਲਿਸ ਦਾ ਕੰਮ ਗੈਰ ਕਾਨੂੰਨੀ ਵੋਟਾਂ ਨੂੰ ਭੁਗਣਤ ਤੋਂ ਰੋਕਣ ਵਿਚ ਮੱਦਦ ਕਰਨਾ ਹੈ। ਜੇਕਰ ਪੁਲਿਸ ਧੱਕੇਸ਼ਾਹੀ ਕਰਦੀ ਹੈ ਤਾਂ ਉਸ ਵਿਰੁੱਧ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਹੈ। ਰਿਪਬਲੀਕਨ ਪਾਰਟੀ ਨੇ ਪ੍ਰਮੁੱਖ ਰਾਜਾਂ ਵਿਚ ਹਜਾਰਾਂ ਵਾਲੰਟੀਅਰ ਭਰਤੀ ਕੀਤੇ ਹਨ ਜਿਨਾਂ ਦਾ ਕੰਮ ਸ਼ੱਕੀ ਵੋਟਾਂ ਨੂੰ ਲੱਭਣਾ ਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨਾ ਹੈ।

Share This :

Leave a Reply