ਪੱਟੀ (ਜਗਜੀਤ ਸਿੰਘ ਡੱਲ,ਭੁੱਲਰ) ਬੀਤੇ ਕੱਲ੍ਹ ਪੱਟੀ ਸ਼ਹਿਰ ਦੇ ਖੇਮਕਰਨ ਰੋਡ ਤੇ ਸਥਿਤ ਤਾਜ ਪੈਲੇਸ ਅੰਦਰ ਜਿਸਮਫਰੋਸ਼ੀ ਦਾ ਧੰਦੇ ਕਰਦੇ ਛੇ ਜਣਿਆਂ ਨੂੰ ਸਥਾਨਕ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਤਾਜ ਹੋਟਲ ਅੰਦਰ ਗੁਪਤ ਸੂਚਨਾਂ ਦੇ ਅਧਾਰ ਤੇ ਛਾਪਾਮਾਰੀ ਕੀਤੀ ਗਈ, ਜਿੱਥੇ ਇਤਰਾਜਯੋਗ ਹਾਲਤ ‘ਚ ਕੁਝ ਲੋਕਾਂ ਨੂੰ ਫੜਿਆਂ ਗਿਆ ਸੀ। ਸਥਾਨਕ ਸ਼ਹਿਰ ਅੰਦਰ ਪੁਲੀਸ ਵੱਲੋਂ ਕਿਸੇ ਹੋਟਲ ‘ਚ ਚਲਦੇ ਦੇਹ ਵਪਾਰ ਧੰਦੇ ਨੂੰ ਪਹਿਲੀ ਵਾਰ ਬੇਨਾਕਾਬ ਕੀਤਾ ਗਿਆ ਹੈ। ਪੁਲੀਸ ਵੱਲੋਂ ਫੜੇ ਗਏ ਵਿਅਕਤੀਆਂ ‘ਚ ਦਿਲਬਾਗ ਸਿੰਘ ਵਾਸੀ ਮਾਛੀਕੇ, ਜਸਬੀਰ ਸਿੰਘ ਭੈਲ ਅਤੇ ਕਰਨ ਸਿੰਘ ਵਾਸੀ ਆਸਲ ਅਤੇ ਦੋ ਅੋਰਤਾਂ ਸ਼ਮੇਤ ਇੱਕ ਅਣਬਾਲਕ(13) ਲੜਕੀ ਸ਼ਾਮਲ ਹੈ।
ਪੱਟੀ ਸਿਟੀ ਦੀ ਪੁਲੀਸ ਵੱਲੋਂ ਫੜੇ ਗਏ ਮੁਜ਼ਰਮਾਂ ਨੂੰ ਅਦਾਲਤ ਅੰਦਰ ਪੇਸ਼ ਕੀਤਾ ਗਿਆ ਹੈ । ਸਥਾਨਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਹੋਟਲ ਤਾਜ ਦੇ ਮਾਲਕ ਲਖਬੀਰ ਸਿੰਘ ਪੁੱਤਰ ਦਾਰਾ ਸਿੰਘ ਉਸਦੇ ਹਿੱਸੇਦਾਰ ਗੁਰਜੰਟ ਸਿੰਘ ਵਾਸੀ ਬੱਠੇਭੈਣੀ ਸਮੇਤ ਫੜੇ ਮੁਜ਼ਰਮਾਂ ਦੇ ਖਿਲਾਫ਼ ਬਦਕਾਰੀ ਐਕਟ 1956 ਅਤੇ 376 ਆਈਪੀਸੀ ਤੋਂ ਇਲਾਵਾ 3,4,5,6,7 ਐਕਟ ਅਧੀਂਨ ਪਰਚਾ ਦਰਜ਼ ਕਰਕੇ ਹੋਟਲ ਮਾਲਕਾਂ ਦੀ ਸ਼ਮੂਲੀਅਤ ਬਾਰੇ ਤਫਸ਼ੀਸ ਕੀਤੀ ਜਾ ਰਹੀ ਹੈ ।