ਨਾਭਾ (ਤਰੁਣ ਮਹਿਤਾ) ਪੈਟਰੋਲੀਅਮ ਡੀਲਰਜ. ਐਸ਼ੋਸੀਏਸ਼ਨ ਨਾਭਾ ਪ੍ਰਧਾਨ ਜਸਪਾਲ ਜੁਨੇਜਾ ਦੀ ਅਗਵਾਈ ਵਿੱਚ ਪੰਜਾਬ ਅਤੇ ਕੇਂਦਰ ਸਕਰਾਰ ਦੀਆਂ ਮਾੜੀਆਂ ਨੀਤੀਆਂ ਨੂੰ ਲੈ ਰੋਸ ਜਾਹਿਰ ਕਰਦੇ ਹੋਏ ਅੱਜ ਹੜਤਾਲ ਕੀਤੀ ਗਈ| ਇਸ ਮੌਕੇ ਪ੍ਰਧਾਨ ਜਸਪਾਲ ਜੁਨੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੀਤੀ ਦਿਨੀਂ ਮੌਹਾਲੀ ਸ਼ਹਿਰ ਦੇ ਪੈਟਰੋਲ ਪੰਪ ਮਾਲਕ ਗੁਰਕਿਰਪਾਲ ਸਿੰਘ ਚਾਵਲਾ ਵੱਲੋਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ|
ਜਿਸਨੂੰ ਲੈ ਅੱਜ ਨਾਭਾ ਪੈਟਰੋਲੀਅਮ ਡੀਲਰਜ. ਐਸੋਸੀਏਸ਼ਨ ਦੇ ਮੈਬਰਾਂ ਵੱਲੋਂ ਸਰਧਾਂ ਦੇ ਫੁੱਲ ਭੇਟ ਕੀਤੇ ਗਏ| ਉਹਨਾਂ ਕਿਹਾ ਪੰਜਾਬ ਸਰਕਾਰ ਨੇ ਖਜਾਨਾ ਭਰਨ ਦੀ ਹੋੜ ਵਿੱਚ ਪੈਟਰੋਲ ਅਤੇ ਡੀਜਲ ਦੀ ਵਿਕਰੀ ਤੇ ਭਾਰੀ ਵੈਟ ਠੋਕ ਦਿੱਤਾ ਗਿਆ ਹੈ| ਜਸਪਾਲ ਜੁਨੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਅਫਸਰ ਸਾਹੀ ਕਾਰਨ ਪੰਜਾਬ ਵਿੱਚ ਸਰਕਾਰੀ ਖਜਾਨਿਆ ਨੂੰ ਚੂਨਾ ਲੱਗ ਰਿਹਾ ਹੈ| ਪ੍ਰੰਤੂ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ| ਗੁਆਢੀ ਸੂਬੇ ਰੱਜ ਕੇ ਪੈਟਰੋਲ ਅਤੇ ਡੀਜਲ ਦੀ ਵਿਕਰੀ ਕਰ ਰਹੇ ਹਨ| ਉਹਨਾ ਕਿਹਾ ਕਿ ਵੈਟ ਨੂੰ ਜੀ.ਐਸ.ਟੀ. ਵਿੱਚ ਲੈਕੇ ਭਾਰਤ ਵਿੱਚ ਇੱਕ ਰੇਟ ਕੀਤਾ ਜਾਵੇ ਅਤੇ ਪੈਟਰੋਲੀਅਮ ਡੀਲਰਜ. ਦਾ ਕਮੀਸ਼ਨ ਵਧਾਇਆ ਜਾਵੇ| ਇਸ ਮੌਕੇ ਵੇਦ ਪ੍ਰਕਾਸ. ਡੱਲਾ, ਦੀਪਕ ਜੰਡ, ਜੀਵਨ ਪ੍ਰਕਾਸ. ਬਾਂਸਲ, ਸੰਦੀਪ ਬਾਂਸਲ, ਅਮਰਦੀਪ ਖੰਨਾ, ਮੋਹਿਤ ਜੰਡ, ਵਰੁਣ ਮਨਚੰਦਾ, ਮਨੋਜ ਗਰਗ, ਨਵੀਨ ਮਿੱਤਲ, ਚਰਨਪਾਲ ਸਿੰਘ ਸੇਠ ਆਦਿ ਹਾਜਰ ਸਨ|