ਸਮਾਜਕ ਨਿਆਂ ਲਈ ਪ੍ਰਦਰਸ਼ਨ ਕਰ ਰਹੇ ਲੋਕ ਅਮਰੀਕਾ ਨੂੰ ਤਬਾਹ ਕਰਨ ਦੇ ਯਤਨ ‘ਚ-ਟਰੰਪ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਵਿਚ ਆਪਣੀ ਕੱਟੜਵਾਦੀ ਖੱਬੇ ਪੱਖੀਆਂ ਨਾਲ ਲੜਾਈ ਨੂੰ ਅਮਰੀਕਾ ਵੱਲੋਂ ਨਾਜ਼ੀਆਂ ਤੇ ਅੱਤਵਾਦੀਆਂ ਨਾਲ ਲੜੀ ਗਈ ਲੜਾਈ ਨਾਲ ਤੁਲਨਾ ਕਰਦਿਆਂ ਕਿਹਾ ਕਿ ਸਮਾਜਿਕ ਨਿਆਂ ਲਈ ਪ੍ਰਦਰਸ਼ਨ ਕਰ ਰਹੇ ਲੋਕ ਦੇਸ਼ ਨੂੰ ਤਬਾਹ ਕਰਨ ਦੇ ਯਤਨ ਵਿਚ ਹਨ। ਉਨਾਂ ਕਿਹਾ ਕਿ ਅਮਰੀਕਾ ਦੇ ਜਵਾਨਾਂ ਨੇ ਨਾਜ਼ੀਆਂ ਨੂੰ ਹਾਰ ਦਿੱਤੀ, ਫਾਸ਼ਿਸਟਾਂ ਨੂੰ ਵਗਾਹ ਮਾਰਿਆ ਤੇ ਕਮਿਊਨਿਸਟਾਂ ਨੂੰ ਭਾਂਜ ਦਿੱਤੀ ਤੇ ਅੱਤਵਾਦੀਆਂ ਦਾ ਧਰਤੀ ਦੇ ਅਖੀਰਲੇ ਕੋਨੇ ਤੱਕ ਪਿੱਛਾ ਕੀਤਾ। ਅਜਿਹਾ ਕਰਕੇ ਸਾਡੇ ਹੀਰੋਆਂ ਨੇ ਅਮਰੀਕਨ ਕਦਰਾਂ-ਕੀਮਤਾਂ ਤੇ ਸਿਧਾਂਤਾਂ ਦੀ ਰਖਿਆ ਕੀਤੀ।

ਉਨਾਂ ਕਹਾ ਕਿ ਇਸ ਵੇਲੇ ਅਸੀਂ ਕੱਟੜ ਖੱਬੇ ਪਖੀਆਂ, ਮਾਰਕਸਵਾਦੀਆਂ, ਅਰਾਜਕਤਾਵਾਦੀਆਂ , ਅੰਦੋਲਨਕਾਰੀਆਂ , ਲੁਟੇਰਿਆਂ ਤੇ ਉਨਾਂਲੋਕਾਂਨੂੰ ਹਰਾਉਣ ਦੀ ਪ੍ਰਕ੍ਰਿਆ ਵਿਚੋਂ ਲੰਘ ਰਹੇ ਹਾਂ ਜੋ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਸਾਡੇ ਸ਼ਹਿਰੀਆਂ ਨੂੰ ਵੰਡਣ ਦੀ ਇਜਾਜ਼ਤ ਨਹੀਂ ਦੇਵਾਂਗੇ। ਉਨਾਂ ਨੂੰ ਨਫ਼ਰ ਤੇ ਅਵਿਸ਼ਵਾਸ਼ ਦਾ ਮਾਹੌਲ ਪੈਦਾ ਨਹੀਂ ਕਰਨ ਦਿਆਂਗੇ। ਰਾਸ਼ਟਰਪਤੀ ਨੇ ਆਪਣੇ ਆਪ ਨੂੰ ਅਮਰੀਕੀ ਇਤਿਹਾਸ ਤੇ ਵਿਰਾਸਤ ਦਾ ਰਾਖਾ ਸਾਬਤ ਕਰਨ ਲਈ ਕਿਹਾ ਕਿ ਅਸੀਂ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਵਿਰਾਸਤੀ ਬੁੱਤ ਤੇ ਯਾਦਗਾਰਾਂ ਨਸ਼ਟ ਨਹੀਂ ਕਰਨ ਦੇਵਾਂਗੇ ਤੇ ਆਪਣੀਆਂ ਕਦਰਾਂ-ਕੀਮਤਾਂ, ਰਵਾਇਤਾਂ ਤੇ ਵਿਸ਼ਵਾਸ਼ ਦੀ ਹਿਫ਼ਾਜਤ ਕਰਾਂਗੇ। ਉਨਾਂ ਨੇ ਬਿਨਾਂ ਕਿਸੇ ਸਬੂਤ ਦਾ ਵੇਰਵਾ ਦਿੱਤੇ ਕਿਹਾ ਕਿ 99% ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕੋਈ ਖਤਰਾ ਨਹੀਂ ਹੈ। ਉਨਾਂ ਫਿਰ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਜਿਆਦਾ ਟੈਸਟਾਂ ਕਾਰਨ ਹੋਇਆ ਹੈ।

Share This :

Leave a Reply