ਕੋਰੋਨਾ ਨਾਲ ਚਿੱਟੇ ਲੋਕਾਂ ਦੀ ਤੁਲਨਾ ਵਿਚ ਭਾਰਤੀ ਮੂਲ ਦੇ ਲੋਕ ਜਿਆਦਾ ਪ੍ਰਭਾਵਿਤ-ਸੀ.ਡੀ.ਸੀ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਵੱਸਦੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਇਕਸਾਰ ਪ੍ਰਭਾਵਿਤ ਨਹੀਂ ਕੀਤਾ। ਕੁੱਝ ਭਾਈਚਾਰਿਆਂ ਦੇ ਲੋਕ ਵਧ ਪ੍ਰਭਾਵਿਤ ਹੋਏ ਹਨ ਤੇ ਕੁੱਝ ਦੇ ਘੱਟ। ਯੂ.ਐਸ ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ ਵਾਇਟ ਲੋਕਾਂ ਦੀ ਤੁਲਨਾ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਤੇ ਅਲਾਸਕਾ ਵਾਸੀਆਂ ਉਪਰ ਕੋਰੋਨਾ ਵਾਇਰਸ ਦਾ ਅਸਰ 3.5 ਗੁਣਾਂ ਜਿਆਦਾ ਹੈ। ਰਿਪੋਰਟ ਅਨੁਸਾਰ 22 ਜਨਵਰੀ ਤੋਂ 3 ਜੁਲਾਈ ਤੱਕ 23 ਰਾਜਾਂ ਵਿਚ 3,40,059 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ।

ਸੀ ਡੀ ਸੀ ਤੇ ਅਮਰੀਕਾ ਦੀਆਂ ਹੋਰ ਸੰਸਥਾਵਾਂ ਦੇ ਮਾਹਿਰਾਂ ਨੇ ਇਨਾਂ ਅੰਕੜਿਆਂ ਦੀ ਨਸਲ ਤੇ ਜਾਤ ਦੇ ਨਜਰੀਏ ਤੋਂ ਡੂੰਘਾਈ ਨਾਲ ਪੜਤਾਲ ਕੀਤੀ। ਭਾਰਤੀ ਮੂਲ ਦੇ ਅਮਰੀਕੀਆਂ ਤੇ ਅਲਾਸਕਾ ਵਾਸੀਆਂ ਵਿਚ 1 ਲੱਖ ਲੋਕਾਂ ਪਿੱਛੇ 594 ਕੋਵਿਡ ਮਾਮਲੇ ਪਾਏ ਗਏ ਜਦ ਕਿ ਵਾਈਟ ਲੋਕਾਂ ਵਿਚ 1 ਲੱਖ ਵਿਅਕਤੀਆਂ ਪਿੱਛੇ 169 ਲੋਕ ਪ੍ਰਭਾਵਿਤ ਹੋਏ। ਇਸ ਅਧਿਅਨ ਵਿਚ ਭਾਰਤੀ ਮੂਲ ਦੇ ਅਮਰੀਕੀਆਂ , ਅਲਾਸਕਾ ਵਾਸੀਆਂ ਤੇ ਵਾਇਟ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਦ ਕਿ ਕੋਰੋਨਾ ਨਾਲ ਕਾਲੇ ਤੇ ਹਿਸਪੈਨਿਕ ਭਾਈਚਾਰਿਆਂ ਦੇ ਲੋਕ ਵੀ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਸੀ ਡੀ ਸੀ ਨੇ ਕਿਹਾ ਹੈ ਕਿ ਭਾਰਤੀ ਮੂਲ ਦੇ ਅਮਰੀਕੀਆਂ ਤੇ ਅਲਾਸਕਾ ਵਾਸੀਆਂ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਵਾਸਤੇ 20 ਕਰੋੜ ਡਾਲਰ ਤੋਂ ਵਧ ਰਕਮ ਦਿੱਤੀ ਜਾ ਜਾ ਚੁੱਕੀ ਹੈ।

Share This :

Leave a Reply