-ਪਬਲਿਕ ਸ਼ੋਚਾਲਿਆ ਵਿੱਚ ਲੋਕ ਲਗਵਾਉਣ ਆਉਂਦੇ ਹਨ ਪੈਂਚਰ,

ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਸ਼ਹਿਰ ਵਿੱਚ ਬੇਰੋਜ਼ਗਾਰੀ ਅਤੇ ਲੋਕ ਹਿੱਤ ਦੇ ਕੰਮਾਂ ਪ੍ਰਤੀ ਸਰਕਾਰ ਦੀ ਬੇਰੁੱਖੀ ਕਾਰਨ ਰੋਜ਼ਾਨਾ ਹੀ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਉਥੇ ਹੀ ਪ੍ਰਸ਼ਾਸ਼ਨ ਦੀ ਨੱਕ ਥੱਲੇ ਲੱਖਾ ਦੀਆ ਬਣੀਆ ਬਿਲਡਿੰਗਾ ਜ਼ਾ ਤਾਂ ਬੰਜਰ ਬਣਦੀਆਂ ਜਾ ਰਹੀਆਂ ਹਨ, ਜ਼ਾ ਕਈ ਮਿਲੀਭੁਗਤ ਨਾਲ ਕਬਜਾ ਕਰਦੇ ਜਾ ਰਹੇ ਹਨ।

ਇਸ ਤਰ੍ਹਾਂ ਦਾ ਕੁਝ ਰਾਜਪੁਰਾ ਤੋਂ ਸਰਹਿੰਦ ਜਾਣ ਵਾਲੇ ਬਾਈਪਾਸ ਰਸਤੇ ਦੇ ਵਿਚਕਾਰ ਲੱਖਾ ਦੀ ਕੀਮਤ ਦੇ ਨਵੇਂ ਬਣੇ ਸ਼ੋਚਾਲਿਆ ਦੇ ਬਾਹਰ ਦੇਖਣ ਨੂੰ ਮਿਲਿਆ। ਇਸ ਸ਼ੋਚਾਲਿਆ ਵਿੱਚ ਆਮ ਪਬਲਿਕ ਪੈਂਚਰ ਲਗਵਾਉਣ ਆਉਂਦੀ ਹੈ। ਇਸ ਬਾਰੇ ਗੱਲ ਕਰਨ ਤੇ ਪੈਂਚਰ ਮਾਲਕ ਨੇ ਦੱਸਿਆ ਕਿ ਇਹ ਦੁਕਾਨ ਕਿਸੇ ਅਧਿਕਾਰੀ ਦੀ ਸਹਿਮਤੀ ਨਾਲ ਚਲਾਉਂਦਾ ਹੈ। ਪਰ ਉਸ ਅਧਿਕਾਰੀ ਬਾਰੇ ਪੁੱਛਣ ਤੇ ਦੁਕਾਨਦਾਰ ਨੇ ਦੱਸਣ ਦੀ ਬਜਾਏ ਪਾਸਾ ਹੀ ਵੱਟ ਲਿਆ। ਜਦੋ ਇਸ ਬਾਰੇ ਨੇੜਲੇ ਐਮ ਸੀ ਸਾਹਿਬਾਨਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਇਸ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਆਖੀ

ਕੀ ਕਹਿੰਦੇ ਹਨ ਇਲਾਕੇ ਦੇ ਐਮ ਸੀ ਅਨੀਤਾ ਪੰਜੋਲਾ

ਮੇਰੀ ਜਾਣਕਾਰੀ ਵਿੱਚ ਅਜਿਹੀ ਕੋਈ ਜਾਣਕਾਰੀ ਨਹੀ ਹੈ। ਵੈਸੇ ਇਹ ਇਲਾਕਾ ਦੂਜੇ ਐਮ ਸੀ ਦਾ ਹੈ ਪਰ ਫੇਰ ਵੀ ਇਸ ਬਾਰੇ ਪੜਤਾਲ ਕਰ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਇਸ ਵਿੱਚ ਕੋਈ ਮੁਲਾਜ਼ਿਮ ਵੀ ਗਲਤ ਪਾਇਆ ਗਿਆ ਤਾਂ ਉਸ ਬਾਰੇ ਵੀ ਅਫਸਰ ਸਾਹਿਬਾਨਾ ਨੂੰ ਸ਼ਿਕਾਇਤ ਕੀਤੀ ਜਾਵੇਗੀ।

ਕੀ ਕਹਿੰਦੇ ਹਨ ਪਟਿਆਲਾ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ

ਸ਼ਹਿਰ ਦੇ ਮੇਅਰ ਨੇ ਨਾਲ ਦੀ ਨਾਲ ਕਾਰਵਾਈ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦਾ ਕੋਈ ਵਿਅਕਤੀ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿੰਦਾ ਤਾਂ ਸਮੇਂ ਸਿਰ ਕਾਰਵਾਈ ਹੋ ਜਾਂਦੀ। ਪਰ ਹੁਣ ਵੀ ਇਸ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Share This :

Leave a Reply