ਬਰੈਂਪਟਨ (ਕੁਲਤਰਨ ਸਿੰਘ ਪਧਿਆਣਾ)ਪੀਲ ਰੀਜ਼ਨਲ ਪੁਲਿਸ ਨੇ 54 ਸਾਲਾਂ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਤੇ ਸਮਾਜ ਸੇਵੀ ਸੰਜੀਵ ਧਵਨ ਨੂੰ Sexual Assault ਤੇ Sexual Exploitation ਦੇ ਦੋਸ਼ਾਂ ਤਹਿਤ ਚਾਰਜ਼ ਕੀਤਾ ਹੈ । ਇਹ ਚਾਰਜ਼ ਸਕੂਲ ਦੀ 16 ਸਾਲਾਂ ਵਿਦਿਆਰਥਣ ਦੇ ਉਤਪੀੜਨ ਨਾਲ ਸਬੰਧਤ ਹਨ ਤੇ ਪੁਲਿਸ ਮੁਤਾਬਕ ਹੋਰ ਪੀੜਤ ਵੀ ਅੱਗੇ ਆ ਸਕਦੇ ਹਨ ।
ਉਨਟਾਰੀਓ ਕੋਰਟ ਆਫ ਜਸਟਿਸ ,ਬਰੈਂਪਟਨ ਵਿੱਚ ਅਗਲੀ ਸੁਣਵਾਈ August 24,2020 ਨੂੰ ਹੋਵੇਗੀ , ਦੂਜੇ ਪਾਸੇ ਸੰਜੀਵ ਧਵਨ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਹ ਬੇਕਸੂਰ ਹਨ। ਯਾਦ ਰਹੇ ਸੰਜੀਵ ਧਵਨ ਨੇ ਪਿਛਲੇ ਸਮੇਂ ਬਰੈਂਪਟਨ ਹਸਪਤਾਲ ਨੂੰ ਬਣਾਉਣ ਲਈ ਭੁੱਖ ਹੜਤਾਲ ਵੀ ਕੀਤੀ ਸੀ ।