ਟੈਕਸਾਸ ਦੀ ਚਰਚ “ਚ ਗੋਲੀਬਾਰੀ ਦੌਰਾਨ ਹੋਈ ਪਾਦਰੀ ਦੀ ਮੌਤ, 2 ਹੋਰ ਜ਼ਖਮੀ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਟੈਕਸਾਸ ਦੀ ਇੱਕ ਚਰਚ ਵਿੱਚ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਇੱਕ ਪਾਦਰੀ ਦੀ ਹੱਤਿਆ ਅਤੇ ਦੋ ਹੋਰ ਵਿਅਕਤੀਆਂ ਨੂੰ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ 21 ਸਾਲਾ ਵਿਅਕਤੀ ਜੋ ਕਿ ਪੁਲਿਸ ਦੇ ਡਰੋਂ ਪੂਰਬੀ ਟੈਕਸਾਸ ਦੀ ਚਰਚ ਵਿੱਚ ਲੁਕਿਆ ਸੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

ਪੁਲਿਸ ਅਨੁਸਾਰ ਅਧਿਕਾਰੀ ਟੈਕਸਾਸ ਦੇ ਮਾਰਸ਼ਲ ਵਿੱਚ ਰਹਿਣ ਵਾਲੇ ਇਸ 21 ਸਾਲਾ ਮਾਇਟਰੇਜ਼ ਡਿਊਨਟ ਵੂਲੇਨ ਨਾਮ ਦੇ ਵਿਅਕਤੀ ਨੂੰ ਸ਼ਨੀਵਾਰ ਦੇ ਦਿਨ ਵੋਲਕਸਵੈਗਨ ਜੇਟਾ ਦੀ ਛੱਤ ਰਾਹੀਂ ਸ਼ਾਟਗਨ ਬੰਨ੍ਹਣ ਦੇ ਸ਼ੱਕ ਵਿੱਚ ਉਸਦੀ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਵਿਨੋਨਾ ਨੇੜੇ ਜੰਗਲ ਵਿੱਚ ਸ਼ਨੀਵਾਰ ਦੇਰ ਰਾਤ ਤੱਕ ਇਸ ਸ਼ੱਕੀ ਵਿਅਕਤੀ ਦੀ ਭਾਲ ਲਈ ਖੋਜੀ ਕੁੱਤੇ ਅਤੇ ਡਰੋਨ ਦੀ ਵਰਤੋਂ ਨਾਲ ਕਰ ਰਹੇ ਸਨ ਸੀ ਅਤੇ ਉਸ ਖੇਤਰ ਨੇੜਲੀ ਸਟਾਰਵਿਲ ਮੈਥੋਡਿਸਟ ਚਰਚ ਦੇ ਪਾਦਰੀ ਨੇ ਇਸ ਦੋਸ਼ੀ ਵਿਅਕਤੀ ਨੂੰ ਐਤਵਾਰ ਸਵੇਰੇ ਚਰਚ ਦੇ ਇੱਕ ਬਾਥਰੂਮ ਵਿੱਚ ਲੁਕਿਆ ਹੋਇਆ ਪਾਇਆ।ਕਾਉਂਟੀ ਸੈਰਿਫ ਲੈਰੀ ਸਮਿੱਥ ਅਨੁਸਾਰ ਚਰਚ ਦੇ ਪਾਦਰੀ ਮਾਰਕ ਐਲੇਨ ਮੈਕਵਿਲੀਅਮਜ਼ (62) ਨੇ ਇੱਕ ਬੰਦੂਕ ਨਾਲ ਵੂਲੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਨੇ ਪਾਦਰੀ ਤੋਂ ਬੰਦੂਕ ਖੋਹ ਕੇ ਇਸ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ,ਜਿਸ ਵਿੱਚ ਪਾਦਰੀ ਮੈਕਵਿਲੀਅਮਜ਼ ਮਾਰਿਆ ਗਿਆ ਅਤੇ ਇਕ ਦੂਜਾ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਇੱਕ ਹੋਰ ਡਿੱਗਣ ਨਾਲ ਜ਼ਖਮੀ ਹੋ ਗਿਆ।ਇਸ ਤੋਂ ਬਾਅਦ ਵੂਲਨ ਪਾਦਰੀ ਦੀ ਗੱਡੀ ਚੋਰੀ ਕਰਕੇ ਨੇੜੇ ਦੇ ਹੈਰੀਸਨ ਕਾਉਂਟੀ ਵਿੱਚ ਪੁਲਿਸ ਦੁਆਰਾ ਫੜੇ ਜਾਣ ਤੋਂ ਪਹਿਲਾਂ ਪੂਰਬ ਵੱਲ ਭੱਜ ਗਿਆ ਸੀ। ਪੁਲਿਸ ਅਨੁਸਾਰ ਵੂਲਨ ‘ਤੇ ਸੰਗੀਨ ਹਮਲੇ ਅਤੇ ਕਤਲ ਦਾ ਦੋਸ਼ ਲਗਾ ਕੇ ਸਮਿਥ ਕਾਉਂਟੀ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ, ਅਤੇ ਉਸਦੇ ਬਾਂਡ ਦੀ ਕੀਮਤ 3.5 ਮਿਲੀਅਨ ਡਾਲਰ ਰੱਖੀ ਗਈ ਹੈ।ਗੋਲੀਬਾਰੀ ਦੀ ਘਟਨਾ ਸਵੇਰੇ 9: 20 ਵਜੇ ਦੇ ਕਰੀਬ ਹੋਈ ਦੱਸੀ ਗਈ ਹੈ ਅਤੇ ਉਸ ਸਮੇਂ ਚਰਚ ਵਿੱਚ ਕੋਈ ਸੇਵਾ ਨਹੀਂ ਚੱਲ ਰਹੀ ਸੀ ਜਦਕਿ ਚਰਚ ਵਿੱਚ ਪਾਦਰੀ ਸਮੇਤ ਉਸਦੀ ਪਤਨੀ ਅਤੇ ਦੋ ਹੋਰ ਲੋਕ ਮੌਜੂਦ ਸਨ।

Share This :

Leave a Reply