ਪੁਲਿਸ ਵਧੀਕੀਆ ਵਿਰੁੱਧ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਤਿੱਖੇ ਸ਼ੰਘਰਸ਼ ਦਾ ਐਲਾਨ ਪੰਡੋਰੀ

ਜਨਤਕ ਜਥੇਬੰਦੀਆ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਐਲਾਨ ਦਾ ਪੂਰਨ ਸਮਰਥਨ -ਜੇ ਪੀ ਐ ਓ

ਤਰਨ ਤਾਰਨ (ਜਗਜੀਤ ਸਿੰਘ ਡੱਲ,ਭੁੱਲਰ) -ਜਨਤਕ ਜਥੇਬੰਦੀਆ ਦੇ ਸਾਝੇ ਮੋਰਚੇ ਜੇ ਪੀ ਐਮ ਓ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਧਰਮ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ , ਮਨਜੀਤ ਸਿੰਘ ਬੱਗੂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਬੀਰ ਸਿੰਘ ਵੈਰੋਵਾਲ, ਪ ਸ ਸ ਫ ਦੇ ਜਿਲ੍ਹਾ ਆਗੂ ਬਲਜਿੰਦਰ ਸਿੰਘ ਦੁਬਲੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਧਰਮ ਸਿੰਘ ਪੱਟੀ, ਸੀ ਟੀ ਯੂ ਪੰਜਾਬ ਦੇ ਆਗੂ ਬਲਦੇਵ ਸਿੰਘ ਪੰਡੋਰੀ, ਜਨਵਾਦੀ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਤਰਨ ਤਾਰਨ ਆਗੂਆਂ ਨੇ ਹਿੱਸਾ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇ ਪੀ ਐਮ ਓ ਦੇ ਜਿਲ੍ਹਾ ਕਨਵੀਰ ਮੁਖਤਾਰ ਸਿੰਘ ਮੱਲਾ ਅਤੇ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਵੱਖ ਵੱਖ ਥਾਣਿਆ ਚੌਕੀਆ ਚ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਪੁਲਿਸ ਜਿਲ੍ਹਾ ਮੁਖੀ ਲੋਕਾਂ ਦੇ ਨੁਮਾਇੰਦਿਆ ਦੀ ਗੱਲਬਾਤ ਸੁਣਨ ਨੂੰ ਤਿਆਰ ਨਹੀਂ ।

ਲੋਕਾਂ ਦੀਆਂ ਦਰਖਾਸਤਾ ਬਾਹਰ ਹੀ ਫੜੀਆ ਜਾ ਰਹੀਆਂ ਹਨ।ਹਸਪਤਾਲਾ ਚ ਨਜਾਇਜ ਪਰਚੇ ਬਣਾਏ ਜਾ ਰਹੇ ਹਨ ਸਿਵਲ ਸਰਜਨ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਚੋਕੀਆ ਥਾਣਿਆ ਚੋਂ ਕਈ ਕਈ ਚਿਰ ਤੋਂ ਦਰਖਾਸਤਾ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ।ਇਨ੍ਹਾਂ ਆਗੂਆਂ ਨੇ ਕਿਹਾ ਕਿ ਜਿਲ੍ਹਾ ਪੁਲਿਸ ਕੋਲੋਂ ਇਨਸਾਫ਼ ਲੈਣ ਲਈ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੇੈਸ ਅਤੇ ਬਿਜਲੀ ਐਕਟ 2020 ਵਿਰੁੱਧ 25 ਸਤੰਬਰ ਨੂੰ ਪੰਜਾਬ ਬੱੰਦ ਦੇ ਸੱਦੇ ਨੂੰ ਸਫਲ ਬਣਾਓਣ ਲਈ ਜੇ ਪੀ ਐਮ ਓ ਵੱਲੋਂ ਪੂਰਨ ਹਮਾਇਤ ਕੀਤੀ ਜਾਵੇਗੀ ਅਤੇ ਇਸ ਪੁਲਿਸ ਪ੍ਰਸ਼ਾਸ਼ਨ ਅਤੇ ਮੋਦੀ ਸਰਕਾਰ ਦੀਆ ਨੀਤੀਆਂ ਵਿਰੁੱਧ ਲਾਮਬੰਦੀ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਨਿਰਪਾਲ ਸਿੰਘ ਜਾਊਣੇਕੇ, ਰੇਸ਼ਮ ਸਿੰਘ ਫੈਲੋਕੇ, ਅਮਰਜੀਤ ਸਿੰਘ ਹਰੀਕੇ , ਬਲਜੀਤ ਸਿੰਘ, ਖਜਾਨ ਸਿੰਘ ਸਰਾ ਅਮਾਨਤ ਖਾ, ਬਲਜੀਤ ਸਿੰਘ ਕੱਲ੍ਹਾ, ਅਮਰੀਕ ਸਿੰਘ, ਸੰਤੋਖ ਸਿੰਘ ਮੱਖੀ ਆਦਿ ਹਾਜ਼ਰ ਸਨ।

Share This :

Leave a Reply