ਪੰਚਾਇਤ ਸੰਮਤੀ ਨਵਾਂਸ਼ਹਿਰ ਨੇ ਜਿੱਤਿਆ ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕੀਤਕਰਣ ਪੁਰਸਕਾਰ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਚਾਇਤ ਸੰਮਤੀ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਨੇ ਕੇਂਦਰੀ ਪੰਚਾਇਤ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਸਾਲ 2018-19 ਦਾ ਦੀਨ ਦਿਆਲ ੳਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਤਹਿਤ ਪੰਚਾਇਤ ਸੰਮਤੀ ਨੂੰ 25 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਅਤੇ ਡੀ ਡੀ ਪੀ ਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਹਰ ਸਾਲ 24 ਅਪ੍ਰੈਲ ਨੂੰ ਪੰਚਾਇਤੀ ਰਾਜ ਦਿਵਸ ਮਨਾਇਆ ਜਾਦਾ ਹੈ, ਜਿੱਥੇ ਜ਼ਿਲ੍ਹਾ ਪ੍ਰੀਸ਼ਦਾਂ/ਪੰਚਾਇਤ ਸੰਮਤੀਆਂ/ਗਰਾਮ ਪੰਚਾਇਤਾਂ ਵਲੋਂ ਆਪਣੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਇਹ ਸਨਮਾਨ ਦਿੱਤਾ ਜਾਦਾ ਹੈ।

ਉਨ੍ਹਾਂ ਦੱਸਿਆ ਕਿ ਸਾਲ 2018-19 ਦੌਰਾਨ ਕਾਰਗੁਜਾਰੀ ਦੇ ਮੁਲਾਂਕਣ ਦੌਰਾਨ ਪੰਚਾਇਤ ਸੰਮਤੀ, ਨਵਾਂਸ਼ਹਿਰ ਵਲੋਂ ਆਪਣੇ ਖੇਤਰ ਵਿੱਚ ਵਧੀਆ ਗਤੀਵਿਧੀਆਂ, ਪੰਚਾਇਤ ਸੰਮਤੀ ਮੀਟਿੰਗਾਂ ਦੌਰਾਨ ਉਠਾਏ ਵੱਖ-ਵੱਖ ਮੁੱਦਿਆਂ ਦਾ ਹੱਲ, ਐਮ.ਜੀ. ਨਰੇਗਾ ਸਕੀਮ ਅਧੀਨ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਅਤੇ ਵਿਕਾਸ ਦੇ ਕੰਮ ਕਰਵਾਉਣ, ਪੀ.ਐਮ.ਵਾਈ. ਸਕੀਮ ਅਧੀਨ ਮਕਾਨਾਂ ਦੀ ਉਸਾਰੀ, ਸਰਕਾਰ ਵਲੋ ਵੱਖ-ਵੱਖ ਸਕੀਮਾਂ ਅਧੀਨ ਜਾਰੀ ਕੀਤੀਆ ਗਰਾਟਾਂ ਨਾਲ ਪਿੰਡਾਂ ਵਿੱਚ ਵਿਕਾਸ ਕਰਵਾਉਣ ਲਈ ਪੰਚਾਇਤ ਸੰਮਤੀ, ਨਵਾਂਸ਼ਹਿਰ, ਪੰਜਾਬ ਭਰ ਵਿੱਚ ਪਹਿਲੇ ਸਥਾਨ ਤੇ ਰਹੀ ਹੈ। ਐਮ ਐਲ ਏ ਅੰਗਦ ਸਿੰਘ ਨੇ ਇਸ ਮਾਣਮੱਤੇ ਪੁਰਸਕਾਰ ਲਈ ਰਾਜੇਸ਼ ਚੱਢਾ ਬੀ.ਡੀ.ਪੀ.ਓ. ਅਤੇ ਸਟਾਫ਼ ਮੈਂਬਰਾਂ ਵਲੋਂ ਪੰਚਾਇਤ ਸੰਮਤੀ, ਨਵਾਂਸ਼ਹਿਰ ਨੂੰ ਇਸ ਮੁਕਾਮ ਤੇ ਪੰਹੁਚਾਣ ਲਈ ਕੀਤੀ ਅਣਥੱਕ ਮਿਹਨਤ ਲਈ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪੁਰਸਕਾਰ ਪੰਚਾਇਤ ਰਾਜ ਸੰਸਥਾਂਵਾਂ ਨੂੰ ਸੈਨੀਟੇਸ਼ਨ, ਨਾਗਰਿਕ ਸੇਵਾਵਾਂ, ਕੁਦਰਤੀ ਵਸੀਲੇ ਪ੍ਰਬੰਧਨ, ਕਮਜ਼ੋਰ ਵਰਗਾਂ ਦੀ ਬੇਹਤਰੀ ਲਈ ਕੀਤੇ ਕੰਮਾਂ, ਸਮਾਜਿਕ ਖੇਤਰ ’ਚ ਕੀਤੇ ਕਾਰਜਾਂ, ਆਫ਼ਤ ਪ੍ਰਬੰਧਨ, ਗਰਾਮ ਪੰਚਾਇਤਾਂ ਦੀ ਬੇਹਤਰੀ ਲਈ ਉਨ੍ਹਾਂ ਨੂੰ ਸਹਾਇਤਾ ਦੇਣ ਅਤੇ ਮਾਲੀਆ ਵਧਾਉਣ ਤੇ ਈ-ਗਵਰਨੈਂਸ ਆਦਿ ਕਾਰਜਾਂ ਲਈ ਮਿਲਦਾ ਹੈ।

Share This :

Leave a Reply