ਖੇਤੀਬਾੜੀ ਵਿਭਾਗ ਵਲੋ ਕਿਸਾਨਾਂ ਨਾਲ ਕੀਤੀ ਗਈ ਆਨਲਾਈਨ ਗੂਗਲ ਮੀਟ, ਬਾਸਮਤੀ ਦੇ ਮਿੱਤਰ ਕੀੜਿਆਂ ਸਬੰਧੀ ਜਾਣਕਾਰੀ ਕੀਤੀ ਸਾਂਝੀ

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਆਨ ਲਾਈਨ ਗੂਗਲ ਮੀਟ ਰਾਹੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ।

ਅੰਮ੍ਰਿਤਸਰ (ਮੀਡੀਆ ਬਿਊਰੋ) ਕੋਵਿਡ 19 ਦੀਆਂ ਹਦਾਇਤਾਂ ਨੂੰ ਮੁੱਖ ਰਖਦੇ ਹੋਏ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਗੁਰਦਿਆਲ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ , ਬਲਾਕ ਖੇਤੀਬਾੜੀ ਅਫਸਰ ਚੋਗਾਵਾਂ ਡਾ. ਕੁਲਵੰਤ ਸਿੰਘ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਕਿਸਾਨਾਂ ਨਾਲ ਆਨਲਾਇਨ ਗੂਗਲ ਮੀਟ ਕੀਤੀ । ਜਿਸ ਵਿੱਚ 40 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ।ਮੀਟਿੰਗ ਵਿੱਚ ਡਾ. ਗੁਰਪ੍ਰੀਤ ਸਿੰਘ ਏ ਡੀ ੳ ਖਿਆਲਾ ਨੇ ਬਾਸਮਤੀ ਤੇ ਮਿਤਰ ਕੀੜਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵਲੋ ਕਿਸਾਨਾਂ ਨੂੰ ਆਨਲਾਈਨ ਗੂਗਰ ਮੀਟ ਤੇ ਹੀ ਕੋਰੋਨਾ ਮਹਾਮਾਰੀ ਤੋ ਜਾਣੂ ਕਰਵਾ ਰਹੇ ਹਨ ਅਤੇ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੇ ਹਨ।

ਇਸ ਮੌਕੇ ਡਾ. ਕੁਲਵੰਤ ਸਿੰਘ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਬਾਸਮਤੀ ਵਿੱਚ ਕੋਈ ਵੀ ਦਾਣੇਦਾਰ ਦਵਾਈ ਨਾਂ ਵਰਤੀ ਜਾਵੇ ਕਿਉਂਕਿ ਇਸ ਸਮੇਂ ਖੇਤਾਂ ਵਿੱਚ ਮਿਤਰ ਕੀਟਾਂ ਦੀ ਬਹੁਤਾਤ ਹੈ ਜੋ ਕਿ ਫਸਲ ਵਾਸਤੇ ਬਹੁਤ ਵਧੀਆ ਹੈ ਅਤੇ ਕਿਸਾਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਬਾਸਮਤੀ ਦੀ ਫਸਲ ਤੇ ਵਰਤੋਂ ਨਾਂ ਕਰਨ ਸਬੰਧੀ ਜਾਗਰੁਕ ਕੀਤਾ । ਉਹਨਾਂ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ ਸਬੰਧੀ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ , ਬਲਾਕ ਚੋਗਾਵਾਂ ਦੇ ਦਫਤਰ ਵਿਖੇ ਉਚੇਚੇ ਤੋਰ ਤੇ ਪਹੁੰਚੇ ਆਤਮਾਂ ਸਕੀਮ ਦੇ ਡਿਪਟੀ ਪੀ. ਡੀ. ਡਾ. ਜਗਦੀਪ ਕੋਰ ਨੇ ਵੀ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ , ਮੀਟਿੰਗ ਵਿੱਚ ਜੁੜੇ ਕਿਸਾਨਾਂ ਵਲੋਂ ਵੀ ਕਾਫੀ ਉਤਸ਼ਾਹ ਵਿਖਾਇਆ ਗਿਆ ਅਤੇ ਬਲਾਕ ਚੋਗਾਵਾਂ ਦੀ ਟੀਮ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ ਅਤੇ ਇਹ ਵੀ ਕਿਹਾ ਕਿ ਇਸ ਤਰਾਂ ਦੀਆ ਮੀਟਿੰਗਾਂ ਭਵਿਖ ਵਿੱਚ ਥੋੜੇ ਥੋੜੇ ਵਕਫੇ ਤੇ ਕੀਤੀਆਂ ਜਾਣ । ਬਲਾਕ ਚੋਗਾਵਾਂ ਦੀ ਟੀਮ ਡਾ. ਬਲਜਿੰਦਰ ਸਿੰਘ ਸੰਧੂ , ਡਾ. ਹੀਰਾ ਸਿੰਘ ਖੇਤੀਬਾੜੀ ਵਿਕਾਸ ਅਫਸਰ , ਪ੍ਰਭਜੋਤ ਸਿੰਘ ਵਿਸਥਾਰ ਅਫਸਰ , ਸਿਮਰਨਜੀਤ ਸਿੰਘ , ਹੀਰਾ ਲਾਲ , ਜਗਬੀਰ ਸਿੰਘ , ਵਿਨੋਦ ਕੁਮਾਰ , ਮਨਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ,ਜਤਿਨਪਾਲ , ਹਰਿੰਦਰ ਸਿੰਘ ਅਤੇ ਮੋਹਿਤ ਆਤਮਾ ਟੀਮ ਨੇ ਵੱਧ ਚੜ ਕੇ ਯੋਗਦਾਨ ਪਾਇਆ ।

Share This :

Leave a Reply