ਖੱਤ ਪੁਰਾਣੇ

ਅੱਜ ਕੁੱਛ ਪੁਰਾਣੀਆਂ ਕਿਤਾਬਾਂ ਖੋਜ ਰਿਹਾ ਸੀ ਤਾਂ ਅਚਾਨਕ ਇੱਕ ਅੱਠਵੀਂ ਕਲਾਸ ਦੀ ਧੂੜ ਨਾਲ ਭਰੀ ਕਿਤਾਬ ਮਿਲੀ, ਉਸ ਉੱਪਰ ਜੰਮੀ ਧੂੜ ਨੂੰ ਲਾਗੇ ਪਏ ਕੱਪੜੇ ਨਾਲ ਸਾਫ ਕੀਤਾ, ਅਜੇ ਪਹਿਲਾ ਹੀ ਜਿਲਦ ਵਾਲਾ ਪਾਸਾ ਖੋਲ੍ਹਿਆ ਤਾਂ ਇੱਕ ਰੁੱਕਾ ਦਿਖਾਈ ਦਿੱਤਾ.ਮੈਂ ਸੋਚਿਆ ਸ਼ਾਇਦ ਰਸੀਦ ਆ ਕੋਈ ਜਦੋਂ ਖੋਲਿਆ ਤਾਂ ਓਹ ਕਈ ਸਾਲ ਪੁਰਾਣੀ ਚਿੱਠੀ ਸੀ ਜਿਸਦੀ ਕਈ ਮਹੀਨੇ ਮੈਂ ਉਡੀਕ ਕਰਦਾ ਰਿਹਾ, ਅਸਲ ਵਿੱਚ ਖ਼ਤ ਉਸ ਕੁੜੀ ਦਾ ਸੀ ਜਿਸਦੇ ਨਾਲ ਮੇਰਾ ਦਿਲ ਪਿਆਰ ਦਾ ਰਿਸ਼ਤਾ ਜੋੜਨ ਨੂੰ ਕਰਦਾ ਸੀ, ਆਪਣਾ ਸਭ ਕੁਛ ਭੁੱਲ ਕਿ ਵੀ ਇਸਨੂੰ ਅਪਣਾ ਲਵਾਂ, ਇੱਕ ਚੜ੍ਹਦੇ ਸੂਰਜ ਵਰਗੀ ਰੋਸ਼ਨੀ ਸੀ ਉਸਦੀ ਸੂਰਤ, ਜਦੋਂ ਸਕੂਲ ਵਿੱਚ ਪੈਰ ਰੱਖਦੀ ਤਾਂ ਐਵੇਂ ਲੱਗਦਾ ਜਿਵੇਂ ਜੇਠ ਹਾੜ੍ਹ ਦੀਆਂ ਧੁੱਪਾਂ ਨੂੰ ਸ਼ਾਂਤ ਕਰਨ ਲਈ ਗੂੜ੍ਹੇ ਬੱਦਲ ਲਾਹੌਰ ਵੱਲੋਂ ਚੜ੍ਹਾਈ ਕੀਤੇ ਹੋਣ, ਜਦੋਂ ਕਦੇ ਉਸਨੇ ਸਕੂਲ ਨਾਂ ਆਉਣਾ ਤਾਂ ਦਿਲ ਨਾ ਲੱਗਣਾ ਸਕੂਲ ਵਿੱਚ, ਉਸਦੀ ਸਾਦਗੀ ਅਤੇ ਖੂਬਸੂਰਤੀ ਰੱਬ ਨੇ ਕਾਮਾਲ ਦੀ ਬਣਾਈ ਸੀ , ਹਰ ਕੋਈ ਵੇਖਣ ਵਾਲਾ ਖਿੱਚਿਆ ਜਾਏ ਉਸ ਵੱਲ,ਪਰ ਮੇਰੀ ਹਿੰਮਤ ਨਹੀਂ ਸੀ ਉਸ ਨਾਲ ਆਪਣੇ ਰਿਸ਼ਤੇ ਬਾਰੇ ਦੱਸਣ ਦੀ ,ਵੈਸੇ ਮੇਰੇ ਨਾਲ ਕਿਤਾਬਾਂ ਕਾਪੀਆਂ ਦਾ ਆਦਾਨ ਪ੍ਰਦਾਨ ਚੱਲਦਾ ਸੀ,ਉਸਨੂੰ ਪਰਪੋਜ ਕਰਨ ਲਈ ਕਈ ਵਾਰ ਹਿੰਮਤ ਕੀਤੀ ਪਰ ਹਰ ਵਾਰ ਅਸਫਲ ਰਿਹਾ, ਸਕੂਲ ਦੇ ਮਾਸਟਰਾਂ ਦਾ ਡਰ ਘਰੋਂ ਮਾਂ ਦੇ ਛਿੱਤਰ ਦਾ ਡਰ, ਮਨ ਦੇ ਵਿੱਚ ਕਈ ਸੋਚਾਂ ਕਈ ਵਿਚਾਰਾਂ ਆਉਣੀਆਂ , ਦਿਲ ਤਾਂ ਉਸਨੂੰ ਸਭ ਕੁਛ ਮੰਨਦਾ ਸੀ ਪਰ ਮੇਰੇ ਤੱਕ ਹੀ, ਪਰ ਹੁਣ ਮੇਰੀ ਗੱਲ ਉਸਦੇ ਕੰਨੀ ਪਏ ਤਾਂ ਕੋਈ ਹੁੰਗਾਰਾ ਮਿਲੇ,


1 ਸਾਲ ਬੀਤ ਗਿਆ, ਇੱਕ ਦਿਨ ਉਸਨੂੰ ਮੇਰੇ ਸਬਜੈਕਟ ਦੀ ਕਾਪੀ ਚਾਹੀਦੀ ਸੀ, ਮੈਂ ਬੜੀ ਹਿੰਮਤ ਕਰਕੇ ਉਸਤੇ ਉਸਦਾ ਨਾਮ ਲਿਖ ਕੇ ਆਈ ਲਵ ਜੂ ਲਿਖ ਦਿੱਤਾ, ਪਰ ਦਿਲ ਦੀ ਧੜਕਣ ਕਈ ਦਿਨ ਤੇਜ ਹੀ ਰਹੀ, ਕਿ ਪਤਾ ਨਹੀਂ ਕੀ ਬਣੂ ਹੁਣ, ਅੱਜ ਵੀ ਮੈਨੂੰ ਯਾਦ ਹੈ, ਉਸਨੇ ਮੇਰੀ ਇੱਕ ਬੁੱਕ ਵੀ ਲਈ ਸੀ ਮੈਨੂੰ ਅੱਜ ਵੀ ਯਾਦ ਆ ਜਦੋਂ ਉਸਨੇ ਇਹ ਦੋਨੋ ਚੀਜ਼ਾਂ ਵਾਪਿਸ ਕੀਤੀਆਂ ਤਾਂ ਉਸਦੇ ਮੱਥੇ ਉੱਪਰ ਇੱਕ ਬੜੀ ਵੱਡੀ ਗੁੱਸੇ ਦੀ ਲਕੀਰ ਸੀ ਜਿਸਨੂੰ ਮੈਂ ਸਮਝ ਗਿਆ ਕਿ ਕੰਮ ਖ਼ਰਾਬ ਹੋ ਗਿਆ,ਮਨ ਵਿੱਚ ਇਹਨਾਂ ਡਰ ਬੈਠ ਗਿਆ ਕਿ ਨਾਂ ਉਹ ਕਾਪੀ ਖੋਲਣ ਦੀ ਹਿੰਮਤ ਹੋਈ ਨਾਂ ਉਹ ਕਿਤਾਬ ਕੇ ਪਤਾ ਨਹੀਂ ਕੀ ਬੰਬ ਹੋਊ ਵਿੱਚ, ਅੱਜ ਜਦੋਂ ਉਸਦਾ ਜਵਾਬ ਪੜ੍ਹਿਆ ਤਾਂ ਉਸ ਉਮਰ ਦਾ ਅਤੇ ਅੱਜ ਦੀ ਉਮਰ ਦਾ ਸੱਚ ਭਾਰੀ ਹੋ ਗਿਆ, ਜਿਸ ਵਿੱਚ ਉਸਨੇ ਸਭ ਤੋਂ ਪਹਿਲਾਂ ਲਿਖਿਆ ਕੇ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਪਰ, ਮੇਰੇ ਤੋਂ ਇਹੋ ਜਿਹੇ ਕੰਮ ਨਹੀਂ ਹੋਣੇ, ਮੇਰਾ ਵਕਤ ਪੜ੍ਹਾਈ ਕਰਨ ਦਾ ਹੈ ਨਾਂ ਕੇ ਫਾਲਤੂ ਕੰਮਾਂ ਲਈ, ਨਾਲ ਹੀ ਉਸਨੇ ਲਿਖਿਆ ਕੇ ਮੈਂ ਆਪਣੇ ਬਾਪੂ ਨੂੰ ਅਤੇ ਆਪਣੇ ਪਰਿਵਾਰ ਧੋਖਾ ਨਹੀਂ ਦੇ ਸਕਦੀ, ਜਿਹਨਾਂ ਦੀਆਂ ਉਮੀਦਾਂ ਮੇਰੇ ਤੇ ਨਾਲ ਤੈਨੂੰ ਇਹ ਵੀ ਪਤਾ ਕਿ ਸਾਡੇ ਸ਼ਰੀਕ ਤਾਂ ਮੇਹਣੇ ਮਾਰ ਮਾਰ ਹੀ ਸਾਡਾ ਜੀਣਾ ਹਰਾਮ ਕਰ ਦੇਣਗੇ ਕਿਉਂ ਕਿ ਪਿੰਡਾਂ ਵਿੱਚ ਪਿਆਰ ਵਿਆਰ ਦੇ ਚੱਕਰ ਕਿਸੇ ਵੱਡੀ ਬਦਨਾਮੀ ਤੋਂ ਘੱਟ ਨਹੀਂ ਤੇ ਮੇਰੇ ਭਰਾ ਕਿਸੇ ਤੋਂ ਗੱਲ ਨਹੀਂ ਕਰ ਕਰਵਾਉਂਦੇ, ਤੁਸੀਂ ਸੋਹਣੇ ਓ ਤੁਹਾਨੂੰ ਹੋਰ ਬਥੇਰੀਆ ਮੇਰੇ ਤੋਂ ਵੀ ਵੱਧ ਸੋਹਣੀਆਂ ਮਿਲ ਜਾਣਗੀਆਂ ਪਰ ਕਦੇ ਵੀ ਇਸ ਤਰ੍ਹਾਂ ਦੀ ਗੱਲ ਮੇਰੇ ਨਾਲ ਨਾਂ ਕਰਿਓ, ਮੈਂ ਆਪਣੇ ਪਰਿਵਾਰ ਦਾ ਨਿਰਾਦਰ ਨਹੀਂ ਕਰਵਾ ਸਕਦੀ, ਆਪਣੇ ਬਾਪੂ ਦੀ ਉਸ ਪੱਗ ਦਾ ਖਿਆਲ ਰੱਖਣਾ ਮੇਰਾ ਕਰਮ ਅਤੇ ਧਰਮ ਆ , ਮੈਂ ਅੱਜ ਵੀ ਸੋਚ ਰਿਹਾ ਕਿ ਕਿੰਨੀ ਵੱਡੀ ਸੋਚ ਉਸਦੀ, 2/4 ਗੱਲਾਂ ਵਿੱਚ ਕਈ ਕੁੱਛ ਸਿਖਾ ਗਈ ਉਹ, ਆਖਰ ਵਿੱਚ ਉਸਨੇ ਲਿਖਿਆ ਕੇ ਮੁਆਫ ਕਰਨਾ ਤੁਹਾਡਾ ਦਿਲ ਤੋੜ ਕੇ ਇਸ ਗਲਤੀ ਲਈ ਮੁਆਫੀ,,, ਕਈ ਸਾਲਾਂ ਬਾਅਦ ਅੱਜ ਇਸ ਖ਼ਤ ਨੇ ਮੈਨੂੰ ਵੀ ਬਹੁਤ ਸਕੂਨ ਦਿੱਤਾ ਅਤੇ ਉਸ ਜਵਾਨੀ ਵਾਲੇ ਨਸ਼ੇ ਵਿੱਚ ਬੰਦਾ ਕਈ ਕੁਛ ਕਰ ਜਾਂਦਾ ਪਰ ਸੱਚਾਈ ਕਈ ਸਾਲ ਜਿੰਦਾ ਰਹਿੰਦੀ। ਇਸ ਪੁਰਾਣੇ ਖ਼ਤ ਨੂੰ ਪੜ੍ਹ ਕਿ ਅੱਜ ਭੋਰਾ ਵੀ ਮਹਿਸੂਸ ਨਹੀਂ ਹੋਇਆ ਇਹ ਉਹ ਕੁੜੀ ਗਲਤ ਸੀ

ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ


Share This :

Leave a Reply