ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਕੋਰੋਨਾਵਾਇਰਸ ਅਜੇ ਬੁਝਾਰਤ ਬਣਿਆ ਹੋਇਆ ਹੈ। ਓਹੀਓ ਦੇ ਗਵਰਨਰ ਮਾਈਕ ਡੇਵਾਈਨ ਦਾ ਪਾਜ਼ਟਿਵ ਆਇਆ ਟੈਸਟ ਕੁਝ ਘੰਟਿਆਂ ਬਾਅਦ ਨੈਗਟਿਵ ਹੋ ਗਿਆ। ਉਨ•ਾਂ ਦਾ ਵੀਰਵਾਰ ਦੀ ਸਵੇਰ ਨੂੰ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ ਤੇ ਉਸ ਦੀ ਰੈਪਿਡ ਟੈਸਟ ਪ੍ਰਣਾਲੀ ਤਹਿਤ ਪਰਖ ਕੀਤੀ ਗਈ ਜਿਸ ਦਾ ਨਤੀਜ਼ਾ ਪਾਜ਼ਟਿਵ ਨਿਕਲਿਆ।
ਇਸ ਤੋਂ ਬਾਅਦ ਗਵਰਨਰ ਨੇ ਦੂਸਰਾ ਟੈਸਟ ਸ਼ਾਮ ਵੇਲੇ ਉਹੀਓ ਸਟੇਟ ਯੁਨੀਵਰਸਿਟੀ ਦੇ ਵੈਕਸਨਰ ਮੈਡੀਕਲ ਸੈਂਟਰ ਤੋਂ ਕਰਵਾਇਆ ਜਿਸ ਦੀ ਰਿਪੋਰਟ ਨੈਗਟਿਵ ਆਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲਾ ਟੈਸਟ ਪ੍ਰਤੀਜਨ (ਐਂਟੀਜਨ) ਟੈਸਟ ਸੀ ਜਦ ਕਿ ਦੂਸਰਾ ਪੀ.ਸੀ.ਆਰ ਟੈਸਟ ਸੀ ਜੋ ਕਿ ਵਧੇਰੇ ਕਾਰਗਰ ਹੁੰਦਾ ਹੈ। ਫਸਟ ਲੇਡੀ ਫਰਾਨ ਡੀਵਾਈਨ ਤੇ ਗਵਰਨਰ ਦੇ ਸਟਾਫ਼ ਦੇ ਟੈਸਟ ਵੀ ਨੈਗਟਿਵ ਆਏ ਹਨ।