ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਅਧਿਆਪਕ ਦਿਵਸ ਮੌਕੇ ਅੱਜ ਜ਼ਿਲਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ 43 ਅਧਿਆਪਕ ਸਨਮਾਨਿਤ ਕੀਤੇ ਗਏ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਤਰਫੋਂ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਇਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਨਾਂ ਵਿਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿਚ ਦਾਖ਼ਲਾ ਵਧਾਉਣ ਵਾਲੇ 10, ਸੌ ਫੀਸਦੀ ਨਤੀਜਾ ਦੇਣ ਵਾਲੇ 20, ਸਮਾਰਟ ਸਕੂਲ ਬਣਾਉਣ ਵਿਚ ਯੋਗਦਾਨ ਦੇਣ ਵਾਲੇ 10 ਅਤੇ ਤਿੰਨ ਜ਼ਿਲਾ ਪੱਧਰੀ ਅਧਿਕਾਰੀ ਸ਼ਾਮਿਲ ਸਨ। ਇਸ ਮੌਕੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹਨ, ਜੋ ਸਹੀ ਮਾਰਗ ਦਰਸ਼ਨ ਕਰ ਕੇ ਸਾਨੂੰ ਅਗਿਆਨ ਤੋਂ ਗਿਆਨ ਵੱਲ ਲਿਜਾਂਦੇ ਹਨ। ਇਸ ਮੌਕੇ ਦਾਖ਼ਲਾ ਵਧਾਉਣ ਵਾਲੇ ਜਿਨਾਂ 10 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ
ਉਨਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਗੜੀਭਾਰਟੀ ਦੇ ਰਾਜਕੁਮਾਰ, ਬੈਰਸਾਲ ਦੇ ਆਰਤੀ ਚੋਪੜਾ, ਪਰਾਗਪੁਰ ਦੇ ਗੁਰਪ੍ਰੀਤ ਕੌਰ, ਬੜਵਾ ਦੇ ਜਸਵਿੰਦਰ ਕੌਰ, ਗੋਹਲੜੇ ਦੇ ਗਗਨਦੀਪ ਕੌਰ, ਰਵੀਦਾਸ ਨਗਰ ਦੇ ਸੁੱਖਰਾਮ, ਐਮਾ ਚਾਹਲ ਦੇ ਦੀਪਕ ਦਾਸ, ਰਾਮਪੁਰ ਦੇ ਬਲਵਿੰਦਰ ਸਿੰਘ, ਇਲਾਹੀ ਬਖਸ਼ ਦੇ ਜਸਵਿੰਦਰ ਕੁਮਾਰ ਅਤੇ ਮੁਕੰਦਪੁਰ ਦੇ ਮਨਪ੍ਰੀਤ ਸ਼ਾਮਿਲ ਸਨ। ਇਸੇ ਤਰਾਂ ਸੌ ਫੀਸਦੀ ਨਤੀਜਾ ਦੇਣ ਵਾਲੇ 20 ਸਨਮਾਨਿਤ ਅਧਿਆਪਕਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਦੇ ਸੀਮਾ ਰਾਣੀ, ਜਾਫਰਪੁਰ ਦੇ ਸੋਨੀਆ ਰਾਣੀ, ਪੱਲੀਆਂ ਕਲਾਂ ਦੇ ਹਰਜੀਤ ਸਿੰਘ, ਨਿੱਘੀ ਦੇ ਨਿਸ਼ਾ ਰਾਣੀ, ਔਲੀਆਪੁਰ ਦੇ ਬਲਵਿੰਦਰ ਕੌਰ, ਧੱਕਧਾਨਾ ਦੇ ਜਸਵਿੰਦਰ ਕੌਰ, ਰਸੂਲਪੁਰ ਦੇ ਸਨਤਾਮ ਸਿੰਘ ਤੇ ਵੰਦਨਾ, ਫਿਰੋਜ਼ਪੁਰ ਦੇ ਹਰਜਿੰਦਰ ਕੌਰ, ਕੱਟ ਦੇ ਨੀਲਮ, ਤਾਹਿਰਪੁਰ ਦੇ ਬਲਜਿੰਦਰ ਸਿੰਘ, ਹੇੜੀਆ ਦੇ ਕੰਵਲ ਕੁਮਾਰ, ਮਾਈ ਦੱਤਾ ਦੇ ਕੁਲਵਿੰਦਰ ਕੌਰ, ਗੋਸਲ ਦੇ ਮਨਦੀਪ ਕੌਰ, ਕੋਟ ਪੱਤੀ ਦੇ ਮਨਜਿੰਦਰ ਰਾਣੀ, ਮਝੋਟ ਦੇ ਬਲਵੀਰ ਚੰਦ, ਮਾਹੀਪੁਰ ਦੇ ਸੁਰਿੰਦਰ ਪਾਲ, ਇਆਤਪੁਰ ਸਿੰਘਾ ਦੇ ਦਲਜੀਤ ਕੌਰ ਅਤੇ ਹਿਆਤਪੁਰ ਰੁੜਕੀ ਦੇ ਨਿਤਾਸ਼ਾ ਦੱਤਾ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਰਟ ਸਕੂਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਜਿਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਟਕਾਰੀਆ ਦੇ ਬਲਜਿੰਦਰ ਸਿੰਘ, ਸਜਾਵਲਪੁਰ ਦੇ ਪ੍ਰੇਮਾ ਨੰਦ, ਸ਼ਾਹਧਰਾ ਦੇ ਬਲਵੰਤ ਰਾਏ, ਜੰਡਿਆਲਾ ਦੇ ਹਰਪ੍ਰੀਤ ਸਿੰਘ, ਚਾਹਲ ਕਲਾਂ ਦੇ ਧਰਿੰਦਰ ਬੱਧਣ, ਸੁਰਾਪੁਰ ਦੇ ਸਤਿੰਦਰਜੀਤ ਕੌਰ, ਥੋਪੀਆ ਦੇ ਯਸ਼ ਪਾਲ, ਗੁਲਪੁਰ ਜਗਦੀਸ਼ ਕੌਰ, ਕਾਠਗੜ ਦੇ ਨੀਤੂ ਪੁਰੀ ਅਤੇ ਚਵਨਪੁਰ ਰੁੜਕੀ ਦੇ ਅਮਿਤ ਜਗੋਤਾ ਸ਼ਾਮਿਲ ਸਨ। ਇਸੇ ਤਰਾਂ ਸਮੁੱਚੇ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਜਿਨਾਂ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿਚ ਉੱਪ ਜ਼ਿਲਾ ਸਿੱਖਿਆ ਅਫ਼ਸਰ (ਅ) ਛੋਟੂ ਰਾਮ, ਸਹਾਇਕ ਕੋਆਰਡੀਨੇਟਰ ਨੀਲ ਕਮਲ, ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਵਿੱਦਿਅਕ ਮੁਕਾਬਲਿਆਂ ਦੇ ਨੋਡਲ ਇੰਚਾਰਜ ਗੁਰਦਿਆਲ ਸਿੰਘ, ਬੀ. ਪੀ. ਈ. ਓ ਸੁਨੀਤਾ ਰਾਣੀ ਅਤੇ ਬੀ. ਪੀ. ਈ. ਓ ਧਰਮਪਾਲ ਸ਼ਾਮਿਲ ਸਨ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਬੀ. ਪੀ. ਈ. ਓ ਧਰਮਪਾਲ, ਨੀਲ ਕਮਲ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਮਾਨ, ਸਟੇਟ ਐਵਾਰਡੀ ਪਰਮਾਨੰਦ ਅਤੇ ਹੋਰ ਹਾਜ਼ਰ ਸਨ।