ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 1 ਲੱਖ 60 ਹਜਾਰ ਤੋਂ ਹੋਈ ਪਾਰ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 1,60,290 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 49,18,420 ਹੈ। 24,81,680 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਮੌਤ ਦਰ 6% ਹੈ ਤੇ ਰਿਕਵਰੀ ਦਰ 94% ਹੈ। ਇਸ ਸਮੇਂ ਅਮਰੀਕਾ ਵਿਚ 22,76,450 ਸਰਗਰਮ ਮਾਮਲੇ ਹਨ।

ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ, ਮਾਸਾਚੂਸੈਟਸ, ਇਲੀਨੋਇਸ ਤੇ ਟੈਕਸਸ ਸਭ ਤੋਂ ਵਧ ਪ੍ਰਭਾਵਿਤ ਰਾਜ ਹਨ ਜਿਨਾਂ ਵਿਚ ਕ੍ਰਮਵਾਰ 32801,15924, 9703,8657, 7742 ਤੇ 7660 ਮੌਤਾਂ ਹੋ ਚੁੱਕੀਆਂ ਹਨ। ਇਸੇ ਦੌਰਾਨ 30 ਰਾਜਾਂ ਨੇ ਸੰਘੀ ਸਰਕਾਰ ਨੂੰ ਕਿਹਾ ਹੈ ਕਿ ਮਰੀਜ਼ਾਂ ਦੇ ਇਲਾਜ਼ ਲਈ ਉਨਾਂ ਨੂੰ ਰੈਮਡੀਸਿਵਿਰ ਦਵਾਈ ਦੇ ਹੋਰ ਉਤਪਾਦਨ ਦੀ ਇਜਾਜ਼ਤ ਦਿੱਤੀ ਜਾਵੇ

Share This :

Leave a Reply