ਨਿੱਕ ਸਹੋਤਾ ਵੱਲੋਂ ਸਿਲਮਾ ਸਕੂਲ ਬੋਰਡ ਦੀ ਚੋਣ ਲਈ ਵੋਟਰਾਂ ਨੂੰ ਅਪੀਲ

ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆ ਹਨ।ਇਹਨਾਂ ਚੋਣਾਂ ਦੌਰਾਨ ਵੱਖੋ ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸਿਲਮਾ ਸਕੂਲ ਬੋਰਡਏਰੀਆ 2 ਲਈ ਟਰੱਸਟੀ ਦੀ ਚੋਣ ਲੜ ਰਹੇ ਹਨ। ਕੋਵਿੱਡ 19 ਦੇ ਚੱਲਦਿਆਂ ਪਿਛਲੇ ਦਿਨੀਂ ਸਿਲਮਾ ਵਿਖੇ ਆਪਣੇ ਦਫਤਰ ਵਿੱਚ ਉਹਨਾਂ ਗਿਣਤੀ ਦੇ ਆਪਣੇ ਸਪੋਰਟਰਾਂ ਨਾਲ ਮੀਟਿੰਗ ਕੀਤੀ ਅਤੇ ਮੀਡੀਏ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਵੋਟਾਂ ਵਿੱਚ ਉਹਨਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਕੂਲ ਬੋਰਡ ਵਿੱਚ ਬਹੁਤ ਕੁਝ ਐਸਾ ਹੈ,ਜਿਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਸਭ ਤੋ ਪਹਿਲਾ ਮੇਰੀ ਕੋਸ਼ਿਸ਼ ਹੋਵੇਗੀ ਕਿ ਸਕੂਲ ਬੋਰਡ ਲਈ ਬਰਾਬਰ ਫੰਡ ਮਿਲਣ, ਬੇਰੁਜ਼ਗਾਰ ਅਧਿਆਪਕਾਂ ਨੂੰ ਕੰਮ ਤੇ ਰੱਖਿਆ ਜਾਵੇ, ਬੱਚਿਆ ਨੂੰ ਕੋਵਿੱਡ ਕਰਕੇ ਇੰਟਰਨੈਂਟ ਦੀ ਮੁਸ਼ਕਲ ਨਾ ਆਵੇ, ਅਤੇ ਨਾਲੇ ਉਹਨਾਂ ਕਿਹਾ ਕਿ ਮੈ ਪਹਿਲ ਦੇ ਅਧਾਰ ਤੇ ਸਿਲਮਾ ਸਕੂਲ ਬੋਰਡ ਦੇ ਸਕੂਲਾਂ ਵਿੱਚ ਪੰਜਾਬੀ ਕਲਾਸ ਸ਼ੁਰੂ ਕਰਵਾਉਣ ਲਈ ਸਿਰਤੋੜ ਯਤਨ ਕਰਾਂਗਾ ‘ਤਾਂ ਕਿ ਸਾਡੀ ਨਵੀਂ ਪੀੜੀ ਨੂੰ ਪੰਜਾਬੀਅਤ ਨਾਲ ਜੋੜਿਆ ਜਾ ਸਕੇ। ਉਹਨਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈ ਪਿਛਲੇ ਤੀਹ ਸਾਲ ਤੋਂ ਫਰਿਜ਼ਨੋ ਏਰੀਏ ਵਿੱਚ ਰਹਿ ਰਿਹਾ ਹਾਂ ਅਤੇ ਵੱਖੋ ਵੱਖ ਕਲੱਬਾਂ ਅਤੇ ਸੰਸਥਾਵਾਂ ਜ਼ਰੀਏ ਕਮਿਉਂਨਟੀ ਦੀ ਸੇਵਾ ਕਰ ਰਿਹਾ ਹਾਂ।

ਉਹਨਾਂ ਕਿਹਾ ਕਿ ਮੈ ਰੋਟਰੀ ਕਲੱਬ ਦਾ ਸਾਬਕਾ ਪ੍ਰਧਾਨ ਵੀ ਰਿਹਾ ਹਾਂ ਅਤੇ ਓਦੋਂ ਤੋਂ ਹੀ ਅਸੀਂ ਸਿਲਮਾ ਸਕੂਲ ਬੋਰਡ ਦੇ ਬੱਚਿਆ ਦੀ ਮੱਦਦ ਕਰਦੇ ਆ ਰਹੇ ਹਾਂ। ਉਹਨਾ ਦੱਸਿਆ ਕਿ ਉਹ ਤਕਰੀਬਨ ਤੇਰਾਂ ਸਾਲ ਦੀ ਉਮਰ ਵਿੱਚ ਅਮਰੀਕਾ ਆਇਆ ਸੀ, ਇੱਥੇ ਆਣਕੇ ਫਰਿਜ਼ਨੋ ਏਰੀਏ ਤੋਂ ਸਕੂਲਿੰਗ ਕੀਤੀ ‘ਤੇ ਉਸ ਸਮੇਂ ਮੇਰੇ ਜੂੜਾ ਰੱਖਿਆ ਹੁੰਦਾ ਸੀ ‘ਤੇ ਸਕੂਲ ਵਿੱਚ ਬਹੁਤ ਵਾਰੀ ਬੂਲਿੰਗਦਾ ਸ਼ਿਕਾਰ ਵੀ ਹੋਣਾ ਪਿਆ। ਉਹਨਾਂ ਕਿਹਾ ਕਿ ਹੋਰ ਕਿਸੇ ਸਟੂਡਿੰਟ ਨੂੰ ਮੇਰੇ ਵਰਗੇ ਹਲਾਤਾਂ ਵਿੱਚੋਂ ਨਾ ਲੰਘਣਾ ਪਵੇ ਇਸ ਕਰਕੇ ਮੈਸਕੂਲ ਬੋਰਡ ਦੇ ਟਰੱਸਟੀ ਦੀ ਚੋਣ ਲੜ ਰਿਹਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਕਮਿਉਂਨਟੀ ਮੈਨੂੰ ਆਪਣੀ ਅਵਾਜ਼ ਦੇ ਤੌਰ ਤੇ ਜ਼ਰੂਰਚੁਣਕੇ ਭੇਜੇਗੀ ਅਤੇ ਅਗਰ ਕਿਸੇ ਨੂੰ ਕੋਈ ਸ਼ੰਕਾ ਹੋਵੇ ਉਹ ਮੇਰੀ ਪ੍ਰੋਫਾਇਲ VOTE4SAHOTA.com ਤੇ ਜਾਕੇ ਨਵਿੱਰਤ ਕਰਸਕਦਾ ਹੈ।

Share This :

Leave a Reply