ਨਿਊਯਾਰਕ ਵਿੱਚ ਪੁਲਿਸ ਨੇ ਮਾਰਿਆ ਧੱਕਾ, ਬਜ਼ੁਰਗ ਦੇ ਲੱਗੀ ਸਿਰ ਵਿੱਚ ਸੱਟ

ਨਿਊਯਾਰਕ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਵਿਚ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਜਾਰੀ ਵਿਰੋਧ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਦੌਰਾਨ ਅਮਰੀਕੀ ਪੁਲਸ ਦਾ ਇਕ ਹੋਰ ਬੇਰਹਿਮ ਰਵੱਈਆ ਸਾਹਮਣੇ ਆਇਆ ਹੈ। ਨਿਊਯਾਰਕ ਪੁਲਸ ਨੇ ਇਕ ਨਿਹੱਥੇ ਬਜ਼ੁਰਗ ਪ੍ਰਦਰਸ਼ਨਕਾਰੀ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਜ਼ਮੀਨ ‘ਤੇ ਡਿੱਗਣ ਕਾਰਨ ਬਜ਼ੁਰਗ ਪ੍ਰਦਰਸ਼ਨਕਾਰੀ ਦਾ ਸਿਰ ਪਾਟ ਗਿਆ ਅਤੇ ਉਹ ਬੇਹੋਸ਼ ਹੋ ਗਿਆ।

ਬਜ਼ੁਰਗ ਦੇ ਸਿਰੋਂ ਖੂਨ ਨਿਕਲਦਾ ਵੇਖਣ ਦੇ ਬਾਅਦ ਵੀ ਪੁਲਸ ਕਰਮੀ ਉਸ ਦੀ ਮਦਦ ਲਈ ਨਹੀਂ ਰੁਕੇ।ਪ੍ਰਦਰਸ਼ਨਕਾਰੀ ਦੇ ਨਾਲ ਨਿਊਯਾਰਕ ਪੁਲਸ ਦੀ ਇਸ ਬੇਰਹਿਮੀ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਉਪਰੰਤ ਇਸ ਘਟਨਾ ਦੇ ਦੋਵੇਂ ਦੋਸ਼ੀ ਪੁਲਸ ਕਰਮੀਆਂ ਨੂੰ ਪੁਲਸ ਕਮਿਸ਼ਨਰ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਹੈ।

Share This :

Leave a Reply