ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਅੱਜ ਪੰਜ ਨਵੇਂ ਕੋਵਿਡ ਮਰੀਜ਼ ਆਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਚਾਰ ਕਰੋਨਾ ਮਰੀਜ਼ਾਂ ਦਾ ਸਬੰਧ ਸਾਹਲੋਂ ਪਿੰਡ ਨਾਲ ਹੈ ਜਦਕਿ ਇੱਕ ਦਾ ਸੋਨਾ ਪਿੰਡ ਨਾਲ ਹੈ।
ਸਾਹਲੋਂ ਦੇ ਚਾਰ ਮਰੀਜ਼ ਮਹਾਂਰਾਸ਼ਟਰ ਤੋਂ ਵਾਪਸ ਆਏ ਦੱਸੇ ਜਾਂਦੇ ਹਨ ਜਦਕਿ ਸੋਨਾ ਪਿੰਡ ਨਾਲ ਸਬੰਧਤ ਮਰੀਜ਼ ਸ਼ਹਿਰ ਦੇ ਇੱਕ ਸਟੋਰ ‘ਮੋਰ’ ਦਾ ਕਰਮਚਾਰੀ ਦੱਸਿਆ ਜਾਂਦਾ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੱਜ ਰਾਹੋਂ ਨਾਲ ਸਬੰਧਤ ਇੱਕ ਕੋਵਿਡ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਜ਼ਿਲ੍ਹੇ ’ਚ ਅੱਜ ਦੇ ਪਾਜ਼ਿਟਿਵ ਮਰੀਜ਼ਾਂ ਨੂੰ ਮਿਲਾ ਕੇ 17 ਐਕਟਿਵ ਕੇਸ ਹੋ ਗਏ ਹਨ।