ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਤਹਿਸੀਲ ਬੰਗਾ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ

ਫੋਟੋ ਕੈਪਸ਼ਨ : ਤਹਿਸੀਲ ਬੰਗਾ ਵਿਚ ਡਾ. ਅੰਬੇਡਕਰ ਸੈਨਾ ਮੂਲਨਿਵਾਸੀ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਪ੍ਰਧਾਨ ਹਰਭਜਨ ਸੁੰਮਨ

ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਅੰਬੇਡਕਰ ਸੈਨਾ ਮੂਲਨਿਵਾਸੀ ਪੰਜਾਬ ਦੀ ਮੀਟਿੰਗ ਪ੍ਰਧਾਨ ਹਰਭਜਨ ਸੁੰਮਨ ਦੀ ਅਗਵਾਈ‍ ਵਿਚ ਤਹਿਸੀਲ ਬੰਗਾ ਵਿਖੇ ਹੋਈ। ਜਿਸ ਵਿਚ ਡੋਗਰ ਰਾਮ ਨੂੰ ਸ਼ਹਿਰੀ ਪ੍ਰਧਾਨ, ਧਰਮਵੀਰ ਪਾਲ ਨੂੰ ਉਪ ਪ੍ਰਧਾਨ, ਸਚਿਨ ਘਈ ਨੂੰ ਜਨਰਲ ਸਕੱਤਰ ਤੇ ਜਤਿੰਦਰ ਕੁਮਾਰ ਜੋਤੀ ਨੂੰ ਕੈਸ਼ੀਅਰ ਬਣਾਇਆ ਗਿਆ। ਇਸ ਮੌਕੇ ’ਤੇ ਹਰਭਜਨ ਸੁੰਮਨ ਨੇ ਕਿਹਾ ਕਿ ਇਹ ਯੂਨਿਟ ਐਸ. ਸੀ. ਬੀ. ਸੀ ਭਾਈਚਾਰੇ ਨਾਲ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਡਟ ਕੇ ਖੜ੍ਹੇਗਾ।

ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਡਾ. ਅੰਬੇਡਕਰ ਦੇ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਉਹਨਾਂ ਇਸ ਮੌਕੇ ’ਤੇ ਚੁਣੇ ਹੋਏ ਨਵੇਂ ਅਹੁਦੇਦਾਰਾਂ ਤੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮਵੀਰ ਬੋਧ ਫਗਵਾੜਾ, ਮਨਜੀਤ ਮਾਨ, ਹਰੀ ਪਾਲ ਐਮ. ਸੀ, ਸ਼ਿੰਗਾਰਾ ਰਾਮ ਲੰਗੇਰੀ, ਸਨੀ ਕੁਮਾਰ ਮਜਾਰੀ, ਪ੍ਰਸ਼ੋਤਮ ਕੁਮਾਰ ਬੰਗਾ, ਰਮਨ ਕੁਮਾਰ ਬੰਗਾ, ਰਾਕੇਸ਼ ਕੁਮਾਰ, ਲਖਵੀਰ ਬੀਸਲਾ, ਨਵਜੋਤ ਸਿੰਘ ਜੱਖੂ ਨੂੰ ਮੈਂਬਰ ਬਣਾਇਆ ਗਿਆ।

Share This :

Leave a Reply