ਪੰਜਾਬ ਪਬਲਿਕ ਸਕੂਲ ਨਾਭਾ ਦੇ ਐੱਨਸੀਸੀ ਕੈਡਟਾਂ ਨੇ ਪੌਦੇ ਲਗਾਏ

ਨਾਭਾ (ਤਰੁਣ ਮਹਿਤਾ) ਪੰਜਾਬ ਪਬਲਿਕ ਸਕੂਲ ਨਾਭਾ ਦੇ ਐੱਨਸੀਸੀ ਕੈਡਟਾਂ ਨੇ ਚੌਦਾਂ ਪੰਜਾਬ ਐੱਨਸੀਸੀ ਨਾਭਾ ਅਤੇ ਤਿੰਨ ਪੰਜਾਬ ਏਅਰ ਸੁਕਾਰਡਨ ਐੱਨਸੀਸੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਰਹਿ ਕੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ । ਕਰੋਨਾ  ਮਹਾਂਮਾਰੀ ਦੇ ਇਸ ਸੰਕਟ ਭਰੇ ਸਮੇਂ ਵਿੱਚ ਕੈਡੇਟਾਂ ਨੇ ਆਪਣੇ ਘਰਾਂ ਵਿੱਚ ਹੀ ਰਹਿ ਕੇ ਸਰਕਾਰ ਵੱਲੋਂ ਦਿੱਤੇ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ ।

ਕੈਡਿਟਾਂ ਨੇ ਆਨਲਾਈਨ ਕਲਾਸਾਂ ਦੇ ਮਾਧਿਅਮ ਨਾਲ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਦਿੱਤਾ ।ਇਸ ਅਵਸਰ ਉੱਤੇ ਐੱਨਸੀਸੀ ਕੈਡਟਾਂ ਨੇ ਦੋ ਸੌ ਦੇ ਲਗਪਗ ਪੌਦੇ ਲਗਾਏ । ਜਿੱਥੇ ਐੱਨਸੀਸੀ ਕੈਡਟਾਂ ਨੇ ਰੁੱਖ ਲਗਾਉਣ ਦੀ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਉੱਥੇ ਨਾਲ ਨਾਲ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕੀਤਾ ।ਇਸ ਪੂਰੀ  ਮੁਹਿੰਮ ਵਿੱਚ ਫਸਟ ਅਫ਼ਸਰ ਸ਼ਾਹਿਦ ਅਹਿਮਦ (ਏਅਰ ਵਿੰਗ ) ਥਰਡ ਅਫ਼ਸਰ ਅਮਨਦੀਪ ਸਿੰਘ (ਆਰਮੀ ਵਿੰਗ  )ਐੱਨ ਸੀ ਸੀ  ਕੈਡਿਟਾਂ ਦੇ ਸੰਪਰਕ ਵਿੱਚ ਰਹੇ । ਸਕੂਲ ਦੇ ਕਾਰਜਕਾਰੀ ਮੁੱਖ ਅਧਿਆਪਕ ਸ੍ਰੀ ਰਕੇਸ਼ ਅਲਫ੍ਰੈਡ ਨੇ ਵੀ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ ।

Share This :

Leave a Reply