ਫਰਿਜ਼ਨੋ, ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)
ਨੈਨਸੀ ਪੇਲੋਸੀ ਨੇ ਐਤਵਾਰ ਨੂੰ ਸਦਨ ਦੇ ਸਪੀਕਰ ਵਜੋਂ ਇਕ ਹੋਰ ਕਾਰਜਕਾਲ ਦੀ ਜਿੱਤ ਆਪਣੇ ਨਾਮ ਕਰਦਿਆਂ 117 ਵੀਂ ਕਾਂਗਰਸ ਦੀ ਸ਼ੁਰੂਆਤ ਹੋਣ ‘ਤੇ ਜੇਤੂ ਵੋਟ ਹਾਸਲ ਕੀਤੀ ਹੈ। ਕੈਲੀਫੋਰਨੀਆਂ ਦੀ ਡੈਮੋਕਰੇਟ, 80 ਸਾਲਾਂ ਪੈਲੋਸੀ ਨੇ ਲਗਾਤਾਰ ਦੂਸਰੇ ਸਾਲ ਇਸ ਪਦ ਦਾ ਕਾਰਜਕਾਲ ਸੰਭਾਲੇਗੀ ਜਦਕਿ ਉਹਨਾਂ ਨੂੰ ਕੁੱਲ ਚਾਰ ਵਾਰ ਇਸ ਅਹੁਦੇ ਰਾਹੀ ਸੇਵਾ ਦਾ ਅਵਸਰ ਮਿਲਿਆ ਹੈ।

ਇਸ ਪ੍ਰਕਿਰਿਆ ਦੌਰਾਨ ਮੈਂਬਰਾਂ ਨੇ ਐਤਵਾਰ ਸ਼ਾਮ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਸਪੀਕਰ ਲਈ ਵੋਟਾਂ ਪਾਈਆਂ, ਜਿਸ ਵਿੱਚ ਪੈਲੋਸੀ ਨੇ 216 ਡੈਮੋਕਰੇਟਸ ਤੋਂ ਸਮਰਥਨ ਪ੍ਰਾਪਤ ਕਰਕੇ ਸਦਨ ਦੀ ਇਸ ਚੋਟੀ ਦੀ ਸਥਿਤੀ ਨੂੰ ਸੁਰੱਖਿਅਤ ਕਰਨ ਲਈ 214 ਦੇ ਥ੍ਰੈਸ਼ਹੋਲਡ ਨੂੰ ਪਾਰ ਕੀਤਾ ਜਦਕਿ ਦੋ ਡੈਮੋਕ੍ਰੇਟਸ ਮਾਈਨ ਦੇ ਜੇਰੇਡ ਗੋਲਡਨ ਅਤੇ ਪੈਨਸਿਲਵੇਨੀਆ ਦੇ ਕੋਨੋਰ ਲੇਮ ਨੇ ਕ੍ਰਮਵਾਰ ਇਲੀਨੋਏ ਦੇ ਸੈਨੇਟਰ ਟੈਮੀ ਡਕਵਰਥ ਅਤੇ ਨਿਊਯਾਰਕ ਦੇ ਕਾਂਗਰਸੀ ਮੈਂਬਰ ਹਕੀਮ ਜੇਫਰੀਜ ਨੂੰ ਵੋਟਾਂ ਪਾਈਆਂ।ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਨਿਊਯਾਰਕ ਤੋਂ ਡੈਮੋਕ੍ਰੇਟ ਕਾਂਗਰਸ ਦੀ ਅਲੈਗਜ਼ੈਂਡਰੀਆ ਓਕਾਸੀਓ ਕੋਰਟੇਜ਼ ਅਤੇ “ਦਿ ਸਕੁਐਡ” ਦੇ ਹੋਰ ਮੈਂਬਰਾਂ ਨੇ ਵੀ ਪੈਲੋਸੀ ਦਾ ਸਮਰਥਨ ਕੀਤਾ।ਹਾਊਸ ਘੱਟ ਗਿਣਤੀ ਦੇ ਨੇਤਾ ਕੇਵਿਨ ਮੈਕਕਾਰਥੀ ਨੇ ਪੈਲੋਸੀ ਦੇ ਮੁਕਾਬਲੇ ਰਿਪਬਲਿਕਨ ਤੋਂ 209 ਵੋਟਾਂ ਪ੍ਰਾਪਤ ਕੀਤੀਆਂ। ਸਪੀਕਰ ਦੇ ਚੌਥੇ ਕਾਰਜਕਾਲ ਲਈ ਚੋਣ ਤੋਂ ਬਾਅਦ ਪੈਲੋਸੀ ਨੇ ਕਿਹਾ ਕਿ ਚੈਂਬਰ ਦੀ ਸਭ ਤੋਂ ਜ਼ਰੂਰੀ ਤਰਜੀਹ ਕੋਰੋਨਾਂ ਵਾਇਰਸ ਮਹਾਂਮਾਰੀ ਨੂੰ ਹਰਾਉਣਾ ਹੈ।