ਨਗਰ ਪੰਚਾਇਤ ਭਾਦਸੋਂ ਵੱਲੋਂ ਸ਼ਹਿਰ ਦੀਆਂ 11 ਵਾਰਡਾਂ ‘ਚੋਂ 16 ਸਫ਼ਾਈ ਸੇਵਕਾਂ ਰਾਹੀਂ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਦੇ ਪ੍ਰਬੰਧ

ਮਿਸ਼ਨ ਫ਼ਤਿਹ ਤਹਿਤ ਸਫ਼ਾਈ ਸੇਵਕਾਂ ਨੂੰ ਮੁਹੱਈਆ ਕਰਵਾਇਆ ਕੋਵਿਡ ਤੋਂ ਬਚਾਅ ਲਈ ਸਾਜੋ ਸਮਾਨ

ਭਾਦਸੋਂ (ਤਰੁਣ ਮਹਿਤਾ) ਨਗਰ ਪੰਚਾਇਤ ਭਾਦਸੋਂ ਵੱਲੋਂ ਸ਼ਹਿਰ ਅੰਦਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਅਤੇ ਨੈਸ਼ਨਲ ਗ੍ਰੀਨ ਟ੍ਰਿਊਬਨਲ ਦੇ ਨਿਰਦੇਸ਼ਾਂ ਅਨੁਸਾਰ ਠੋਸ ਕੂੜੇ ਨੂੰ ਨਿਪਟਾਉਣ ਸਬੰਧੀ ਗਿੱਲਾ ਅਤੇ ਸੂੱਕਾ ਕੂੜਾ ਅਲੱਗ-ਅਲੱਗ ਕਰਕੇ ਘਰ-ਘਰ ਜਾ ਕੇ ਕੂੜਾ ਇਕੱਤਰ ਕਰਨਾ 100 ਫੀਸਦੀ ਯਕੀਨੀ ਬਣਾਇਆ ਜਾ ਰਿਹਾ ਹੈ।ਨਗਰ ਪੰਚਾਇਤ ਦੇ ਪ੍ਰਧਾਨ ਸ਼੍ਰੀ ਚੁੰਨੀ ਲਾਲ ਦੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੇ ਜੰਗਲਾਤ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਦੇ ਨਿਰਦੇਸ਼ਾਂ ਮੁਤਾਬਕ ਸ਼ਹਿਰ ਅੰਦਰ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਦੇਣ ਲਈ ਨਗਰ ਪੰਚਾਇਤ ਵਚਨਬੱਧ ਹੈ।ਕਾਰਜ ਸਾਧਕ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਜਸ਼ਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਦਸੋਂ ਵਿਖੇ 16 ਸਫਾਈ ਸੇਵਕਾਂ ਵੱਲੋਂ 11 ਵਾਰਡਾਂ ਵਿੱਚ ਰੋਜ਼ਾਨਾ ਦੋ ਵਾਰ ਸਫ਼ਾਈ ਕੀਤੀ ਜਾਂਦੀ ਹੈ, ਜਿਸ ਲਈ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਸਮੇਂ ਸਮੇਂ ‘ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਭਾਦਸੋਂ ਵਿਖੇ 24 ਪਿੱਟਾਂ ਹਨ ਜਿਨ੍ਹਾਂ ਵਿੱਚ ਘਰਾਂ ਦੇ ਗਿਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ।ਸ. ਅਮਰੀਕ ਸਿੰਘ ਨੇ ਹੋਰ ਦੱਸਿਆ ਕਿ ਸਫਾਈ ਸੇਵਕਾਂ ਦੀ ਸਿਹਤ  ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ-19 ਮਾਂਹਮਾਰੀ ਦੇ ਮੱਦੇਨਜ਼ਰ ਅਤੇ ਮਿਸ਼ਨ ਫ਼ਤਿਹ ਕਰਕੇ ਸਫਾਈ ਸੇਵਕਾਂ ਦੀ ਰੋਜ਼ਾਨਾ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਸੁਰੱਖਿਆ ਕਵਚ, ਗਲਵਜ਼ ਮਾਸਕ ਸੈਨੀਟਾਇਜ਼ਰ ਅਤੇ ਪੀ.ਪੀ.ਈ ਕਿੱਟਾਂ ਮੁਹੱਈਆ ਕਰਵਾਈਆਂ ਹਨ।ਦੱਸਣਯੋਗ ਹੈ ਨਗਰ ਪੰਚਾਇਤ ਭਾਦਸੋਂ ਨੇ ਅਮਲੇ ਦੀ ਮਿਹਨਤ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਵੱਛ ਸਰਵੇਖਣ-2018 ਵਿੱਚ ਉੱਤਰ ਖੇਤਰ ‘ਚੋਂ ਪਹਿਲੇ ਸਥਾਨ ‘ਤੇ ਰਹੀ ਸੀ। ਹੁਣ ਸਵੱਛ ਸਰਵੇਖਣ-2021 ਲਈ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨਗਰ ਪੰਚਾਇਤ ਭਾਦਸੋਂ ਜਨਵਰੀ-2021 ਵਿੱਚ ਚੰਗਾ ਰੈਂਕ ਹਾਸਿਲ ਕਰ ਸਕੇ।

Share This :

Leave a Reply