ਨਾਭਾ (ਤਰੁਣ ਮਹਿਤਾ) ਰਿਆਸਤੀ ਸਹਿਰ ਨਾਭਾ ਵਿੱਚ ਡਰ ਦਾ ਮਹੋਲ ਉਸ ਵੇਲੇ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ 2 ਚੈਨੀ ਖੋਬਾਜਾਂ ਨੇ 2 ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਾਣਕਾਰੀ ਮੁਤਾਬਿਕ ਸਰਕੁਲਰ ਰੋਡ ਬੱਸ ਸਟੈਂਡ ਦੇ ਨੇੜੇ ਇੱਕ ਬਜ਼ੁਰਗ ਜੋੜਾ ਐਕਟਿਵਾ ਤੇ ਜਾ ਰਹੇ ਸਨ। ਕਿ ਪਿਛੇ ਤੋਂ 2 ਅਣਪਛਾਤੇ ਵਿਅਕਤੀਆਂ ਨੇ ਐਕਟਿਵਾ ਸਵਾਰ ਅੌਰਤ ਤੇ ਚੱਪਟਾ ਮਾਰ ਕੇ ਗਲ਼ੇ ਵਿੱਚੋਂ ਚੈਨ ਉਤਾਰ ਕੇ ਭੱਜਨ ਵਿਚ ਕਾਮਯਾਬ ਹੋ ਗਏ। ਦੁਜੀ ਘਟਨਾ ਦਸਮੇਸ਼ ਕਲੋਨੀ ਨੇੜੇ ਪਟਿਆਲਾ ਗੇਟ ਦੀ ਹੈ। ਇਨ੍ਹਾਂ ਖੋਅ ਬਾਜਾਂ ਨੇ 2 ਰਾਹ ਜਾਂਦੀਆਂ ਅੌਰਤਾਂ ਵਿਚੋਂ ਇਕ ਦੇ ਗਲ਼ੇ ਵਿੱਚ ਪਹਿਨੀਂ ਚੈਨ ਨੂੰ ਖੋ ਕੇ ਭੱਜਨ ਵਿਚ ਕਾਮਯਾਬ ਹੋ ਗਏ।
ਪਰ ਇਹ ਦੋਵੇਂ ਵਾਰਦਾਤਾਂ ਨੇੜੇ ਲੱਗੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਬਲਿਕ ਦੀ ਹਾਜ਼ਰੀ ਵਿੱਚ ਚੱਪਟਾ ਮਾਰ ਕੇ ਚੈਨੀ ਖੋਹ ਕਰਨ ਵਾਲੇਆਂ ਦੇ ਹੋਂਸਲੇ ਕਿੰਨੇ ਬੁਲੰਦ ਹਨ। ਗਲਬਾਤ ਕਰਨ ਤੇ ਸ਼ਹਿਰ ਦੀਆਂ ਔਰਤਾਂ ਨੇ ਦੱਸਿਆ ਕਿ ਸਾਨੂੰ ਤਾਂ ਇਕਲੇ ਆਉਣ ਜਾਣ ਵੇਲੇ ਵੀ ਸ਼ਹਿਰ ਵਿੱਚ ਡਰ ਲੱਗਣ ਲਗ ਗਿਆ ਹੈ। ਕਿ ਇਹਨਾਂ ਚੋਰਾਂ ਨੂੰ ਪੁਲਿਸ ਦਾ ਡਰ ਕਿਉਂ ਨਹੀਂ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪੁਲਿਸ ਨੂੰ ਮੁਸ਼ਤੈਦੀ ਦਿਖਾਉਣ ਦੀ ਲੋੜ ਹੈ ਸ਼ਹਿਰ ਵਿੱਚ ਚਲਾਨ ਕਰਨ ਦੀ ਬਜਾਏ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਜਦੋ ਇਸ ਮਾਮਲੇ ਸਬੰਧੀ ਐਸਐਂਚਉ ਕੋਤਵਾਲੀ ਨਾਭਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਦੀ ਭਾਲ ਜਾਰੀ ਹੈ।