ਵਿਵਾਦਾਂ ਵਿੱਚ ਘਿਰਿਆ ਗਾਇਕ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਨਾਭਾ ਪੁਲਿਸ ਨੇ ਕੀਤਾ ਚਲਾਨ।

ਨਾਭਾ (ਤਰੁਣ ਮਹਿਤਾ) ਬੀਤੇ ਦਿਨੀਂ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲਾ  ਗਾਇਕ ਸਿੱਧੂ ਮੂਸੇਵਾਲ ਜਿਸਦੀ ਕਿ ਪੁਲਿਸ ਮੁਲਾਜ਼ਮਾਂ ਨਾਲ ਏਕੇ ਸੰਤਾਲੀ ਨਾਲ ਵੀ ਫਾਇਰਿੰਗ ਕਰ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਦੇ ਖਿਲਾਫ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੰਗੀਨ ਧਾਰਾਵਾਂ  ਹੇਠ ਮਾਮਲਾ ਦਰਜ਼ ਕੀਤਾ ਗਿਆ ਸੀ।

ਅਚਾਨਕ ਨਾਭਾ ਦੇ ਬੋੜਾ ਗੇਟ ਚੋਂਕ ਵਿਖੇ ਪੁਲਿਸ ਪਾਰਟੀ ਨੇ ਨਾਕਾਂ ਲਗਾਇਆ ਹੋਇਆ ਸੀ। ਇੰਨੇ ਵਿੱਚ 2 ਗੱਡੀਆਂ ਬਲੈਕ ਫਿਲਮ ਲੱਗੀ ਉਥੇ ਆਈਆਂ ਬੌੜਾਂ ਗੇਟ ਵਿਖੇ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਵੱਲੋਂ ਲਗਾਏ ਨਾਕੇ ਦੌਰਾਨ  ਨਾਭਾ ਪੁਲਸ ਦੇ ਅੜਿੱਕੇ ਚੜ੍ਹ ਗਿਆ। ਉਸ ਦੀ ਗੱਡੀ ਨੂੰ ਨਾਕੇ ਤੇ ਰੋਕਿਆ ਗਿਆ।  ਗੱਡੀ ਦੇ ਸ਼ੀਸ਼ੇ ਤੇ ਬਲੈਕ ਫਿਲਮ ਲੱਗੀ ਹੋਈ ਸੀ। ਅਤੇ ਪੁਲਿਸ ਵੱਲੋਂ ਗੱਡੀ ਦਾ ਬਲੈਕ ਫਿਲਮ ਦਾ ਚਲਾਨ ਕੀਤਾ ਗਿਆ। ਉਸ ਗੱਡੀ ਵਿੱਚ ਸਿੱਧੂ ਮੱਸੂਵਾਲਾ ਆਪ ਸਵਾਰ ਸੀ।

Share This :

Leave a Reply