ਨਾਭਾ (ਤਰੁਣ ਮਹਿਤਾ )– ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਵਿੱਢੀ ਮੁਹਿੰਮ ਤਹਿਤ ਬਲਜਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਘਬੱਦੀ ਥਾਣਾ ਡੇਹਲੋਂ ਜਿਲ੍ਹਾ ਲੁਧਿਆਣਾ ਕੋਲੋਂ ਨਜਾਇਜ ਸਰਾਬ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ|
ਪੱਤਰਕਾਰਾਂ ਜਾਣਕਾਰੀ ਦਿੰਦਿਆਂ ਥਾਣਾ ਸਦਰ ਨਾਭਾ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਕਿ ਭੌੜੇ ਸੈਫਨ ਨਹਿਰ ਦੇ ਕੋਲ ਏ.ਐਸ.ਆਈ. ਚਮਕੌਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸਤ ਤੇ ਸੀ ਕਿ ਬਲਜਿੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਘਬੱਧੀ ਥਾਣਾ ਡੇਹਲੋਂ ਜਿਲ੍ਹਾ ਲੁਧਿਆਣਾ ਕੋਲੋਂ 180 ਬੋਤਲਾਂ ਨਜਾਇਜ ਸਰਾਬ ਮਾਰਕਾ ਹਰਿਆਣਾ ਸਮੇਤ ਇੰਡੀਗੋ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ| ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ ਅਰੰਭ ਦਿੱਤੀ ਹੈ| ਐਸ.ਐਚ.ਓ. ਸੁਖਦੇਵ ਸਿੰਘ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।