ਪਿੰਡ ਸੱਲ ਕਲ੍ਹਾਂ ਵਿਖੇ ਕੁੱਤਿਆਂ ਦੇ ਵਪਾਰੀ ਉੱਪਰ ਗੋਲੀ ਚਲਾ ਕੇ ਫਰਾਰ ਹੋਏ ਮੋਟਰ ਸਾਈਕਲ ਸਵਾਰ

ਸੀ ਸੀ ਟੀ ਵੀ ਕੈਮਰਿਆ ਵਿੱਚ ਕੈਦ ਦੋ ਮੋਟਰ ਸਾਈਕਲਾਂ ਤੇ ਸਵਾਰ ਹੋਕੇ ਆਏ ਹਮਲਾਵਾਰ

ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਇਥੋ ਨਜ਼ਦੀਕੀ ਪੈਂਦੇ ਪਿੰਡ ਸੱਲ ਕਲ੍ਹਾਂ ਵਿਖੇ ਦੋ ਮੋਟਰ ਸਾਈਕਲਾਂ ਤੇ ਸਵਾਰ ਚਾਰ ਅਣਪਛਾਤੇ ਵਿਅਕਤੀ ਵੱਲੋਂ ਕੁੱਤਿਆਂ ਦਾ ਵਪਾਰ ਕਰਨ ਵਾਲੇ ਵਪਾਰੀ ਉੱਪਰ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਸੱਲ ਕਲ੍ਹਾਂ ਨਿਵਾਸੀ ਰੇਸ਼ਮ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹ ਵਧੀਆ ਕਿਸਮ ਦੇ ਕੁੱਤੇ ਆਦਿ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ । ਬਾਅਦ ਦੁਪਿਹਰ ਤਿੰਨ ਨੋਜ਼ਵਾਨਾ ਨੇ ਉਨ੍ਹਾਂ ਦੇ ਘਰ ਦਾ ਮੁੱਖ ਗੇਟ ਖੜਕਾਇਆ ਤਾਂ ਉਨ੍ਹਾਂ ਦੀ ਘਰਵਾਲੀ ਨੇ ਖੜਕਾ ਸੁਣ ਉਸ ਨੂੰ ਕਿਹਾ ਕਿ ਸਾਇਦ ਕੋਈ ਕੁੱਤਾ ਖਰੀਦਣ ਲਈ ਆਏ ਹਨ ਤਾ ਉਸ ਨੇ ਜਾ ਕੇ ਜਦੋ ਗੇਟ ਖੋਲਿਆ ਤਾ ਉਕਤ ਤਿੰਨ ਵਿਅਕਤੀਆ ਨੇ ਉਸ ਨੂੰ ਵਧੀਆ ਕਿਸਮ ਦੇ ਕੁੱਤੇ ਦਾ ਪਰੀਜਨ ਕਰਨ ਤੇ ਕੁੱਤਾ ਦਿਖਾਉਣ ਲਈ ਕਿਹਾ ਜਿਸ ਤੇ ਉਸ ਨੇ ਕਿਹਾ ਕਿ ਆਪ ਇਥੇ ਹੀ ਖੜੇ ਹੋ ਜਾਉ ਕਿਉਂਕਿ ਕਈ ਵਾਰ ਕੁੱਤੇ ਓਪਰੇ ਬੰਦੇ ਤੇ ਹਮਲਾ ਕਰ ਦਿੰਦੇ ਹਨ, ਉਹ ਕੁੱਤਾ ਇੱਥੇ ਹੀ ਲੈ ਆਉਦਾ ਹੈ।

ਉਸ ਨੇ ਦੱਸਿਆ ਕਿ ਜਿਵੇ ਹੀ ਉਹ ਕੁੱਤਾ ਲੈਕੇ ਆਇਆ ਤਾ ਉਸ ਨੂੰ ਉਕਤ ਵਿਅਕਤੀਆ ਤੇ ਕੁਝ ਭੈਅ ਜਿਹਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਇਕ ਵਿਅਕਤੀ ਆਪਣੇ ਲੱਕ ਵਿੱਚ ਲੁਕਾਇਆ ਪਿਸਤੋਲ ਕੱਢਣ ਲੱਗ ਪਿਆ ਤੇ ਉਹ ਉਸ ਦੀ ਇਹ ਹਰਕਤ ਦੇਖ ਚੁਸਤੀ ਨਾਲ ਘਰ ਦੀ ਬਾਉਡਰੀ ਵਾਲੀ ਕੰਧ ਜੋ ਸਾਢੇ ਤਿੰਨ ਫੁੱਟ ਦੇ ਕਰੀਬ ਉੱਚੀ ਹੈ ਨੂੰ ਭੱਜਕੇ ਟੱਪ ਗਿਆ ਤੇ ਉਕਤ ਹਮਲਾਵਰਾਂ ਨੇ ਉਸ ਤੇ ਗੋਲੀ ਚਲਾ ਦਿੱਤੀ ਜੋ ਉਸ ਨੂੰ ਲੱਗਣ ਦੀ ਵਜਾਏ ਕੰਧ ਵਿੱਚ ਜਾ ਲੱਗੀ । ਉਸ ਨੇ ਦੱਸਿਆ ਕਿ ਗੋਲੀ ਚੱਲਣ ਤੋ ਬਾਅਦ ਉਹ ਲੁੱਕ ਗਿਆ ਤੇ ਉਕਤ ਹਮਲਾਵਾਰ ਵੀ ਮੋਟਰ ਸਾਈਕਲਾਂ ਤੇ ਫਰਾਰ ਹੋ ਗਏ। ਉਸ ਨੇ ਦੱਸਿਆ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਮੋਕੇ ਤੇ ਪੁੱਜ ਗਏ ਤੇ ਹੋਈ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਵਿਚ ਜੁੱਟ ਗਏ ਹਨ। ਉਨ੍ਹਾਂ ਦੱਸਿਆ ਕਿ ਘਰ ਆਏ ਹਮਲਾ ਦੀ ਗਿਣਤੀ ਤਿੰਨ ਸੀ ਪਰ ਸੀ ਸੀ ਟੀਵੀ ਕੈਮਰਿਆ ਵਿੱਚ ਕੈਦ ਹੋਏ ਉਕਤ ਵਿਅਕਤੀ ਚਾਰ ਹਨ ਜੋ ਦੋ ਮੋਟਰ ਸਾਈਕਲ ਤੇ ਸਵਾਰ ਹਨ।

Share This :

Leave a Reply