
ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਸੈਂਟਰ ਵਾਲਮੀਕਿ ਸਭਾ ਇੰਡੀਆ ਸਫਾਈ ਕਰਮਚਾਰੀ ਸਰਕਾਰੀ ਕਮਿਸ਼ਨ ਪੰਜਾਬ ਸ੍ਰ ਲੱਖਾ ਵਲਟੋਹਾ ਜਨਰਲ ਸੈਕਟਰੀ ਵਾਲਮੀਕਿ ਸਭਾ ਪੰਜਾਬ ਅਤੇ 3 ਲੋਕ ਸਭਾ ਹਲਕਿਆਂ ਦਾ ਇੰਚਾਰਜ ਸ੍ਰ ਲੱਖਾ ਸਿੰਘ ਵਲਟੋਹਾ ਅਤੇ ਪੰਜਾਬ ਸੂਬਾ ਚੈਅਰਮੈਨ ਦੀ ਅਗਵਾਈ ਵਿੱਚ ਭਿੱਖੀਵਿੰਡ ਚੌਂਕ ਵਿੱਚ 23 ਸਤੰਬਰ ਦਿਨ ਬੁੱਧਵਾਰ ਨੂੰ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਰੋਸ ਦਾ ਮੁੱਖ ਕਾਰਨ ਕਿਸਾਨਾ ਅਤੇ ਮਜ਼ਦੂਰਾਂ ਦੇ ਖਿਲਾਫ ਆਰਡੀਨੈਂਸ ਜਬਰੀ ਲੈ ਕਿ ਆਉਣਾ ਜਿਸਦੇ ਵਿਰੋਧ ਵਿੱਚ ਇਹ ਪੁਤਲਾ ਜਲਾ ਕਿ ਰੋਸ ਪ੍ਰਗਟ ਕੀਤਾ ਗਿਆ।ਜਿਸ ਵਿੱਚ ਪੂਰੇ ਤਰਨ ਤਾਰਨ ਜਿਲ੍ਹੇ ਵਿੱਚੋ ਮਜਦੂਰ ਅਤੇ ਹੋਰ ਵਰਗਾਂ ਦੇ ਲੋਕ ਭਾਗ ਲੈਣ ਆਏ ,ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਚੇਅਰਮੈਨ ਸ੍ਰ ਲੱਖਾ ਸਿੰਘ ਵਲਟੋਹਾ ਨੇ ਦੱਸਿਆ ਕਿ
ਐਸ ਸੀ ਭਾਈਚਾਰੇ ਅਤੇ ਹੋਰ ਦੱਬੇ ਕੁਚਲੇ ਲੋਕਾਂ ਲਈ ਖੁਸ਼ੀ ਦੇਣ ਥਾਂ ਮੋਦੀ ਨੇ ਕਿਸਾਨ ਮਾਰੂ ਅਤੇ ਮਜਦੂਰ ਮਾਰੂ ਬਿੱਲ ਪਾਸ ਕਰਕੇ ਲੋਕਾਂ ਦਾ ਜਿਉਣਾ ਦੁਬਰ ਕਰ ਦਿੱਤਾ ਹੈ ।
ਇਸ ਮੌਕੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੇਜਾ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਦੀ ਦੇ ਵਿਰੁੱਧ ਥਾਂ ਥਾਂ ਰੋਸ ਮੁਜਾਹਰੇ ਕਰਨ ਦਾ ਪ੍ਰਣ ਲਿਆ ਹੈ ਜਿਨ੍ਹਾਂ ਚਿਰ ਮੋਦੀ ਸਰਕਾਰ ਜਾਗਦੀ ਨਹੀਂ ਇਹ ਵਿਰੋਧ ਚਲਦੇ ਰਹਿਣਗੇ। ਇਸ ਮੌਕੇ ਲੱਖਾ ਸਿੰਘ ਵਲਟੋਹਾ ਚੇਅਰਮੈਨ ਪੰਜਾਬ ਜਸਵੀਰ ਸਿੰਘ ਸਭਰਵਾਲ ਜਨਰਲ ਸੈਕਟਰੀ ਜੋਨ, ਗੁਰਸੇਵਕ ਸਿੰਘ ਜਨਰਲ ਸੈਕਟਰੀ ਤਰਨ ਤਾਰਨ ,ਸੁੱਚਾ ਸਿੰਘ ਨਿੱਜੀ ਸਕੱਤਰ, ਦਲੇਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ ,ਸੁੱਚਾ ਸਿੰਘ ਸਟੇਜ ਸੈਕਟਰੀ, ਲੱਖਾ ਸਿੰਘ ਲਾਖਨਾ ਵਾਈਸ ਪ੍ਰਧਾਨ ਤਰਨਤਾਰਨ ਅਤੇ ਹੋਰ ਸਬੰਧਤ ਵਰਕਰ ਇਸ ਧਰਨੇ ਵਿੱਚ ਸ਼ਾਮਲ ਹੋਏ