ਮਿਨੀਐਪਲਸ ਪੁਲਿਸ ਹੁਣ ਨਹੀਂ ਕਿਸੇ ਦੀ ਧੌਣ ਤੇ ਗੋਡਾ ਰੱਖ ਸਕੇਗੀ

ਮਿਨੀਐਪਲਸ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)– ਅਮਰੀਕਾ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕਾਲੇ ਮੂਲ ਦੇ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ। ਜੌਰਜ ਦੀ ਮੌਤ ਦੇ 11ਵੇਂ ਦਿਨ ਵੀ ਲੋਕਾਂ ਵਿਚ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਐਤਵਾਰ ਨੂੰ ਦੇਸ਼ ਭਰ ਵਿਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ। ਇਸ ਦੌਰਾਨ ਮਿਨੀਐਪਲਸ ਸ਼ਹਿਰ ਦੀ ਪੁਲਸ ਨੂੰ ਆਦੇਸ਼ ਦਿੱਤੇ ਗਏ ਹਨ ਕਿ  ਹੁਣ ਉਹ ਕਿਸੇ ਵੀ ਦੋਸ਼ੀ ਨੂੰ ਗਰਦਨ ਤੋਂ ਨਾ ਫੜਨ। ਮਿਨੇਸੋਟਾ ਰਾਜ ਦੀ ਮਿਨੀਐਪਲਸ ਸ਼ਹਿਰ ਦੀ ਪੁਲਸ ‘ਤੇ ਲੱਗੀ ਇਸ ਪਾਬੰਦੀ ਨੂੰ ਲੈਕੇ ਬਕਾਇਦਾ ਇੱਥੋਂ ਦੇ ਮੇਅਰ ਜੈਕਬ ਫ੍ਰੇ ਨੇ ਘੋਸ਼ਣਾ ਕੀਤੀ ਕਿ ਹਾਲੇ ਸਾਨੂੰ ਹੋਰ ਸੁਧਾਰ ਦੀ ਲੋੜ ਹੈ।


ਸ਼ਹਿਰ ਦੇ ਪੁਲਸ ਵਿਭਾਗ ਵਿਚ ਜਵਾਬਦੇਹੀ ਨੂੰ ਵਧਾਵਾ ਦੇਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਫਿਰ ਕਿਸੇ ਜੌਰਜ ਦੀ ਗਰਦਨ ਨੂੰ ਗੋਡਿਆਂ ਵਿਚ ਦਬਾਇਆ ਨਾ ਜਾ ਸਕੇ। ਇਸ ਬਾਰੇ ਰਾਜ ਦੇ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਦੇ ਵਿਚਾਲੇ ਸਮਝੌਤਾ ਵੀ ਹੋਇਆ। ਇੱਥੇ ਦੱਸ ਦਈਏ ਕਿ ਮਿਨੀਐਪਲਸ ਸ਼ਹਿਰ ਵਿਚ ਹੀ ਜੌਰਜ ਦੀ ਹੱਤਿਆ ਹੋਈ ਸੀ ਜਿਸ ਦੇ ਬਾਅਦ ਉੱਥੇ ਪ੍ਰਦਰਸ਼ਨ ਸ਼ੁਰੂ ਹੋਏ। 11ਵੇਂ ਦਿਨ ਵੀ ਇੱਥੇ ਗੈਰ ਗੋਰੇ ਭਾਈਚਾਰਿਆਂ ਨੇ ਮਿਲ ਕੇ ਰੈਲੀ ਕੱਢੀ। ਭਾਵੇਂਕਿ ਦੇਸ਼ ਵਿਚ ਵਿਰੋਧ ਪ੍ਰਦਰਸ਼ਨ ਕੁਝ ਹਲਕੇ ਪਏ ਹਨ। ਇਸ ਨੂੰ ਦੇਖਦੇ ਹੋਏ ਹਿੰਸਾ ਦਾ ਕੇਂਦਰ ਰਹੇ ਮਿਨੀਐਪਲਸ ਅਤੇ ਸੈਂਟ ਪਾਲ ਸ਼ਹਿਰਾਂ ਵਿਚੋਂ ਕਰਫਿਊ ਹਟਾ ਲਿਆ ਗਿਆ ਹੈ। ਇਹਨਾਂ ਦੇ ਇਲਾਵਾ ਹਿੰਸਾ ਪ੍ਰਭਾਵਿਤ ਸ਼ਹਿਰ ਲਾਸ ਏਂਜਲਸ, ਕੈਲੀਫੋਰਨੀਆ ਅਤੇ ਸੈਨ ਫ੍ਰਾਂਸਿਸਕੋ ਵਿਚੋਂ ਵੀ ਕਰਫਿਊ ਹਟਾਇਆ ਜਾ ਚੁੱਕਾ ਹੈ।

Share This :

Leave a Reply