ਡੈਲਸ, ਟੈਕਸਸ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਟੈਕਸਸ ਦੇ ਸ਼ਹਿਰ ਡੈਲਸ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ “ਮੈਂਬਰ ਇੰਨਵੈਸਟਮੈਂਟ ਗਰੁੱਪ” ਦੇ ਪੱਤਵੰਤੇ ਸੱਜਣਾ ਦੀ ਮੀਟਿੰਗ ਹੋਈ। ਜਿਸ ਵਿੱਚ ਆਪਣੇ ਕੰਮ-ਕਾਰ ਦੇ ਵਿਉਪਾਰਕ ਧੰਦਿਆਂ ਵਿੱਚ ਨਿਵੇਸ਼ (Investment) ਕਰਨ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾ ਵਿੱਚ ਵੱਧ ਕੇ ਹਿੱਸਾ ਲੈਣ ਬਾਰੇ ਵੀ ਵਿਚਾਰ ਕੀਤਾ ਗਈ।
ਇਸ ਸਮੇਂ ਮੀਟਿੰਗ ਦੀ ਅਗਵਾਈ ਕਰ ਰਹੇ ਅਗਾਹਵਧੂ ਨੌਜਵਾਨ ਡੀਸੀ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕਨ ਭਾਈਚਾਰੇ ਦੇ ਲੋੜਬੰਦ ਪਰਿਵਾਰਾਂ ਨੂੰ ਫਿਊਨਲ ਲਈ ਮਦਦ ਦੀ ਲੋੜ ਸੀ। ਜਿਸ ਨੂੰ ਮੁੱਖ ਰੱਖਦੇ ਹੋਏ ਸਾਰੇ ਹਾਜ਼ਰੀਨ ਨੇ ਖੁੱਲੇ ਦਿਲ ਨਾਲ ਮਦਦ ਕੀਤੀ। ਸਮੁੱਚੇ ਡੈਲਸ ਏਰੀਆ ਵਿੱਚ ਇਸ ਤੋਂ ਇਲਾਵਾ ਹੋਰ ਭਾਈਚਾਰਿਆ ਦੇ ਲੋਕ ਵੀ ਸੇਵਾਵਾ ਨਿਭਾ ਰਹੇ ਹਨ। ਜਦ ਕਿ ਪੰਜਾਬੀ ਭਾਈਚਾਰੇ ਵੱਲੋਂ ਵੀ ਸਮੂੰਹ ਮੈਂਬਰ ਬਹੁਤ ਗਰੁੱਪ ਇਸੇ ਤਰਾਂ ਲੋਕ ਭਲਾਈ ਦੇ ਕੰਮ ਹਮੇਸਾ ਹੀ ਕਰਦੇ ਰਹਿੰਦੇ ਹਨ। ਜੋ ਸਮੁੱਚੇ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ।