ਪਟਿਆਲਾ,(ਤਰੁਣ ਮਹਿਤਾ ) – ਅੱਜ ਇੱਥੇ ਦਲਿੱਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਦਾ ਵਫਦ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੀ ਅਗਵਾਈ ਵਿੱਚ ਐਸ.ਐਸ.ਪੀ. ਪਟਿਆਲਾ ਨੂੰ ਮਿਲਿਆ| ਵਫਦ ਦੇ ਆਗੂਆਂ ਨੇ ਐਸ.ਐਸ.ਪੀ. ਸਾਹਿਬ ਪਟਿਆਲਾ ਤੋਂ ਮੰਗ ਕੀਤੀ ਕਿ ਸਾਧੂ ਬਾਬਾ ਆਈ-20 ਜੇ.ਪੀ. ਬ੍ਰਦਰਜ ਐਂਡ ਕੰਪਨੀ ਵੱਲੋਂ ਜੋ ਸ੍ਰੀ ਗੂਰੂ ਰਵਿਦਾਸ ਮਹਾਰਾਜ ਦੀ ਤਸਵੀਰ ਤੰਬਾਕੂ ਦੀ ਡੱਬੀ ਤੇ ਲਗਾਈ ਹੈ ਉਸ ਨਾਲ ਸਮਾਜ ਦੇ ਕਰੋੜਾਂ ਹੀ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ| ਉਨ੍ਹਾਂ ਕੰਪਨੀ ਦੇ ਬਰਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ|
ਇਸ ਵਕਤ ਐਸ.ਐਸ.ਪੀ. ਪਟਿਆਲਾ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਵਫਦ ਨੂੰ ਵਿਸਵਾਸ ਦਿਵਾਇਆ ਗਿਆ ਕਿ ਜੇਕਰ ਕੰਪਨੀ ਲੋਕਲ ਹੋਈ ਤਾਂ ਅੱਜ ਹੀ ਐਕਸਨ ਹੋ ਜਾਵੇਗਾ, ਜੇਕਰ ਕਿਸੇ ਬਾਹਰਲੇ ਸਟੇਟ ਵਿੱਚ ਇਹ ਕੰਪਨੀ ਹੋਵੇਗੀ ਤਾਂ ਸਾਇਬਰ ਕਰਾਇਮ ਦੀ ਮੱਦਦ ਨਾਲ ਜਲਦੀ ਹੀ ਦੋਸ਼ੀਆਂ ਤੇ ਕਾਨੂੰਨੀ ਸਿਕੰਜਾ ਕਸਿਆ ਜਾਵੇਗਾ| ਉਨ੍ਹਾਂ ਨੇ ਵਫਦ ਨੂੰ ਪੂਰਨ ਵਿੱਚ ਕਾਰਵਾਈ ਦਾ ਭਰੋਸਾ ਦਿਵਾਇਆ| ਵਰਣਨਯੋਗ ਹੈ ਕਿ ਪਿਛਲੇ ਦਿਨੀਂ 27 ਮਈ ਨੂੰ ਦਲਿੱਤ ਸਮਾਜ ਅਤੇ ਸਮਾਜ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਆਈ.ਜੀ. ਪਟਿਆਲਾ ਰੇਂਜ ਪਟਿਆਲਾ ਨੂੰ ਲਿਖਤੀ ਸਿਕਾਇਤ ਕਰਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਇਸ ਮਸਲੇ ਦੀ ਜਾਂਚ ਕਰਕੇ ਕੰਪਨੀ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ| ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰੰਘ ਰਾਮਗੜ, ਬਾਬਾ ਗੁਰਕੀਰਤ ਸਿੰਘ ਅੱਚਲ, ਸੁਰਜੀਤ ਸਿੰਘ ਗੋਰੀਆ, ਐਡਵੋਕੇਟ ਲਛਮਣ ਸਿੰਘ, ਸਾਬਕਾ ਹੈਡਮਾਸਟਰ ਗੁਰਬਚਨ ਸਿੰਘ, ਖੁਸਵਿੰਦਰ ਸਿੰਘ ਕਲਿਆਣ ਜਨ. ਸਕੱਤਰ ਬਸਪਾ ਜਿਲ੍ਹਾ ਪਟਿਆਲਾ, ਕੁਲਵੰਤ ਸਿੰਘ ਚੌਹਾਨ ਦਫਤਰ ਸਕੱਤਰ ਬਸਪਾ ਪਟਿਆਲਾ ਆਦਿਕ ਆਗੂ ਹਾਜਰ ਸਨ ਅਤੇ ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਕੰਪਨੀ ਦੇ ਬਰਖਿਲਾਫ ਕਾਰਵਾਈ ਕੀਤੀ ਜਾਵੇ|