ਅੰਮ੍ਰਿਤਸਰ (ਮੀਡੀਆ ਬਿਊਰੋ) ਕਮਿਊਨਿਸਟ ਪਾਰਟੀਆਂ ਵੱਲੋ ਅੱਜ ਇੱਥੇ ਸੰਵਿਧਾਨਿਕ ਹੱਕਾਂ, ਅਵਾਜ਼ ਤੇ ਬੋਲਣ ਦੇ ਮੂਲ ਅਧਿਕਾਰ ਵਜੋ ਦਿੱਤੀ ਅਜ਼ਾਦੀ ਤੇ ਮੋਦੀ ਸਰਕਾਰ ਵੱਲੋ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਰੈਲੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਕਾ. ਵਿਜੇ ਕੁਮਾਰ ਛੇਹਰਟਾ, ਕਾ. ਰਤਨ ਸਿੰਘ ਰੰਧਾਵਾ, ਕਾ. ਮੰਗਲ ਸਿੰਘ ਧਰਮਕੋਟ, ਕਾ. ਅਵਤਾਰ ਸਿੰਘ ਜੱਸੜ, ਕਾ. ਨਰਭਿੰਦਰ ਸਿੰਘ ਅਤੇ ਕਾ. ਤਾਰਾ ਸਿੰਘ ਮੋਗਾ ਨੇ ਕੀਤੀ। ਰੈਲੀ ਨੂੰ ਕਾ. ਮੰਗਤ ਰਾਮ ਪਾਸਲਾ, ਕਾ. ਅਮਰਜੀਤ ਸਿੰਘ ਆਸਲ, ਕਾ. ਦਰਸ਼ਨ ਸਿੰਘ ਖੱਟਕੜ, ਕਾ. ਗੁਰਮੀਤ ਸਿੰਘ ਬੱਖਤੂਪੁਰਾ, ਕਾ. ਨਰਭਿੰਦਰ ਸਿੰਘ, ਪ੍ਰਿੰਥੀਪਾਲ ਸਿੰਘ ਮਾੜੀਮੇਘਾ, ਤਾਰਾ ਸਿੰਘ ਮੋਗਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਧਾਰਾ 144 ਗੈਰ ਸਿਆਸੀ ਸਰਗਰਮੀਆਂ ਨੂੰ ਰੋਕਣਾ, ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ। ਅਜਿਹਾ ਅਸਲ ਵਿੱਚ ਕੇਦਰ ਅਤੇ ਸੂਬਾ ਸਰਕਾਰਾਂ ਵੱਲੋ ਕੋਰੋਨਾ ਮਹਾਂਮਾਰੀ ਨੂੰ ਰੋਕਣ ਵਿੱਚ ਆਪਣੀ ਅਸਫਲਤਾ ਅਤੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋ ਜਿੰਦਗੀ ਦੀਆਂ ਬੁਨਿਆਦੀ ਮੰਗਾਂ, ਬੇਰੁਜਗਾਰੀ, ਮੰਹਿਗਾਈ, ਭ੍ਰਿਸ਼ਟਾਚਾਰ ਅਤੇ ਸਮਾਜਿਕ ਸੇਵਾਵਾਂ, ਸਵੱਚ ਪਾਣੀ, ਸਿਹਤ ਅਤੇ ਸਿੱਖਿਆ ਸਬੰਧੀ ਉੱਠ ਰਹੀ ਅਵਾਜ਼ ਨੂੰ ਰੋਕਣ ਲਈ ਇਹ ਸਾਰੇ ਰੱਸੇ ਪੈੜੇ ਵੱਟੇ ਰਾ ਰਹੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਧਾਰਾ 144 ਵਾਪਿਸ ਲਈ ਜਾਵੇ। ਲਾੱਕਡਾਊਨ ਖਤਮ ਕੀਤਾ ਜਾਵੇ, ਰੈਲੀਆਂ, ਮੁਜਾਰਿਆਂ ਸਮੇ ਜਨਤਕ ਅਤੇ ਸਿਆਸੀ ਆਗੂਆਂ ਉੱਪਰ ਬਣਾਏ ਗਏ ਕੇਸ ਵਾਪਿਸ ਲਏ ਜਾਣ। ਲਾੱਕਡਾਊਨ ਕਾਰਨ ਬੇਰੁਜ਼ਗਾਰ ਹੋਏ ਲੋਕਾਂ ਨੂੰ 10,000/ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ । ਕਿਸਾਨ ਮਾਰੂ ਖੇਤੀ ਆਰਡੀਨੈਸ ਅਤੇ ਬਿਜਲੀ ਬਿੱਲ 2020 ਨੂੰ ਕੇਦਰ ਦੀ ਮੋਦੀ ਸਰਕਾਰ ਵਾਪਿਸ ਲਵੇ। ਕੇਦਰ ਵੱਲੋ ਕੋਰੋਨਾ ਦੀ ਆੜ ਵਿੱਚ ਜਨਤਕ ਖੇਤਰਾਂ ਨੂੰ ਧੜਾਧੜ ਅਡਾਨੀਆ, ਅੰਬਾਨੀਆਂ ਨੂੰ ਵੇਚਣ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਅਜਿਹਾ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਕੇਦਰ ਸਰਕਾਰ ਨੇ ਜੋ ਬੁੱਧੀਜੀਵੀਆਂ, ਜਮਹੂਰੀ ਤੇ ਮਾਨਵੀ ਅਧਿਕਾਰਾਂ ਦੇ ਕਾਰਕੂਨਾਂ ਉੱਪਰ ਫਾਸ਼ੀ ਹਮਲੇ ਕੀਤੇ ਗਏ ਹਨ ਤੇ ਉਹਨਾਂ ਨੂੰ ਜੇਲਾਂ ਵਿੱਚ ਝੂਠੇ ਕੇਸ ਪਾ ਕੇ ਡੱਕਿਆ ਗਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਤੋੜੇ ਗਏ ਸਾਰੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਬੁਲਾਰਿਆਂ ਨੇ ਅੱਗੇ ਕਿਹਾ ਕਿ ਮਹਾਂਮਾਰੀ ਦਾ ਟਾਕਰਾ ਪੁਲਿਸ ਦੇ ਡੰਡੇ ਨਾਲ ਨਹੀ ਹੋਣਾ, ਇਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਵਧੀਆ ਸਿਹਤ ਪ੍ਰਬੰਧ ਉਸਾਰਨ, ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਵਧੀਆ ਇਲਾਜ ਮੁਹੱਈਆ ਕਰਵਾਉਣ, ਵੱਧ ਤੋ ਵੱਧ ਟੈਸਟਾਂ ਦਾ ਸੁਚੱਜਾ ਪ੍ਰਬੰਧ ਕਰਨ ਅਤੇ ਕੋਰੋਨਾ ਮਹਾਂਮਾਰੀ ਸਮੇਤ ਸਮੂਹ ਬਿਮਾਰੀਆਂ ਦੇ ਟਾਕਰੇ ਲਈ ਵਧੀਆ ਖੁਰਾਕ ਲੋਕਾਂ ਨੂੰ ਦੇਣ ਨਾਲ ਹੀ ਹੋ ਸਕਦਾ ਹੈ। ਆਗੂਆਂ ਨੇ ਉਕਤ ਦਾ ਟਾਕਰਾ ਕਰਨ ਲਈ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੇ ਗਲੀ-ਗਲੀ ਜਥੇਬੰਦ ਹੋ ਕੇ ਲੋਕਾਂ ਨੂੰ ਸੰਗਰਸ਼ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਟੇਜ਼ ਸਕੱਤਰ ਦੀ ਸੇਵਾ ਕਾ. ਲਖਬੀਰ ਸਿੰਘ ਨਿਜਾਮਪੁਰਾ ਨੇ ਬਾਖੂਬੀ ਨਿਭਾਈ। ਇਸ ਮੌਕੇ ਉੱਪਰ ਡਾ. ਸਤਨਾਮ ਸਿੰਘ ਅਜਨਾਲਾ, ਕਾ. ਹਰਭਜਨ ਸਿੰਘ, ਕਾ. ਜਸਵਿੰਦਰ ਕੌਰ, ਕਾ. ਜਤਿੰਦਰ ਸਿੰਘ ਛੀਨਾ, ਕਾ. ਪ੍ਰਗਟ ਸਿੰਘ ਜਾਮਾਰਾਏ, ਕਾ. ਹਰਦੀਪ ਕੌਰ ਕੋਟਲਾ, ਕਾ. ਮੋਹਨ ਲਾਲ, ਕਾ. ਸੁਖਵੰਤ ਸਿੰਘ, ਕਾ. ਬਲਦੇਵ ਸਿੰਘ ਵੇਰਕਾ, ਕਾ. ਦਵਿੰਦਰ ਸਿੰਘ ਸੋਹਲ, ਕਾ. ਅਰਜਨ ਸਿੰਘ ਹੁਸ਼ਿਆਰ ਨਗਰ, ਕਾ. ਬਲਬੀਰ ਸਿੰਘ ਰੰਧਾਵਾ, ਕਾ. ਜਤਿੰਦਰ ਸਿੰਘ ਗੋਪਾਲਪੁਰਾ, ਕਾ. ਕੁਲਵੰਤ ਸਿੰਘ ਮੱਲੂਨੰਗਲ, ਕਾ. ਗੁਰਮੇਜ ਸਿੰਘ ਤਿੰਮੋਵਾਲ, ਕਾ. ਸਤਬੀਰ ਸਿੰਘ ਸੁਲਤਾਨੀ, ਕਾ. ਸਤਨਾਮ ਸਿੰਘ ਝੰਡੇਰ, ਕਾ. ਸੀਤਲ ਸਿੰਘ ਤਲਵੰਡੀ ਆਦਿ ਹਾਜ਼ਰ ਸਨ ।