ਮਿਸ਼ਨ ਫਤਿਹ ਦੇ ਤਹਿਤ ਬਿਮਾਰੀ ਤੋਂ ਠੀਕ ਹੋਏ ਲੋਕ ਵੱਧ ਚੜ੍ਹ ਕੇ PLASMA DONATE ਕਰਨ ਅਤੇ ਹੋਰਾਂ ਨੂੰ ਵੀ ਤਾਂ ਜੋਂ ਕੋਰੋਨਾ ਪੀੜਤ ਲੋਕਾਂ ਦੀ ਮਦਦ ਹੋ ਸਕੇ: ਐਸ.ਐਸ.ਪੀ ਪਟਿਆਲ਼ਾ
ਪਟਿਆਲਾ/ ਰਾਜਪੁਰਾ ( ਤਰੁਣ ਮਹਿਤਾ) ਰੋਟਰੀ ਕਲੱਬ ਰਾਜਪੁਰਾ, ਪਟਿਆਲ਼ਾ ਦੇ ਪ੍ਰੈਜ਼ੀਡੈਂਟ ਸ਼੍ਰੀ ਰਾਕੇਸ਼ ਮਹਿਤਾ ਵੱਲੋਂ ਕਰੋਨਾ ਯੋਧਿਆਂ ਨੂੰ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ. ਮਨਦੀਪ ਸਿੰਘ ਸਿੱਧੂ ਐਸ਼ਐਸਪੀ ਪਟਿਆਲ਼ਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਇਸ ਮੌਕੇ ਤੇ ਜਿੱਥੇ ਇਕ ਪਾਸੇ ਰੋਟਰੀ ਕਲੱਬ ਰਾਜਪੁਰਾ, ਪਟਿਆਲ਼ਾ ਦੇ ਸਹਿਯੋਗ ਨਾਲ ਸ. ਮਨਦੀਪ ਸਿੰਘ ਸਿੱਧੂ ਐਸਐਸਪੀ ਪਟਿਆਲ਼ਾ ਵੱਲੋਂ ਡਾਕਟਰ ‘ਤੇ ਕੋਰੋਨਾ ਯੋਧਿਆਂ ਨੂੰਮਾਨਿਤ ਕੀਤਾ ਗਿਆ, ਉਥੇ ਹੀ ਐਸਐਸਪੀ ਪਟਿਆਲ਼ਾ ਵੱਲੋਂ ਲੋਕ ਭਲਾਈ ਲਈ ਇੱਕ ਬੇਨਤੀ ਕੀਤੀ ਗਈ ਕਿ, ਜੋਂ ਵਿਅਕਤੀ ਕੋਰੋਨਾ ਬਿਮਾਰੀ ਤੋਂ ਠੀਕ ਹੋ ਰਹੇ ਹਨ ਉਹ ਆਪਣਾ PLASMA DONATE ਕਰਨ ਤਾਂ ਜੋਂ ਅਸੀਂ ਮਿਲ ਕੇ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਮਦਦ ਕਰ ਸੱਕੀਏ, ਇਸਦੇ ਨਾਲ ਨਾਲ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਗਰੀਬ ਅਤੇ ਲੋੜਵੰਦ ਲੋਕ ਜੋਂ ਮਾਸਕ ਨਹੀਂ ਖਰੀਦ ਸੱਕਦੇ ਉਨ੍ਹਾਂ ਨੂੰ ਮਾਸਕ ਵੀ ਵੰਡੇ ਜਾਣ।